ਨਵਾਂਸ਼ਹਿਰ, (ਤ੍ਰਿਪਾਠੀ)- ਨਿੱਜੀ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਵੱਲੋਂ ਪਿੱਛਡ਼ੇ ਖੇਤਰ ਦੇ ਕਰੀਬ 100 ਵਿਅਕਤੀਆਂ ਨੂੰ 1-1 ਲੱਖ ਰੁਪਏ ਦਾ ਕਰਜ਼ਾ ਦੇਣ ਦਾ ਝਾਂਸਾ ਦੇ ਕੇ 10-10 ਹਜ਼ਾਰ ਰੁਪਏ ਦੀ ਰਾਸ਼ੀ ਇਕੱਠੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਧੋਖੇ ਦਾ ਸ਼ਿਕਾਰ ਹੋਏ ਦਰਜਨਾਂ ਲੋਕਾਂ ਨੇ ਅੱਜ ਨਿੱਜੀ ਫਾਇਨਾਂਸ ਕੰਪਨੀ ਦੇ ਬਾਹਰ ਲਗਾਤਾਰ ਦੂਜੇ ਦਿਨ ਹੰਗਾਮਾ ਕਰ ਕੇ ਅਾਪਣੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਧੋਖਾਦੇਹੀ ਦੇ ਸ਼ਿਕਾਰ ਲੋਕਾਂ ਨੇ ਜਿੱਥੇ ਕੰਪਨੀ ਦੇ ਉਕਤ ਮੁਲਾਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਉੱਥੇ ਕਮਿਸ਼ਨ ਹਾਸਲ ਕਰਨ ਦੇ ਲਾਲਚ ਵਿਚ ਲੋਕਾਂ ਨੂੰ ਭਰਮਾਉਣ ਵਿਚ ਸਹਾਇਤਾ ਕਰਨ ਵਾਲੀ ਇਕ ਮਹਿਲਾ ’ਤੇ ਵੀ ਦੋਸ਼ ਲਗਾਏ।
ਪਹਿਲਾਂ ਤੋਂ ਹਾਸਲ ਵਿਸ਼ਵਾਸ ਦੇ ਆਧਾਰ ’ਤੇ ਕੀਤਾ ਧੋਖਾ
ਇਸ ਮੌਕੇ ਇਕੱਠੇ ਹੋਏ ਲੋਕਾਂ ਵਿੱਚੋਂ ਸੁਨੀਤਾ ਕੁਮਾਰੀ ਸ਼ੇਖੋਵਾਲ, ਆਰਤੀ, ਹਰਜਿੰਦਰ ਝੂਨੇਵਾਲ, ਸ਼ਿੰਦਾ ਅਤੇ ਜੋਤੀ ਆਦਿ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਇਕ ਨਿੱਜੀ ਫਾਇਨਾਂਸ ਕੰਪਨੀ ਨੇ ਉਨ੍ਹਾਂ ਨੂੰ ਗਰੁੱਪ ਬਣਾ ਕੇ 10-10 ਹਜ਼ਾਰ ਰੁਪਏ ਦੀ ਰਾਸ਼ੀ ਜਮਾਂ ਕਰਵਾਉਣ ’ਤੇ 1-1 ਲੱਖ ਰੁਪਏ ਦਾ ਕਰਜ਼ ਦੇਣ ਦੇ ਝਾਂਸੇ ਵਿਚ ਲਿਆ ਸੀ।
ਉਨ੍ਹਾਂ ਦੱਸਿਆ ਉਕਤ ਕੰਪਨੀ ਤੋਂ ਉਹ ਪਹਿਲਾਂ ਵੀ 20 ਅਤੇ 30 ਹਜ਼ਾਰ ਰੁਪਏ ਦੇ ਕਰਜ਼ੇ ਦੀ ਸਹੂਲਤ ਹਾਸਲ ਕਰ ਚੁੱਕੇ ਸਨ। ਕੰਪਨੀ ਦੇ ਇੱਕ ਕਰਮਚਾਰੀ ਨੇ ਉਨ੍ਹਾਂ ਤੋਂ 8 ਤੋਂ 10 ਹਜ਼ਾਰ ਰੁਪਏ ਦੀ ਰਾਸ਼ੀ ਲੈ ਕੇ ਦੱਸਿਆ ਸੀ ਕਿ ਉਨ੍ਹਾਂ ਨੂੰ 1-1 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਪਰ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੰਪਨੀ ਵੱਲੋਂ ਜਦੋਂ ਕਰਜ਼ਾ ਨਹੀਂ ਦਿੱਤਾ ਗਿਆ ਤਾਂ ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕੰਪਨੀ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ, ਜਿਸ ’ਤੇ ਕੰਪਨੀ ਦੇ ਇਕ ਅਧਿਕਾਰੀ ਨੇ ਸੋਮਵਾਰ ਤੱਕ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਦਫਤਰ ਆਉਣ ’ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਕੰਪਨੀ ਨੇ ਝਾਡ਼ਿਆ ਪੱਲਾ
ਜਦੋਂ ਇਸ ਮਾਮਲੇ ਸੰਬੰਧੀ ਕੰਪਨੀ ਦੇ ਇਕ ਰੀਜਨਲ ਮੈਨਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾ ਕੋਲੋਂ ਪੈਸੇ ਇਕੱਠੇ ਕਰਨ ਵਾਲਾ ਕੰਪਨੀ ਦਾ ਮੁਲਾਜ਼ਮ ਸੀ ਪਰ ਉਸ ਨੇ ਕੰਪਨੀ ਨਾਲ ਵੀ ਲੱਖਾਂ ਰੁਪਏ ਦਾ ਧੋਖਾ ਕੀਤਾ ਹੈ, ਜਿਸ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਪੂਰੀ ਰਾਸ਼ੀ ਸੰਬੰਧੀ ਜਾਣਕਾਰੀ ਮਿਲਣ ’ਤੇ ਪੁਲਸ ਨੂੰ ਉਕਤ ਮੁਲਾਜ਼ਮ ਖਿਲਾਫ਼ ਧੋਖਾਦੇਹੀ ਦੀ ਸ਼ਿਕਾਇਤ ਕੀਤੀ ਜਾਵੇਗੀ। ਉਨ੍ਹਾਂ ਧੋਖੇ ਦਾ ਸ਼ਿਕਾਰ ਹੋਏ ਲੋਕਾਂ ਦੇ ਪੈਸੇ ਦੀ ਜ਼ਿੰਮੇਦਾਰੀ ਲੈਣ ਸੰਬੰਧੀ ਕੋਈ ਸਪੱਸ਼ਟ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਹਨ।
ਰਿਸ਼ਵਤ ਨਾ ਮਿਲਣ ’ਤੇ ਕੀਤੇ ਝੂਠੇ ਕੇਸ ਦੇ ਦੋਸ਼ ’ਚ ਸਬ-ਇੰਸਪੈਕਟਰ, ਏ. ਐੱਸ. ਆਈ. ਤੇ 2 ਹੌਲਦਾਰਾਂ ਵਿਰੁੱਧ ਪਰਚਾ ਦਰਜ
NEXT STORY