ਜਲੰਧਰ (ਧਵਨ) - ਜਦੋਂ ਸੂਰਜ ਅਤੇ ਚੰਦਰਮਾ ਵਿਚਾਲੇ ਧਰਤੀ ਆ ਜਾਂਦੀ ਹੈ ਤਾਂ ਚੰਦਰ ਗ੍ਰਹਿਣ ਲਗਦਾ ਹੈ। ਜੋਤਿਸ਼ੀ ਸੰਜੇ ਚੌਧਰੀ ਅਨੁਸਾਰ ਚੰਦਰ ਗ੍ਰਹਿਣ ਦਾ ਅਸਰ ਕੁਝ ਹੀ ਦਿਨਾਂ 'ਚ ਸਾਹਮਣੇ ਆ ਜਾਂਦਾ ਹੈ ਪਰ ਇਸ ਵਾਰ ਲੱਗਣ ਵਾਲਾ ਚੰਦਰ ਗ੍ਰਹਿਣ ਸਭ ਤੋਂ ਲੰਬੇ ਸਮੇਂ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ 27 ਜੁਲਾਈ ਨੂੰ ਰਾਤ 11.54 ਵਜੇ ਸਭ ਤੋਂ ਲੰਬਾ ਚੰਦਰ ਗ੍ਰਹਿਣ ਸ਼ੁਰੂ ਹੋਵੇਗਾ ਅਤੇ ਇਹ 28 ਜੁਲਾਈ ਨੂੰ ਤੜਕੇ 3.49 ਵਜੇ ਤਕ ਚੱਲੇਗਾ। ਇਸੇ ਤਰ੍ਹਾਂ ਇਹ ਗ੍ਰਹਿਣ ਲਗਭਗ 4 ਘੰਟੇ ਤਕ ਚੱਲੇਗਾ, ਜਦਕਿ ਆਮ ਚੰਦਰ ਗ੍ਰਹਿਣ ਦਾ ਸਮਾਂ 2 ਘੰਟੇ ਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਕੁੰਡਲੀ 'ਚ ਇਹ 9ਵੇਂ ਘਰ 'ਚ ਲੱਗ ਰਿਹਾ ਹੈ ਜਿਸ ਨਾਲ ਧਾਰਮਕ ਧਰੁਵੀਕਰਨ ਨੂੰ ਵਾਧਾ ਮਿਲੇਗਾ। ਚੰਦਰ ਗ੍ਰਹਿਣ ਵਾਲੇ ਘਰ 'ਚ ਕੇਤੂ ਦੀ ਹਾਜ਼ਰੀ ਕਾਰਨ ਸਰਹੱਦੀ ਖੇਤਰਾਂ 'ਚ ਝਗੜੇ ਵਧਣਗੇ ਅਤੇ ਕੁਝ ਥਾਵਾਂ 'ਤੇ ਧਾਰਮਕ ਜਨੂੰਨ ਦੀਆਂ ਘਟਨਾਵਾਂ ਵੀ ਹੋਣਗੀਆਂ। ਮਕਰ ਰਾਸ਼ੀ 'ਚ ਜ਼ਾਲਮ ਗ੍ਰਹਿਆਂ ਦੀ ਹਾਜ਼ਰੀ ਕਾਰਨ ਭਾਰਤ ਦੇ ਉੱਤਰੀ ਇਲਾਕਿਆਂ 'ਚ ਕੁਝ ਥਾਵਾਂ 'ਤੇ ਹੜ੍ਹ ਆਉਣਗੇ, ਜਦਕਿ ਕੁਝ ਥਾਵਾਂ 'ਤੇ ਭੂਚਾਲ ਦੇ ਝਟਕੇ ਵੀ ਆ ਸਕਦੇ ਹਨ। ਚੰਦਰ ਗ੍ਰਹਿਣ ਸਮੇਂ ਬੁੱਧ ਵਕਰੀ ਅਵਸਥਾ 'ਚ ਹੋਣਗੇ, ਜਿਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਣਗੇ। ਭਾਰਤੀ ਰੁਪਿਆ ਆਉਣ ਵਾਲੇ ਦਿਨਾਂ 'ਚ ਹੇਠਲੇ ਪੱਧਰ ਨੂੰ ਛੂਹ ਸਕਦਾ ਹੈ।
ਉਨ੍ਹਾਂ ਕਿਹਾ ਕਿ ਚੰਦਰ ਗ੍ਰਹਿਣ ਕਾਰਨ ਸਿਆਸਤਦਾਨਾਂ, ਖਿਡਾਰੀਆਂ ਅਤੇ ਸ਼ਕਤੀਸ਼ਾਲੀ ਕਾਰਪੋਰੇਟ ਘਰਾਣਿਆਂ ਦੇ ਲੋਕਾਂ 'ਤੇ ਉਲਟ ਅਸਰ ਦੇਖਣ ਨੂੰ ਮਿਲੇਗਾ। ਚੰਦਰਮਾ ਕਿਉਂਕਿ ਇਸਤਰੀ ਕਾਰਕ ਗ੍ਰਹਿ ਹੈ, ਇਸ ਲਈ ਕਿਸੇ ਮਹੱਤਵਪੂਰਨ ਔਰਤ ਸਿਆਸਤਦਾਨ ਜਾਂ ਕਾਰਪੋਰੇਟ ਸੈਕਟਰ ਦੀ ਮੁਖੀ 'ਤੇ ਉਲਟ ਅਸਰ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਚੰਦਰ ਗ੍ਰਹਿਣ ਦੇ ਉਲਟ ਅਸਰ 'ਚੋਂ ਬਾਹਰ ਨਿਕਲਣ ਲਈ ਗ੍ਰਹਿਣ ਕਾਲ 'ਚ ਭਗਵਾਨ ਸ਼ੰਕਰ ਦੀ ਪੂਜਾ ਸਭ ਤੋਂ ਬਿਹਤਰ ਰਹੇਗੀ।
ਸਮਰਥਨ ਮੁੱਲ ਵਧਾਉਣ 'ਚ ਬੀਬੀ ਬਾਦਲ ਦਾ ਅਹਿਮ ਯੋਗਦਾਨ : ਚੀਮਾ
NEXT STORY