ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ ਵਿਚ ਫਾਸਟ ਫੂਡ ਦਾ ਸਮਾਨ ਅਤੇ ਖਾਸ ਕਰ ਮੋਮੋਜ ਖਾਣ ਦੇ ਸ਼ੌਕੀਨ ਸਾਵਧਾਨ ਹੋ ਜਾਣ ਕਿਉਂਕਿ ਤੁਹਾਨੂੰ ਫਰਿੱਜ ਵਿਚ ਪਏ ਬਾਸੇ, ਮੱਖੀਆਂ ਅਤੇ ਜ਼ਖ਼ਮਾਂ ਵਾਲੇ ਹੱਥਾਂ ਨਾਲ ਬਣਾ ਕੇ ਤਿਆਰ ਕੀਤੇ ਮੋਮੋਜ ਖਿਲਾਏ ਜਾ ਰਹੇ ਹਨ। ਅੱਜ ਮਾਛੀਵਾੜਾ ਸਿਹਤ ਵਿਭਾਗ ਦੀ ਟੀਮ ਨੇ ਇਕ ਮੋਮੋਜ ਬਣਾਉਣ ਵਾਲੇ ਦੁਕਾਨਦਾਰ ਦੇ ਘਰ ਜਾ ਕੇ ਜਦੋਂ ਛਾਪਾ ਮਾਰਿਆ ਤਾਂ ਉੱਥੇ ਦਾ ਮੰਜ਼ਰ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ ਕਿ ਜੋ ਲੋਕਾਂ ਨੂੰ ਖਿਲਾਉਣ ਵਾਲਾ ਫਾਸਟ ਫੂਡ ਦਾ ਸਮਾਨ ਪਿਆ ਸੀ ਉਹ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਸੀ। ਸਿਹਤ ਵਿਭਾਗ ਟੀਮ ਦੀ ਅਗਵਾਈ ਕਰ ਰਹੇ ਡਾਕਟਰ ਦਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਫਾਸਟ ਫੂਡ ਦਾ ਕੰਮ ਕਰਦੇ ਦੁਕਾਨਦਾਰ ਦੇ ਘਰ ਵਿਚ ਜੋ ਲੋਕਾਂ ਨੂੰ ਖਿਲਾਉਣ ਲਈ ਸਮਾਨ ਤਿਆਰ ਕੀਤਾ ਜਾਂਦਾ ਹੈ ਉਹ ਵਧੀਆ ਕੁਆਲਿਟੀ ਦਾ ਨਹੀਂ। ਜਦੋਂ ਟੀਮ ਨੇ ਘਰ ਵਿਚ ਛਾਪਾ ਮਾਰਿਆ ਤਾਂ ਦੇਖਿਆ ਕਿ ਜਿੱਥੇ ਫਾਸਟ ਫੂਡ ਦਾ ਸਮਾਨ ਮੋਮੋਜ, ਸਪਰਿੰਗ ਰੋਲ ਆਦਿ ਤਿਆਰ ਕੀਤਾ ਜਾ ਰਿਹਾ ਸੀ ਉਹ ਥਾਂ ਬੜੀ ਗੰਦਗੀ ਭਰੀ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਖ਼ਬਰ
ਹੋਰ ਤਾਂ ਹੋਰ ਇਹ ਸਮਾਨ ਬਿਲਕੁਲ ਵੀ ਢਕਿਆ ਨਹੀਂ ਸੀ ਅਤੇ ਉਸ ਉੱਪਰ ਮੱਖੀਆਂ ਘੁੰਮ ਰਹੀਆਂ ਜੋ ਕਿ ਬੀਮਾਰੀਆਂ ਫੈਲਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਫਾਸਟ ਫੂਡ ਦੇ ਸਮਾਨ ਨਾਲ ਜੋ ਚਟਨੀ ਦਿੱਤੀ ਜਾਂਦੀ ਹੈ ਉਹ ਬੜੀ ਘਟੀਆ ਕੁਆਲਿਟੀ ਵਾਲੀ ਸੀ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਫਰਿੱਜ ਅੰਦਰ ਕਰੇਟਾਂ ਵਿਚ ਮੋਮੋਜ ਭਰੇ ਹੋਏ ਸਨ ਜੋ ਸਾਫ਼ ਦਿਖ ਰਹੇ ਸਨ ਕਿ ਉਹ ਪੁਰਾਣੇ ਅਤੇ ਬਾਸੇ ਸਨ ਜਿਨ੍ਹਾਂ ਨੂੰ ਖਾਣ ਨਾਲ ਲੋਕਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੋ ਫਾਸਟ ਫੂਡ ਦਾ ਸਮਾਨ ਬਣਾਇਆ ਜਾ ਰਿਹਾ ਸੀ ਉਹ ਜ਼ਮੀਨ ’ਤੇ ਬੈਠ ਕੇ ਤਿਆਰ ਕੀਤਾ ਜਾ ਰਿਹਾ ਸੀ ਅਤੇ ਸਫ਼ਾਈ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਗਿਆ ਸੀ। ਡਾਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀ ਟੀਮ ਮੌਕੇ ’ਤੇ ਬੁਲਾ ਕੇ ਇਹ ਸਾਰਾ ਖ਼ਰਾਬ ਫਾਸਟ ਫੂਡ ਵਾਲਾ ਸਮਾਨ ਨਸ਼ਟ ਕਰਵਾਇਆ ਗਿਆ ਅਤੇ ਮੌਕੇ ’ਤੇ ਇਨ੍ਹਾਂ ਦਾ ਚਲਾਨ ਵੀ ਕੱਟਿਆ ਗਿਆ।
ਇਹ ਵੀ ਪੜ੍ਹੋ : ਡਿਫਾਲਟਰ ਖਪਤਕਾਰਾਂ 'ਤੇ ਵੱਡਾ ਐਕਸ਼ਨ, ਬਿਜਲੀ ਵਿਭਾਗ ਨੇ ਆਖਿਰ ਸ਼ੁਰੂ ਕੀਤੀ ਕਾਰਵਾਈ
ਲੋਕ ਫਾਸਟ ਫੂਡ ਤੋਂ ਪਰਹੇਜ਼ ਕਰਨ : ਡਾ. ਦਵਿੰਦਰ ਸਿੰਘ
ਡਾਕਟਰ ਦਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਫਾਸਟ ਫੂਡ ਵਿਕਰੇਤਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਜਿਨ੍ਹਾਂ ਖਿਲਾਫ਼ ਆਉਣ ਵਾਲੇ ਦਿਨਾਂ ਵਿਚ ਚੈਕਿੰਗ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਫਾਸਟ ਫੂਡ ਖਾਣ ਤੋਂ ਪਰਹੇਜ਼ ਕਰਨ ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨਗਰ ਕੌਂਸਲ ਦੀ ਟੀਮ ਨਾਲ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਜਾ ਕੇ ਚੈਕਿੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵਾਹਨਾਂ ਲਈ ਨਵੀਂ ਰਜਿਸਟਰੇਸ਼ਨ ਨੰਬਰ ਪਲੇਟ ਕੀਤੀ ਗਈ ਤਿਆਰ, ਖਾਸੀਅਤ ਜਾਣ ਉੱਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਮਿਲੀ ਜ਼ਮਾਨਤ
NEXT STORY