ਜਲੰਧਰ (ਸ਼ੀਤਲ ਜੋਸ਼ੀ)– ਇਕ ਮਾਂ ਆਪਣੇ ਬੱਚੇ ਦਾ ਭਵਿੱਖ ਸੰਵਾਰਨ ਲਈ ਜ਼ਿੰਦਗੀ ਭਰ ਤਿਆਗ ਕਰਦੀ ਰਹਿੰਦੀ ਹੈ। ਮਾਂ ਦੇ ਪ੍ਰਤੀ ਸਨਮਾਨ ਨੂੰ ਪ੍ਰਦਰਸ਼ਿਤ ਕਰਨ ਲਈ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ‘ਮਦਰਜ਼ ਡੇਅ’ ਵਜੋਂ ਮਨਾਇਆ ਜਾਂਦਾ ਹੈ। ਮਾਂ ਦੇ ਪਿਆਰ ਦਾ ਕੋਈ ਮੁੱਲ ਨਹੀਂ, ਇਹ ਅਨਮੋਲ ਹੈ। ਹਰ ਦੇਸ਼ ਵਿਚ ਇਸ ਦਿਨ ਨੂੰ ਮਨਾਉਣ ਦਾ ਅੰਦਾਜ਼ ਵੱਖ-ਵੱਖ ਹੈ।
ਮਾਂ ਕੋਲੋਂ ਮਿਲੀ ਡਾਕਟਰ ਬਣਨ ਦੀ ਪ੍ਰੇਰਨਾ
ਹਰ ਬੱਚੇ ਲਈ ਉਸ ਦੀ ਮਾਂ ਇਕ ਪ੍ਰੇਰਨਾ-ਸਰੋਤ ਹੁੰਦੀ ਹੈ। ਮੇਰੀ ਮਾਂ ਡਾਕਟਰ ਸੀਤਾ ਸ਼ਰਮਾ ਅੰਮ੍ਰਿਤਸਰ ਦੀ ਮਸ਼ਹੂਰ ਗਾਇਨੀਕਾਲੋਜਿਸਟ ਹਨ। ਉਨ੍ਹਾਂ ਬਚਪਨ ਵਿਚ ਹੀ ਮੇਰੇ ਲਈ ਖੁਦ ਵਾਂਗ ਡਾਕਟਰ ਬਣਨ ਦਾ ਸੁਪਨਾ ਵੇਖਿਆ ਸੀ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਅੱਜ ਮੈਂ ਡਾਕਟਰ ਬਣੀ ਹਾਂ। ਮੇਰੀ ਧੀ ਡਾਕਟਰ ਸੁਕ੍ਰਿਤੀ ਬਾਂਸਲ ਨੇ ਵੀ ਮੈਡੀਕਲ ਪ੍ਰੋਫੈਸ਼ਨ ਹੀ ਚੁਣਿਆ। ਪਰਿਵਾਰ ਨਾਲ ਤਾਲਮੇਲ ਬਿਠਾ ਕੇ ਅੱਜ ਸਾਡੀਆਂ ਤਿੰਨ ਪੀੜ੍ਹੀਆਂ ਸਮਾਜ ਦੀ ਸੇਵਾ ਵਿਚ ਲੱਗੀਆਂ ਹੋਈਆਂ ਹਨ। -ਡਾਕਟਰ ਅਮਿਤਾ ਸ਼ਰਮਾ ਅਤੇ ਡਾ. ਸੁਕ੍ਰਿਤੀ ਬਾਂਸਲ (ਸੈਂਟਰਲ ਹਸਪਤਾਲ)
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਡੀ. ਸੀ. ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਇੰਝ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਮਾਂ ਦੇ ਸ਼ੌਕ ਨੇ ਬਣਾਇਆ ਜਿਊਲਰੀ ਡਿਜ਼ਾਈਨਰ
ਮੇਰੀ ਮਾਂ ਆਸ਼ਾ ਮਹਿਰਾ ਨੂੰ ਜਿਊਲਰੀ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੀ ਪ੍ਰੇਰਨਾ ਨਾਲ ਮੈਂ ਵੀ 1995 ਵਿਚ ਇਸਨੂੰ ਪ੍ਰੋਫੈਸ਼ਨ ਵਜੋਂ ਚੁਣਿਆ ਅਤੇ ‘ਟਵੰਟੀ ਟੂ ਕੈਰੇਟ’ ਦੇ ਨਾਲ-ਨਾਲ ਆਪਣਾ ਖੁਦ ਦਾ ਜਿਊਲਰੀ ਬਿਜ਼ਨੈੱਸ ਸ਼ੁਰੂ ਕੀਤਾ। ਪਰਿਵਾਰ ਦੇ ਸਹਿਯੋਗ ਨਾਲ ਹੀ ਦਿੱਲੀ ਵਿਚ ਹੀ ਆਪਣਾ ਨਾਂ ਬਣਾਇਆ। -ਅਨੂ ਸੱਗੀ ਅਤੇ ਸ਼੍ਰੇਆ ਸੱਗੀ ਜਿਊਲਰੀ ਡਿਜ਼ਾਈਨਰ
ਇਹ ਵੀ ਪੜ੍ਹੋ : ਵਿਧਾਇਕ ਚੀਮਾ ਦਾ ਪੀ. ਏ. ਤੇ ਉਸ ਦਾ ਪਰਿਵਾਰ ਆਇਆ ਕੋਰੋਨਾ ਦੀ ਚਪੇਟ 'ਚ, ਖ਼ੁਦ ਵੀ ਹੋਏ ਇਕਾਂਤਵਾਸ
ਸਹੁਰੇ ਪਰਿਵਾਰ ਤੋਂ ਮਿਲੇ ਸਹਿਯੋਗ ਸਦਕਾ ਕਰ ਸਕੀ ਨੌਕਰੀ
ਵਿਆਹ ਤੋਂ ਬਾਅਦ ਬੈਂਕ ਦੀ ਨੌਕਰੀ ਜੁਆਇਨ ਕਰਨਾ ਮੁਸ਼ਕਲ ਜਾਪ ਰਿਹਾ ਸੀ ਪਰ ਸਹੁਰੇ ਪਰਿਵਾਰ ਦੇ ਸਹਿਯੋਗ ਨਾਲ ਮਨ ਵਿਚੋਂ ਸਾਰਾ ਡਰ ਨਿਕਲ ਗਿਆ। ਇਕ ਮਾਂ ਲਈ ਇਹ ਮਾਣ ਦੀ ਗੱਲ ਹੈ ਕਿ ਉਸ ਦੀ ਇਕ ਧੀ ਅਨੁਭਾ ਆਈ. ਆਈ. ਟੀ. ਇੰਦੌਰ ਤੋਂ ਪੀ. ਐੱਚ. ਡੀ. ਅਤੇ ਦੂਜੀ ਧੀ ਸਿਕਸ਼ਾ ਸਹਿਗਲ ਕੈਟ ਦੀ ਤਿਆਰੀ ਕਰ ਰਹੀ ਹੈ। -ਸੁਨੀਲ ਸਹਿਗਲ (ਮੈਨੇਜਰ ਸਟੇਟ ਬੈਂਕ ਆਫ ਇੰਡੀਆ)
ਇਹ ਵੀ ਪੜ੍ਹੋ : ਕੋਰੋਨਾ ਦੀ ਚਪੇਟ 'ਚ ਆਇਆ 5 ਦਿਨਾਂ ਦੀ ਬੱਚਾ, ਜਲੰਧਰ ਜ਼ਿਲ੍ਹੇ 'ਚ ਬਦ ਤੋਂ ਬਦਤਰ ਹੋ ਰਹੀ ਹੈ ਸਥਿਤੀ
ਪਰਿਵਾਰ ਅਤੇ ਕੰਮਕਾਜ ’ਚ ਤਾਲਮੇਲ ਬਿਠਾਉਣਾ ਸਭ ਤੋਂ ਜ਼ਰੂਰੀ
ਗੰਗਾ ਆਰਥੋ ਕੇਅਰ ਵਿਚ ਪਤੀ ਡਾ. ਪਿਊਸ਼ ਸ਼ਰਮਾ ਅਤੇ ਆਪਣੀ ਸੱਸ ਡਾ. ਸੁਚਰਿਤਾ ਸ਼ਰਮਾ (ਡਾਇਰੈਕਟਰ ਏ. ਪੀ. ਜੇ. ਐਜੂਕੇਸ਼ਨ ਸੋਸਾਇਟੀ) ਦੇ ਸਹਿਯੋਗ ਨਾਲ ਹੀ ਸੁਪੋਰਟ ਕਰ ਪਾਉਂਦੀ ਹਾਂ। ਪਰਿਵਾਰ ਅਤੇ ਕੰਮਕਾਜ ਵਿਚ ਤਾਲਮੇਲ ਬਿਠਾਉਣਾ ਸਭ ਤੋਂ ਜ਼ਰੂਰੀ ਹੈ। ਅਜਿਹਾ ਕਰ ਕੇ ਅੱਗੇ ਵਧਣ ਨਾਲ ਹੀ ਬੱਚਿਆਂ ਲਈ ਰੋਲ ਮਾਡਲ ਬਣ ਸਕਦੀ ਹਾਂ।-ਸੁਗੰਧਾ ਸ਼ਰਮਾ (ਸੀ. ਈ. ਓ. ਗੰਗਾ ਆਰਥੋ ਕੇਅਰ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ
NEXT STORY