ਪਟਿਆਲਾ (ਬਲਜਿੰਦਰ, ਕੰਵਲਜੀਤ) : ਪਿਛਲੇ ਦਿਨੀਂ ਪਟਿਆਲਾ ’ਚ ਹੋਏ ਦੋਹਰੇ ਕਤਲ ਕਾਂਡ ਨੂੰ ਪੁਲਸ ਨੇ ਹੱਲ ਕਰਦੇ ਹੋਏ ਵੱਡਾ ਖ਼ੁਲਾਸਾ ਕੀਤਾ ਹੈ। ਇਸ ਕਤਲ ਕਾਂਡ ਵਿਚ ਪੁਲਸ ਨੇ ਦੋਸ਼ੀ ਹਰਜੀਤ ਸਿੰਘ ਉਰਫ ਕਾਕਾ ਜਿਸ ਦੀ ਉਮਰ 23 ਸਾਲ ਹੈ ਨੂੰ ਤ੍ਰਿਪੜੀ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਲਜ਼ਮ ਵੱਲੋਂ ਮ੍ਰਿਤਕ ਜਸਵੀਰ ਕੌਰ ਦੀ ਛਾਤੀ ਅਤੇ ਗਰਦਨ ਉਪਰ 21 ਦੇ ਕਰੀਬ ਚਾਕੂ ਨਾਲ ਵਾਰ ਕੀਤੇ ਗਏ ਸੀ ਤੇ ਮ੍ਰਿਤਕਾ ਦੇ ਪੁੱਤਰ ਹਰਵਿੰਦਰ ਸਿੰਘ ਉਰਫ ਲਾਡੀ ਦੀ ਗਰਦਨ ਮੂੰਹ ਅਤੇ ਛਾਤੀ ਤੇ 11 ਦੇ ਕਰੀਬ ਵਾਰ ਕੀਤੇ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਤਾਲ ਨੇ ਲਾਸ਼ਾਂ ਨੂੰ ਕਮਰੇ ’ਚ ਬਣੇ ਬਾਥਰੂਮ ’ਚ ਸੁੱਟ ਦਿੱਤਾ ਸੀ ਤੇ ਘਰ ’ਚ ਸਬੂਤ ਮਿਟਾਉਂਣ ਲਈ ਘਰ ਦੀ ਸਫਾਈ ਕੀਤੀ ਸੀ।
ਇਹ ਵੀ ਪੜ੍ਹੋ : ਵਰਕ ਫਰਾਮ ਹੋਮ ਦੇ ਨਾਂ ’ਤੇ ਠੱਗੀ ਕਰਨ ਵਾਲੇ ਗਿਰੋਹ ਦਾ ਖ਼ੁਲਾਸਾ, ਇੰਝ ਵਿਛਾਇਆ ਜਾਂਦਾ ਸੀ ਜਾਲ
ਵਾਰਦਾਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਏ ਦੋਹਰੇ ਕਤਲ ਕੇਸ ਵਿਚ ਪੁਲਸ ਨੇ ਸਫਲਤਾ ਹਾਸਿਲ ਕਰਦੇ ਹੋਏ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦਾ ਨਾਮ ਹਰਜੀਤ ਸਿੰਘ ਉਰਫ ਕਾਕਾ ਹੈ ਅਤੇ ਇਸਦੀ ਉਮਰ 23 ਸਾਲ ਦੇ ਕਰੀਬ ਹੈ। ਇਸਨੇ ਆਪਣੀ ਪੜ੍ਹਾਈ ਬੀ. ਐੱਸ. ਸੀ. ਐੱਮ. ਬੀ. ਐੱਸ. ਯੂਨੀਵਰਸਟੀ ਜ਼ਿਲ੍ਹਾ ਅਜਮੇਰ ਰਾਜਸਥਾਨ ਤੋਂ ਸਾਲ 2021 ਵਿਚ ਪਾਸ ਕੀਤੀ ਹੈ। ਪੁਲਸ ਨੂੰ ਜਾਂਚ ਦੌਰਾਨ ਕਤਲ ਵਾਲੀ ਥਾਂ ਤੋਂ ਕੁਝ ਅਹਿਮ ਸਬੂਤ ਹਾਸਿਲ ਹੋਏ ਸਨ। ਤਫਤੀਸ਼ ਕਰਦੇ ਹੋਏ ਹਰਜੀਤ ਸਿੰਘ ਉਰਫ ਕਾਕਾ ਦੀ ਕਤਲ ਵਾਲੀ ਥਾਂ ’ਤੇ ਮੌਜੂਦਗੀ ਪਾਈ ਗਈ ਜਿਸ ਤੋਂ ਬਾਅਦ ਹਰਜੀਤ ਸਿੰਘ ਉਰਫ ਕਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੇ ਹੱਥਾਂ ’ਤੇ ਵੀ ਕੁੱਝ ਜ਼ਖਮ ਪਾਏ ਗਏ ਸੀ।
ਇਹ ਵੀ ਪੜ੍ਹੋ : ਦਿਵਿਆਂਗ ਕੁੜੀ ਨੇ ਵੱਡਾ ਜਿਗਰਾ ਕਰਕੇ ਖੋਲ੍ਹੀ ਮੁੰਡੇ ਦੀ ਘਟੀਆ ਕਰਤੂਤ, ਸੱਚ ਸੁਣ ਹੈਰਾਨ ਰਹਿ ਗਿਆ ਪਰਿਵਾਰ
ਐੱਸ. ਐੱਸ. ਪੀ. ਮੁਤਾਬਕ ਕਾਤਲ ਹਰਜੀਤ ਸਿੰਘ ਮ੍ਰਿਤਕ ਮਾਂ-ਪੁੱਤ ਦਾ ਰਿਸ਼ਤੇਦਾਰ ਹੀ ਹੈ। ਇਹ ਸਿਰਫ ਘਰ ਵਿਚ ਚੋਰੀ ਦੇ ਇਰਾਦੇ ਨਾਲ ਦਾਖਿਲ ਹੋਇਆ ਸੀ ਪਰ ਇਸ ਦੌਰਾਨ ਇਸ ਨੇ ਦੋਵਾਂ ਮਾਂ-ਪੁੱਤ ਦਾ ਕਤਲ ਕਰ ਦਿੱਤਾ। ਹਰਜੀਤ ਸਿੰਘ ਉਰਫ ਕਾਕਾ ਬਾਹਰ ਜਾਣਾ ਚਾਹੁੰਦਾ ਸੀ ਪਰ ਉਸ ਕੋਲ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ। ਇਸ ਕਰਕੇ ਉਹ ਇਸ ਘਰ ’ਚ ਚੋਰੀ ਕਰਨ ਦਾ ਇਰਾਦੇ ਨਾਲ ਦਾਖਿਲ ਹੋਇਆ ਤੇ ਉਸਨੇ ਪਹਿਲਾਂ ਜਸਵੀਰ ਕੌਰ ਦਾ ਕਤਲ ਕੀਤਾ ਅਤੇ ਫਿਰ ਹਰਵਿੰਦਰ ਸਿੰਘ ਉਰਫ ਜੱਗੀ ਦਾ ਕਤਲ ਕਰ ਦਿੱਤਾ। ਪੁਲਸ ਨੇ ਕਾਤਲ ਕੋਲੋਂ ਵਾਰਦਾਤ ਵਿਚ ਵਰਤਿਆ ਚਾਕੂ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਹਨ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਸਤਲੁਜ ਦਰਿਆ ’ਚ ਲਾਪਤਾ ਹੋਇਆ 19 ਸਾਲਾ ਗੁਰਮਨ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਛੀਵਾੜਾ ਸਾਹਿਬ 'ਚ ਭਿਆਨਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
NEXT STORY