ਜਲੰਧਰ (ਗੁਲਸ਼ਨ, ਸੋਨੂੰ)— ਇਥੋਂ ਦੇ ਸੋਢਲ ਫਾਟਕ 'ਤੇ ਮਾਂ-ਧੀ ਵੱਲੋਂ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਸਾਢੇ 6 ਵਜੇ ਦੇ ਕਰੀਬ ਮਾਂ-ਧੀ ਨੇ ਹਰਿਦੁਆਰ ਤੋਂ ਅੰਮ੍ਰਿਤਸਰ ਜਾਣ ਵਾਲੀ ਦੇਹਰਾਦੂਨ ਐਕਸਪ੍ਰੈੱਸ ਟਰੇਨ ਹੇਠਾਂ ਆ ਕੇ ਮੌਤ ਨੂੰ ਗਲੇ ਲਗਾਇਆ।

ਦੋਹਾਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਜੋ ਹੋਈ ਹੈ। ਮਾਂ-ਧੀ ਸੋਢਲ ਫਾਟਕ ਨੇੜੇ ਸਥਿਤ ਮੁਹੱਲੇ 'ਚ ਰਹਿੰਦੀਆਂ ਸਨ। ਪਹਿਲਾਂ ਇਕ ਹੋਰ ਟਰੇਨ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਗੇਟ ਮੈਨ ਨੇ ਰੋਕ ਲਿਆ ਅਤੇ ਫਿਰ ਬਾਅਦ 'ਚ ਅੰਮ੍ਰਿਤਸਰ-ਹਰਿਦੁਆਰ ਟਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਮੌਕੇ 'ਤੇ ਪਹੁੰਚੀ ਜੀ. ਆਰ. ਪੀ. ਦੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਵਾਂ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਕੋਈ ਸੁਸਾਈਡ ਨੋਟ ਬਰਾਮਦ ਹੋਇਆ ਹੈ।
6 ਸਾਲਾ ਪੁੱਤ ਨੂੰ 24 ਵਾਰ ਕਿਰਚਾਂ ਮਾਰ ਕੇ ਕਤਲ ਕਰਨ ਵਾਲੀ ਮਾਂ ਨੂੰ ਉਮਰਕੈਦ
NEXT STORY