ਮੋਹਾਲੀ : ਪੰਜਾਬ ਪੁਲਸ ਦੇ ਸੈਕਟਰ-77 ਸਥਿਤ ਇੰਟੈਲੀਜੈਂਸ ਦਫ਼ਤਰ 'ਚ ਹੋਏ ਆਰ. ਪੀ. ਜੀ. ਹਮਲੇ ਦੇ ਇਕ ਨਾਬਾਲਗ ਦੋਸ਼ੀ ਨੂੰ ਹੁਣ ਬਾਲਗ ਮੰਨਿਆ ਜਾਵੇਗਾ ਅਤੇ ਉਸ 'ਤੇ ਬਾਲਗਾਂ ਦੀ ਤਰ੍ਹਾਂ ਹੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਜੁਵੇਨਾਈਲ ਜਸਟਿਸ ਬੋਰਡ ਨੇ ਹੁਕਮ ਜਾਰੀ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਪੁਲਸ ਨੂੰ ਪਹਿਲੇ ਦਿਨ ਤੋਂ ਹੀ ਸ਼ੱਕ ਸੀ ਕਿ ਦੋਸ਼ੀ ਬਾਲਗ ਹੈ, ਹਾਲਾਂਕਿ ਪੁਲਸ ਨੇ ਅਤਿ-ਆਧੁਨਿਕ ਤਕਨੀਕਾਂ ਦੇ ਸਹਾਰੇ ਇਸ ਨੂੰ ਸਾਬਿਤ ਕੀਤਾ ਹੈ।
ਇਹ ਵੀ ਪੜ੍ਹੋ : ਔਰਤ ਨੇ ਤਾਂਤਰਿਕ ਨਾਲ ਮਿਲ 6 ਸਾਲਾ ਬੱਚੀ ਦੇ ਕਤਲ ਮਗਰੋਂ ਟਰੇਨ ਅੱਗੇ ਸੁੱਟੀ ਸੀ ਲਾਸ਼, ਕੀਤੇ ਹੋਰ ਵੀ ਵੱਡੇ ਖ਼ੁਲਾਸੇ
ਇਹ ਪੂਰੇ ਪੰਜਾਬ 'ਚ ਆਪਣੀ ਤਰ੍ਹਾਂ ਦਾ ਪਹਿਲਾ ਕੇਸ ਹੈ। ਜਦੋਂ ਪੁਲਸ ਨੇ ਸਾਥੀ ਸਮੇਤ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਮੋਹਾਲੀ ਪੁਲਸ ਨੇ ਉਸ ਨੂੰ ਰਿਮਾਂਡ 'ਤੇ ਲਿਆ ਸੀ। ਪਹਿਲੀ ਵਾਰ ਦੀ ਪੁੱਛਗਿੱਛ ਦੌਰਾਨ ਹੀ ਪੁਲਸ ਨੂੰ ਸ਼ੱਕ ਹੋ ਗਿਆ ਸੀ ਕਿ ਉਹ ਨਾਬਾਲਗ ਨਹੀਂ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਮਜ਼ਬੂਤੀ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੁਖਬੀਰ ਬਾਦਲ
ਇਸ ਤੋਂ ਬਾਅਦ ਪੁਲਸ ਨੇ ਅਦਾਲਤ 'ਚ ਅਰਜ਼ੀ ਦੇ ਕੇ ਉਸ ਦਾ ਟੈਸਟ ਕਰਵਾਇਆ। ਇਸ ਟੈਸਟ ਨੂੰ ਪੀ. ਜੀ. ਆਈ. ਦੇ ਮਾਹਰ ਡਾਕਟਰਾਂ ਅਤੇ ਬਾਕੀ ਟੀਮ ਨੇ ਕੀਤਾ, ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਹੈ। ਦੋਸ਼ੀ ਦੀ ਪਛਾਣ ਦਿਵਿਆਂਸ਼ੂ ਉਰਫ ਗੁੱਡੂ ਦੇ ਰੂਪ 'ਚ ਕੀਤੀ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਕਾਲੀ ਦਲ ਦੀ ਮਜ਼ਬੂਤੀ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੁਖਬੀਰ ਬਾਦਲ
NEXT STORY