ਲੁਧਿਆਣਾ (ਸੰਨੀ) : ਭਾਵੇਂ ਕੇਂਦਰ ਸਰਕਾਰ ਵਲੋਂ ਇਕ ਸਤੰਬਰ ਤੋਂ ਲਾਗੂ ਕੀਤੇ ਗਏ ਸੋਧੇ ਹੋਏ ਮੋਟਰ ਵ੍ਹੀਕਲ ਐਕਟ ਨੂੰ ਪੰਜਾਬ ਸਰਕਾਰ ਨੇ ਲਾਗੂ ਕਰਨ ਲਈ ਹੁਣ ਕੋਈ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਪਰ ਐਕਟ ਲਾਗੂ ਹੋਣ ਦੀਆਂ ਖਬਰਾਂ ਨਾਲ 70 ਫੀਸਦੀ ਵਾਹਨ ਚਾਲਕ ਡਰਾਈਵਿੰਗ ਦੌਰਾਨ ਨਿਯਮਾਂ 'ਤੇ ਅਮਲ ਕਰਨ ਲੱਗੇ ਹਨ। ਸ਼ਹਿਰ 'ਚ ਦੋਪਹੀਆ ਵਾਹਨ ਚਾਲਕਾਂ ਵਲੋਂ ਹੈਲਮੈੱਟ ਅਤੇ ਚਾਰ ਪਹੀਆ ਵਾਹਨ ਚਾਲਕਾਂ ਵਲੋਂ ਸੀਟ ਬੈਲਟ ਦਾ ਪ੍ਰਯੋਗ ਵਧਿਆ ਹੈ। ਇਸ ਤਰ੍ਹਾਂ ਰੋਡ ਸੇਫਟੀ ਮਾਹਿਰਾਂ ਨੇ ਚੌਕਾਂ 'ਚ ਖੜ੍ਹੇ ਹੋ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਹੈ ਕਿ ਡਰਾਈਵਿੰਗ ਦੌਰਾਨ ਮੋਬਾਇਲ ਸੁਣਨ ਵਾਲੇ ਲੋਕਾਂ 'ਚ ਕੋਈ ਕਮੀ ਨਹੀਂ ਆਈ ਹੈ।
ਸਟੇਟ ਰੋਡ ਸੇਫਟ ਕੌਂਸਲ ਦੇ ਮੈਂਬਰ ਰਾਹੁਲ ਵਰਮਾ ਦਾ ਕਹਿਣਾ ਹੈ ਕਿ ਜੇਕਰ ਖਬਰਾਂ ਨਾਲ ਹੀ ਲੋਕਾਂ 'ਚ ਇੰਨਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਐਕਟ ਲਾਗੂ ਹੋਣ ਬਾਅਦ ਯਕੀਨੀ ਤੌਰ 'ਤੇ ਲੋਕ ਨਿਯਮਾਂ 'ਤੇ 100 ਫੀਸਦੀ ਪਾਲਣ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਮੁੱਖ ਸੜਕਾਂ ਅਤੇ ਚੌਂਕਾਂ 'ਚ ਲੋਕਾਂ ਨੇ ਨਿਯਮਾਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਰਕਾਰੀ ਸਕੂਲਾਂ 'ਚ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਦੇਣ ਦੀ ਯੋਜਨਾ
NEXT STORY