ਮੋਹਾਲੀ (ਕੁਲਦੀਪ) - ਬਹੁ-ਕਰੋੜੀ ਅੰਤਰਰਾਸ਼ਟਰੀ ਡਰੱਗ ਕੇਸ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਸ ਦੇ ਡਿਸਮਿਸ ਡੀ. ਐੱਸ. ਪੀ. ਜਗਦੀਸ਼ ਭੋਲਾ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਖਿਲਾਫ ਸੀ. ਬੀ. ਆਈ. ਦੀ ਅਦਾਲਤ ਵਿਚ ਮਨੀ ਲਾਂਡਰਿੰਗ ਦੇ ਚੱਲ ਰਹੇ ਕੇਸ ਦੀ ਸੁਣਵਾਈ ਅੱਜ ਸੀ. ਬੀ. ਆਈ. ਦੀ ਅਦਾਲਤ ਵਿਚ ਹੋਈ। ਅੱਜ ਅਦਾਲਤ ਵਲੋਂ ਇਸ ਕੇਸ ਦੇ ਸਾਰੇ 13 ਮੁਲਜ਼ਮਾਂ ਖਿਲਾਫ ਚਾਰਜ ਫਰੇਮ ਕਰ ਦਿੱਤੇ ਗਏ ਹਨ ਅਤੇ ਕੇਸ ਦੀ ਅਗਲੀ ਸੁਣਵਾਈ ਲਈ 23 ਜਨਵਰੀ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ। ਈ. ਡੀ. ਦੇ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਜਗਜੀਤ ਸਿੰਘ ਸਰਾਓ ਵੀ ਅਦਾਲਤ ਵਿਚ ਹਾਜ਼ਰ ਸਨ । ਪ੍ਰਾਪਤ ਜਾਣਕਾਰੀ ਮੁਤਾਬਕ ਅਦਾਲਤ ਨੇ ਕੇਸ ਦੇ ਮੁਲਜ਼ਮਾਂ ਜਗਦੀਸ਼ ਭੋਲਾ, ਬਲਸ਼ਿੰਦਰ ਸਿੰਘ, ਗੁਰਮੀਤ ਕੌਰ, ਸਰਬਜੀਤ ਸਿੰਘ, ਮਨਿੰਦਰ ਸਿੰਘ ਬਿੱਟੂ ਔਲਖ, ਕੁਲਦੀਪ ਕੌਰ, ਸੁਖਰਾਜ ਸਿੰਘ, ਦਲੀਪ ਸਿੰਘ ਮਾਨ, ਅਵਤਾਰ ਸਿੰਘ ਤਾਰੀ, ਸੰਦੀਪ ਕੌਰ, ਬਲਜੀਤ ਸਿੰਘ, ਸੁਖਰਾਜ ਸਿੰਘ ਰਾਜਾ ਸਮੇਤ ਕੁਲ 13 ਮੁਲਜ਼ਮਾਂ ਖਿਲਾਫ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਦੀ ਧਾਰਾ-4 ਤਹਿਤ ਚਾਰਜ ਫਰੇਮ ਕੀਤੇ ਹਨ ।
ਸ਼ਹਿਰੀ ਜਾਇਦਾਦਾਂ 'ਤੇ ਸਟੈਂਪ ਡਿਊਟੀ 3 ਫੀਸਦੀ ਘਟੀ
NEXT STORY