ਮੱਖੂ (ਵਾਹੀ) : ਥਾਣਾ ਮੱਖੂ ਦੇ ਪਿੰਡ ਵਰਪਾਲ ਵਿਖੇ ਮਾਂ-ਪੁੱਤ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਤਰਸੇਮ ਸਿੰਘ ਉਨ੍ਹਾਂ ਦਾ ਸਪੁੱਤਰ ਕੁਲਵੰਤ ਸਿੰਘ ਸਪੁੱਤਰ ਤਰਸੇਮ ਸਿੰਘ ਸਾਈਕਲ 'ਤੇ ਸਵਾਰ ਹੋ ਕੇ ਨਜ਼ਦੀਕੀ ਪਿੰਡ ਰਿਸ਼ਤੇਦਾਰੀ ਵਿਚ ਜਾ ਰਹੇ ਸਨ। ਵਰਪਾਲ ਤੋਂ ਮੱਲਾਂਵਾਲਾ ਰੋਡ ਦੇ ਨਜ਼ਦੀਕ ਫਿਰੋਜ਼ਪੁਰ ਫੀਡਰ ਨਹਿਰ ਦੇ ਪੁੱਲ ਤੇ ਕਰੀਬ ਗਾਡਰਾਂ ਨਾਲ ਲੱਦਿਆ ਹੋਇਆ ਟਰਾਲੇ ਤੋਂ ਗਾਡਰ ਡਿੱਗ ਕੇ ਪਰਮਜੀਤ ਕੌਰ (55) ਅਤੇ ਸਪੁੱਤਰ ਕੁਲਵੰਤ ਸਿੰਘ (29) ਦੇ ਵੱਜੇ, ਜਿਸ ਨਾਲ ਪਰਮਜੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਨ੍ਹਾਂ ਦੇ ਸਪੁੱਤਰ ਕੁਲਵੰਤ ਸਿੰਘ ਨੇ ਹਸਪਤਾਲ ਜਾ ਕੇ ਆਪਣਾ ਦਮ ਤੋੜ ਦਿੱਤਾ।
ਮਾਂ-ਪੁੱਤ ਦੀ ਹੋਈ ਅਚਾਨਕ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮੌਕੇ 'ਤੇ ਪਹੁੰਚੇ ਪਰਿਵਾਰ ਦੇ ਨੌਜਵਾਨਾਂ ਨੇ ਤੁਰੰਤ ਐਂਬੂਲੈਂਸ ਦਾ ਪ੍ਰਬੰਧ ਕਰਕੇ ਪੀੜਤਾ ਨੂੰ ਹਸਪਤਾਲ ਪਹੁੰਚਾਇਆ ਪਰ ਗੰਭੀਰ ਹਾਲਤ ਕੁਲਵੰਤ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ। ਇਲਾਕਾ ਨਿਵਾਸੀਆਂ ਨੇ ਦੋਸ਼ੀਆਂ ਵਿਰੁੱਧ ਵਰਤੀ ਅਣਗਹਿਲੀ ਲਈ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਥਾਣਾ ਮੁੱਖੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਬਣਦੀ ਕਰਵਾਈ ਲਈ ਪੜਤਾਲ ਸ਼ੁਰੂ ਕੀਤੀ ਹੈ।
ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
NEXT STORY