ਹੁਸ਼ਿਆਰਪੁਰ (ਅਮਰਿੰਦਰ)-ਥਾਣਾ ਚੱਬੇਵਾਲ ਦੇ ਅਧੀਨ ਆਉਂਦੇ ਇਕ ਪਿੰਡ 'ਚ ਕਰੀਬ 5 ਸਾਲ ਪਹਿਲਾਂ 5 ਲੱਖ ਰੁਪਏ ਉਧਾਰ ਦੇਣ ਤੋਂ ਬਾਅਦ ਇਕ ਫਾਇਨਾਂਸਰ ਵਿਆਹੁਤਾ ਔਰਤ ਦਾ ਕਥਿਤ ਤੌਰ 'ਤੇ ਸਰੀਰਕ ਸੋਸ਼ਣ ਕਰਦਾ ਰਿਹਾ । ਵੀਡੀਓ ਦੀ ਧਮਕੀ ਦੇ ਕੇ ਮਾਂ ਦੇ ਸੋਸ਼ਣ ਤੋਂ ਬਾਅਦ ਜਦੋਂ ਫਾਇਨਾਂਸਰ ਨੇ ਉਸਦੀ ਨਾਬਾਲਿਗ ਧੀ 'ਤੇ ਬੁਰੀ ਨਜ਼ਰ ਰੱਖੀ ਤਾਂ ਤੰਗ ਆ ਕੇ ਬਾਰ੍ਹਵੀਂ 'ਚ ਪੜ੍ਹਦੀ ਲੜਕੀ ਨੇ ਅੱਜ ਦੁਪਹਿਰ ਸਮੇਂ ਘਰ 'ਚ ਸੂਸਾਇਡ ਨੋਟ ਲਿਖ ਕੇ ਫਰਨੈਲ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ । ਇਸ ਗੱਲ ਬਾਰੇ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਨਾਬਾਲਿਗ ਬੇਟੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਉਹ ਖਤਰੇ ਤੋਂ ਬਾਹਰ ਹੈ।
ਸ਼ਿਕਾਇਤ ਤੋਂ ਬਾਅਦ ਵੀ ਪੁਲਸ ਨਹੀਂ ਕਰ ਰਹੀ ਕਾਰਵਾਈ
ਸਿਵਲ ਹਸਪਤਾਲ 'ਚ ਆਪਣੀ ਨਾਬਾਲਿਗ ਲੜਕੀ ਨਾਲ ਪੀੜਤ ਮਾਂ ਨੇ ਦੱਸਿਆ ਕਿ ਉਸਨੇ ਫਾਇਨਾਂਸਰ ਕੋਲੋਂ 5 ਲੱਖ ਰੁਪਏ ਲਏ ਸਨ । ਇਸ ਦੌਰਾਨ ਉਸਨੇ ਧੋਖੇ ਨਾਲ ਮੈਨੂੰ ਝਾਂਸੇ 'ਚ ਲੈ ਕੇ ਸਰੀਰਕ ਸੋਸ਼ਣ ਕਰਨਾ ਸ਼ੁਰੂ ਕਰ ਦਿੱਤਾ, ਬਲਕਿ ਬਾਅਦ ਵਿਚ ਵੀਡੀਓ ਦਿਖਾ ਕੇ ਪ੍ਰੇਸ਼ਾਨ ਵੀ ਕਰਨਾ ਸ਼ੁਰੂ ਕਰ ਦਿੱਤਾ । ਇਸ ਸਬੰਧੀ ਉਸਨੇ ਚੱਬੇਵਾਲ ਪੁਲਸ ਅਤੇ ਜ਼ਿਲਾ ਪੁਲਸ ਮੁਖੀ ਤੱਕ ਵੀ ਸ਼ਿਕਾਇਤ ਕੀਤੀ, ਪਰ ਪੁਲਸ ਮਾਮਲੇ ਦੀ ਜਾਂਚ ਕੀਤੇ ਜਾਣ ਦੇ ਬਹਾਨੇ ਦੋਸ਼ੀ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਪੀੜਤਾ ਨੇ ਦੋਸ਼ ਲਾਇਆ ਕਿ ਫਾਇਨਾਂਸਰ ਮੇਰੇ 'ਤੇ ਦਬਾਅ ਪਾਉਣ ਲੱਗਾ ਸੀ ਕਿ ਆਪਣੀ ਬੇਟੀ ਨੂੰ ਮੇਰੇ ਕੋਲ ਭੇਜ ਪਰ ਮੈਂ ਮਨ੍ਹਾ ਕਰ ਦਿੱਤਾ । ਜਿਸ ਤੋਂ ਬਾਅਦ ਉਸਨੇ ਮੇਰੇ ਬੇਟੀ ਨੂੰ ਸਕੂਲ ਜਾਂਦੇ ਸਮੇਂ ਤੰਗ ਕਰਨਾ ਸ਼ੁਰੂ ਕਰ ਦਿੱਤਾ । ਜਿਸ ਤੋਂ ਤੰਗ ਆ ਕੇ ਮੇਰੀ ਲੜਕੀ ਨੇ ਫਰਨੈਲ ਪੀ ਕੇ ਆਤਮ ਹੱਤਿਆ ਕਰਨ ਦਾ ਯਤਨ ਕੀਤਾ । ਪੀੜਤਾ ਨੇ ਪੁਲਸ ਪ੍ਰਾਸਸ਼ਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਨਾਬਾਲਿਗਾ ਦੇ ਬਿਆਨਾਂ ਤੋਂ ਬਾਅਦ ਹੋਵੇਗੀ ਕਾਰਵਾਈ
ਥਾਣਾ ਚੱਬੇਵਾਲ ਦੇ ਐੱਸ.ਐੱਚ.ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਨਾਬਾਲਿਗ ਲੜਕੀ ਦਾ ਬਿਆਨ ਲੈਣ ਤੋਂ ਬਾਅਦ ਹੀ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਕਿਸਾਨ ਜਥੇਬੰਦੀਆਂ ਨੇ ਵਿਧਾਇਕ ਅਗਨੀਹੋਤਰੀ ਨੂੰ ਸੌਂਪਿਆ ਮੰਗ ਪੱਤਰ
NEXT STORY