ਭਵਾਨੀਗੜ੍ਹ (ਕਾਂਸਲ) : ਨਾਭਾ ਰੋਡ ਤੋਂ ਪਿੰਡ ਮਾਝੀ ਨੂੰ ਜਾਂਦੀ ਸੜਕ ’ਤੇ ਬੀਤੀ ਦੇਰ ਸ਼ਾਮ ਮਾਝੀ ਸਾਈਡ ਤੋਂ ਨਾਭਾ ਰੋਡ ਵੱਲ ਆ ਰਹੇ ਇਕ ਮੋਟਰਸਾਈਕਲ ਦੇ ਅਚਾਨਕ ਬੇਕਾਬੂ ਹੋ ਕੇ ਇਕ ਬਿਜਲੀ ਵਾਲੇ ਖੰਭੇ ਨਾਲ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ’ਚ ਮਿ੍ਰਤਕ ਦਾ 4 ਸਾਲਾ ਪੁੱਤਰ ਵੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਬੀਂਬੜ੍ਹ ਨੇ ਦੱਸਿਆ ਕਿ ਉਸ ਦਾ ਭਰਾ ਗੁਰਬਖ਼ਸੀਸ਼ ਸਿੰਘ ਆਪਣੇ 2 ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਜਦੋਂ ਆਪਣੇ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਬੀਂਬੜ੍ਹ ਤੋਂ ਭਵਾਨੀਗੜ੍ਹ ਨੂੰ ਦਵਾਈ ਲੈਣ ਲਈ ਜਾ ਰਿਹਾ ਸੀ ਤਾਂ ਰਸਤੇ ’ਚ ਪਿੰਡ ਮਾਝੀ ਤੋਂ ਅੱਗੇ ਨਾਭਾ ਰੋਡ ਨੂੰ ਜਾਂਦੀ ਲਿੰਕ ਸੜਕ ’ਤੇ ਉਸ ਦਾ ਮੋਟਰਸਾਈਕਲ ਅਚਾਨਕ ਸੜਕ ਕੰਢੇ ਲੱਗੇ ਇਕ ਬਿਜਲੀ ਦੇ ਖ਼ੰਭੇ ਨਾਲ ਜਾ ਟਕਰਾਇਆ ਅਤੇ ਇਸ ਹਾਦਸੇ ’ਚ ਉਸ ਦੇ ਭਰਾ ਗੁਰਬਖ਼ਸੀਸ਼ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਉਸ ਦਾ 4 ਸਾਲਾ ਪੁੱਤਰ ਨਕਸ਼ਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਦੂਜਾ ਪੁੱਤਰ ਵਾਲ-ਵਾਲ ਬਚ ਗਿਆ।

ਗੰਭੀਰ ਰੂਪ ’ਚ ਜ਼ਖ਼ਮੀ ਹੋਏ 4 ਸਾਲਾ ਨਕਸ਼ਦੀਪ ਸਿੰਘ ਨੂੰ ਰਾਹਗੀਰਾਂ ਨੇ ਮੌਕੇ ਤੋਂ ਚੁੱਕ ਕੇ ਸਥਾਨਕ ਹਸਪਤਾਲ ਭਰਤੀ ਕਰਾਇਆ, ਜਿਥੋਂ ਪਟਿਆਲਾ ਰੈਫਰ ਕੀਤਾ ਗਿਆ ਅਤੇ ਜਿਥੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਪਟਿਆਲਾ ਤੋਂ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕੀਤਾ ਗਿਆ।
ਕਿਸਾਨੀ ਮੁੱਦੇ 'ਤੇ ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਨੂੰ ਕਿਹਾ, 'ਹੁਣ ਤਾਂ ਕੋਰੋਨਾ ਦਾ ਬਹਾਨਾ ਛੱਡ ਦਿਓ...
NEXT STORY