ਅੰਮ੍ਰਿਤਸਰ (ਜ.ਬ.)- ਯੂ. ਐੱਮ. ਬੀ. ਪੇਜੇਂਟਸ ਦੇ ਮੰਚ ’ਤੇ ਖਿਤਾਬ ਜਿੱਤਣ ਵਾਲੀਆਂ ਅੰਮ੍ਰਿਤਸਰ ਦੀ ਮਾਂ, ਧੀ ਅਤੇ ਸੱਸ ਜਲਦ ਹੀ ਵਿਦੇਸ਼ੀ ਮੰਚਾਂ ’ਤੇ ਹੋਣ ਵਾਲੀ ਸੁੰਦਰ ਮੁਕਾਬਲਿਆਂ ਵਿਚ ਭਾਰਤ ਦਾ ਤਰਜਮਾਨੀ ਕਰਨਗੀਆਂ। ਇਹ ਖੁਲਾਸਾ ਯੂ. ਐੱਮ. ਬੀ. ਪੇਜੇਂਟਸ ਦੇ ਸੰਸਥਾਪਕਾਂ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਦੱਸਣਯੋਗ ਹੈ ਕਿ ਜੈਪੁਰ ਵਿਚ ਪਿਛਲੇ ਦਿਨਾਂ ਆਯੋਜਿਤ ਐੱਮ. ਬੀ. ਏਲਾਇਟ ਮਿਸੇਜ਼ ਇੰਡੀਆ 2025 ਦੇ ਫਿਨਾਲੇ ਵਿਚ ਅੰਮ੍ਰਿਤਸਰ ਦੀ ਡਾ. ਸੇਹਰ ਓਮ ਪ੍ਰਕਾਸ਼, ਜਿਨ੍ਹਾਂ ਨੂੰ ਮਿਸਿਜ ਇੰਡੀਆ 2025 ਦਾ ਤਾਜ ਪਹਿਨਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ ’ਚ ਕੈਂਸਰ ਨੂੂੰ ਲੈ ਕੇ ਡਰਾਉਣੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
ਡਾ. ਸੇਹਰ ਅੰਮ੍ਰਿਤਸਰ ਦੇ ਪ੍ਰਤੀਨਿੱਧ ਮੈਕਸੀਲੋਫੇਸ਼ੀਅਲ ਅਤੇ ਏਸਥੇਟਿਕ ਸਰਜਨ ਹੋਣ ਦੇ ਨਾਲ-ਨਾਲ ਉਹ ਇਕ ਆਗੂ ਨੇਤਰ ਸੰਸਥਾਨ ਵਿਚ ਕਾਰਜਕਾਰੀ ਨਿਦੇਸ਼ਕ ਵੀ ਹੈ। ਉਨ੍ਹਾਂ ਨਾਲ ਹੀ ਉਨ੍ਹਾਂ ਦੀ ਮਾਂ ਮੋਨਿਕਾ ਉੱਪਲ ਨੂੰ ਐੱਮ. ਬੀ. ਏਲਾਇਟ ਮਿਸੇਜ਼ ਇੰਡੀਆ 2025–ਡਾਇਰੈਕਟਰਸ ਚਾਇਸ ਐਵਾਰਡ ਅਤੇ ਉਨ੍ਹਾਂ ਦੀ ਸੱਸ ਗੀਤਾਂਜਲੀ ਓਮ ਪ੍ਰਕਾਸ਼ (ਸੱਸ) ਜੋ ਕਿ ਇਕ ਆਗੂ ਨੇਤਰ ਸੰਸਥਾਨ ਦੀ ਪ੍ਰਬੰਧ ਨਿਦੇਸ਼ਕ ਹਨ, ਨੂੰ ਏਲਾਇਟ ਮਿਸੇਜ਼ ਇੰਡੀਆ-2025 ਦੇ ਪਹਿਲੇ ਰਨਰ-ਅਪ ਦਾ ਖਿਤਾਬ ਨਾਲ ਨਿਵਾਜਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਪ੍ਰੈੱਸ ਕਾਨਫਰੰਸ ਦੌਰਾਨ ਐੱਮ. ਬੀ. ਏਲਾਇਟ ਮਿਸੇਜ਼ ਇੰਡਿਆ ਡਾ. ਸੇਹਰ ਓਮ ਪ੍ਰਕਾਸ਼ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀ ਸੱਸ ਗੀਤਾਂਜਲੀ ਓਮ ਪ੍ਰਕਾਸ਼ ਨੂੰ ਦਿੱਤਾ ਅਤੇ ਕਿਹਾ ਕਿ ਉਸ ਦੇ ਸੁਪਨਿਆਂ ਨੂੰ ਖੰਭ ਲਗਾਉਣ ਵਾਲੀ ਉਸ ਦੀ ਸੱਸ ਮਾਂ ਤੋਂ ਵੀ ਵੱਧ ਕੇ ਹੈ, ਜਿਨ੍ਹਾਂ ਨੇ ਉਸ ਨੂੰ ਚਿਕਿਤਸਾ ਅਤੇ ਸਰਜਰੀ ਦੇ ਰਸਤੇ ਤੋਂ ਹੱਟ ਕੇ ਉਸ ਨੂੰ ਮਾਡਲਿੰਗ ਅਤੇ ਫ਼ੈਸ਼ਨ ਜਗਤ ਵਿਚ ਆਪਣਾ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਦਿੱਤਾ। ਡਾ. ਸੇਹਰ ਦੀ ਮਾਂ ਮੋਨਿਕਾ ਉੱਪਲ ਦਾ ਕਹਿਣਾ ਸੀ ਕਿ ਉਹ ਆਪਣੀ ਇਕਲੌਤੀ ਧੀ ਦੀਆਂ ਖਵਾਹਿਸ਼ਾਂ ਨੂੰ ਦੇਖਦੇ ਹੋਏ ਉਸ ਦਾ ਵਿਆਹ ਹੀ ਨਹੀਂ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਦੀ ਸਮਧਨ ਗੀਤਾਂਜਲੀ ਨੇ ਉਹ ਕਰ ਕੇ ਦਿਖਾਇਆ ਹੈ ਜੋ ਸ਼ਾਇਦ ਉਹ ਆਪਣੀ ਧੀ ਲਈ ਨਹੀਂ ਕਰ ਪਾਂਦੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਉਨ੍ਹਾਂ ਦਾ ਕਹਿਣਾ ਸੀ ਕਿ ਆਪਣੀ ਧੀ ਦੇ ਨਾਲ-ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕੁੜਮਣੀ ਨੂੰ ਵੀ ਇਸ ਮੁਕਾਬਲੇ ਵਿਚ ਨਹੀਂ ਕੇਵਲ ਹਿੱਸਾ ਲੈਣ ਸਗੋਂ ਆਪਣੀ ਪ੍ਰਤੀਭਾ ਨੂੰ ਵਿਖਾਉਣ ਅਤੇ ਆਪਣੇ ਸਪਨੇ ਪੂਰੇ ਕਰਨ ਦਾ ਮੌਕਾ ਵੀ ਮਿਲਿਆ। ਉਨ੍ਹਾਂ ਨੇ ਇਸ ਲਈ ਯੂ. ਐੱਮ. ਬੀ. ਪੇਜੇਂਟਸ ਦੀ ਫਾਊਂਡਰ ਅਤੇ ਸੀ. ਈ. ਓ. ਉਰਮੀ ਮਾਲਾ ਬਰੁਆ ਦਾ ਭਾਰ ਜਤਾਇਆ ਜਿਨ੍ਹਾਂ ਦੇ ਮੰਵ ਦੇ ਜਰਿਏ ਉਨ੍ਹਾਂਨੂੰ ਬਹੁਤ ਕੁੱਝ ਸਿੱਖਣ ਦਾ ਮੌਕਾ ਮਿਲੀ। ਇਸ ਮੌਕੇ ਯੂ. ਐੱਮ. ਬੀ. ਪੇਜੇਂਟਸ ਦੀ ਫਾਊਂਡਰ ਅਤੇ ਸੀ. ਈ. ਓ. ਉਰਮੀ ਮਾਲਾ ਬਰੁਆ ਨੇ ਕਿਹਾ ਕਿ ਯੂ. ਐੱਮ. ਬੀ. ਹਰ ਉਮਰ ਦੀਆਂ ਔਰਤਾਂ ਬਿਨਾਂ ਕਿਸੇ ਤਰ੍ਹਾਂ ਦੀਆਂ ਸ਼ਰਤਾਂ ਦੇ ਆਪਣੀ ਪ੍ਰਤਿਭਾ ਨੂੰ ਦਿਖਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਕ ਹੀ ਪਰਿਵਾਰ ਦੀ ਤਿੰਨ ਔਰਤਾਂ ਨੇ ਇੱਕ ਰੰਗ ਮੰਚ ’ਤੇ ਆ ਕੇ ਜੋ ਨਵਾਂ ਇਤਿਹਾਸ ਰੱਚਿਆ ਹੈ ਇਹ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਹੈ ਅਤੇ ਹੁਣ ਇਨ੍ਹਾਂ ਨੂੰ ਯੂ. ਐੱਮ. ਬੀ ਅੰਤਰਰਾਸ਼ਟਰੀ ਮੰਚਾਂ ’ਤੇ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਧੁੰਦ ਦੇ ਕਹਿਰ ਨੇ ਵਿਛਾਏ ਸੱਥਰ, ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ, ਤਬਾਹ ਹੋ ਗਿਆ ਪੂਰਾ ਘਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
'ਸਾਨੂੰ ਸਰਦਾਰੀਆਂ ਬਹੁਤ ਮਹਿੰਗੇ ਭਾਅ 'ਤੇ ਮਿਲੀਆਂ', ਚਾਰ ਸਾਹਿਬਜ਼ਾਦਿਆਂ ਦੀ ਯਾਦ 'ਚ ਬੋਲੇ CM ਮਾਨ
NEXT STORY