ਨੈਸ਼ਨਲ ਡੈਸਕ- ਇਸ ਦੁਨੀਆ 'ਚ ਲੱਖਾਂ ਤਰ੍ਹਾਂ ਦੇ ਜੀਵਾਂ ਦੀਆਂ ਪ੍ਰਜਾਤੀਆਂ ਹਨ, ਜਿਨ੍ਹਾਂ 'ਚੋਂ ਕਈ ਤਾਂ ਬੇਹੱਦ ਖ਼ਾਸ ਹਨ। ਅਜਿਹੀ ਹੀ ਇਕ ਪ੍ਰਜਾਤੀ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜੋ ਕਿ ਆਪਣੀਆਂ ਖ਼ਾਸ ਵਿਸ਼ੇਸ਼ਤਾਵਾਂ ਕਾਰਨ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ।
ਅਸਲ 'ਚ ਇਹ ਮਾਮਲਾ ਅਸਾਮ ਸੂਬੇ ਦੇ ਡਿਬਰੂਗੜ੍ਹ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਸ ਨੇ ਬੇਹੱਦ ਦੁਰਲੱਭ ਕਿਸਮ ਦੀਆਂ 11 ਕਿਰਲੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ ਲਗਭਗ 6 ਕਰੋੜ 60 ਲੱਖ ਰੁਪਏ ਦੱਸੀ ਜਾਂਦੀ ਹੈ। ਇਸ ਤਰ੍ਹਾਂ 1 ਕਿਰਲੀ ਦੀ ਕੀਮਤ ਲਗਭਗ 60 ਲੱਖ ਰੁਪਏ ਬਣਦੀ ਹੈ।
ਇਹ ਵੀ ਪੜ੍ਹੋ- ਇਕ ਹੋਰ ਪਾਦਰੀ ਹੋ ਗਿਆ ਗ੍ਰਿਫ਼ਤਾਰ ! ਕਾਰਾ ਜਾਣ ਰਹਿ ਜਾਓਗੇ ਹੈਰਾਨ
ਜਾਣਕਾਰੀ ਅਨੁਸਾਰ ਇਹ ਟੋਕਾਏ ਗੇਕੋ ਕਿਸਮ ਦੀਆਂ ਕਿਰਲੀਆਂ ਹਨ, ਜਿਨ੍ਹਾਂ ਦੀ ਤਸਕਰੀ ਕੀਤੀ ਜਾਣ ਵਾਲੀ ਸੀ ਤੇ ਪੁਲਸ ਨੇ 3 ਤਸਕਰਾਂ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਕਿਸਮ ਦੀਆਂ ਕਿਰਲੀਆਂ ਨੂੰ ਪੁਲਾੜ 'ਚ ਖੋਜ ਤੇ ਮਹਿੰਗੀਆਂ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ, ਜਿਸ ਕਾਰਨ ਇਨ੍ਹਾਂ ਨੂੰ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਕਾਨੂੰਨੀ ਤੌਰ 'ਤੇ ਵੀ ਇਨ੍ਹਾਂ ਨੂੰ ਰੱਖਿਅਤ ਵੀ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ- ਸ਼ਹਿਦ ਇਕੱਠਾ ਕਰਨ ਗਏ ਨੌਜਵਾਨਾਂ 'ਤੇ ਹਾਥੀ ਨੇ ਕਰ'ਤਾ ਹਮਲਾ, ਪੈਰਾਂ ਨਾਲ ਕੁਚਲ ਕੇ ਇਕ ਦੀ ਲੈ ਲਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਵਾਸੀ ਮਜ਼ਦੂਰਾਂ 'ਤੇ ਸਖ਼ਤ ਐਕਸ਼ਨ ਦੀ ਤਿਆਰੀ 'ਚ ਸਰਕਾਰ, ਮੰਤਰੀ ਨੇ ਕਿਹਾ- 'ਦੂਜੇ ਸੂਬਿਆਂ ਤੋਂ ਆਉਣ ਵਾਲੇ...'
NEXT STORY