ਰੂਪਨਗਰ (ਵਿਜੇ)- ਰੂਪਨਗਰ ਦੀ 7 ਸਾਲਾ ਮਾਊਂਟੇਨੀਅਰ ਸਾਨਵੀ ਸੂਦ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਤੌਰ ’ਤੇ ਆਪਣੇ ਦਫ਼ਤਰ ਬੁਲਾ ਕੇ ਸਨਮਾਨਤ ਕੀਤਾ ਗਿਆ। ਸਨਮਾਨਤ ਕਰਨ ਮਗਰੋਂ ਭਗਵੰਤ ਮਾਨ ਨੇ ਟਵਿੱਟਰ 'ਤੇ ਲਿਖਿਆ ਕਿ ਦੇਸ਼ ਦਾ ਮਾਣ ਹੈ ਇਹ ਧੀ। ਸਿਰਫ਼ 7 ਸਾਲਾ ਦੀ ਉਮਰ ਵਿਚ ਕਿਲੀਮੰਜਾਰੋ ਦੀ ਚੋਟੀ ਨੂੰ ਸਰ ਕਰਨਾ...ਉਹ ਵੀ ਤਿੰਨ ਵਾਰ, ਇਹ ਆਸਾਨ ਨਹੀਂ...ਪੂਰੇ ਦੇਸ਼ ਨੂੰ ਸਾਨਵੀ ਸੂਦ 'ਤੇ ਮਾਣ ਹੈ। ਖ਼ੂਬ ਤਰੱਕੀਆਂ ਕਰੋ।
ਇਹ ਵੀ ਪੜ੍ਹੋ: ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਤਸਵੀਰਾਂ ਖ਼ਿੱਚ ਭਰਾ ਨੂੰ ਭੇਜੀਆਂ
ਜ਼ਿਕਰਯੋਗ ਹੈ ਕਿ ਰੂਪਨਗਰ ਦੀ 7 ਸਾਲਾ ਬੱਚੀ ਸਾਨਵੀ ਸੂਦ 9 ਜੂਨ ਨੂੰ ਮਾਊਂਟ ਐਵਰੈਸਟ ਦੇ ਬੇਸ ਕੈਂਪ ਦੀ 5364 ਕਿਲੋਮੀਟਰ ਦੀ ਉਚਾਈ ’ਤੇ ਇੰਡੀਆ ਦਾ ਤਿਰੰਗਾ ਲਹਿਰਾ ਚੁੱਕੀ ਹੈ। ਸਾਨਵੀ ਨੇ ਇਹ ਮੁਸ਼ਕਿਲ ਭਰਿਆ ਸਫ਼ਰ 12 ਦਿਨ ’ਚ ਪੂਰਾ ਕੀਤਾ। ਸਾਨਵੀ ਨੇ ਭਾਰਤ ਦੀ ਸਭ ਤੋਂ ਛੋਟੀ ਕੁੜੀ ਹੋਣ ਕਾਰਨ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਪਹੁੰਚ ਕੇ ਖ਼ਿਤਾਬ ਆਪਣੇ ਨਾਮ ਕੀਤਾ।
ਇਹ ਵੀ ਪੜ੍ਹੋ: ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ ਅੜਿੱਕੇ ਚੜ੍ਹਨ ਮਗਰੋਂ ਖੁੱਲ੍ਹੀ ਪੋਲ
ਸਾਨਵੀ ਸੂਦ ਨੇ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਮਾਊਂਟ ਕਿਲੀਮੰਜਾਰੋ ਜੋ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਹੈ ’ਤੇ 5895 ਕਿਲੋਮੀਟਰ ਦੀ ਉੱਚਾਈ ਦਾ ਸਫ਼ਰ ਤੈਅ ਕਰਕੇ 23 ਜੁਲਾਈ ਨੂੰ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ। ਸਾਨਵੀ ਦੀ ਇਸ ਉਪਲੱਬਧੀ ’ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਉਸ ਨੂੰ ਤੌਰ ’ਤੇ ਗਿਫ਼ਟ ਦੇ ਕੇ ਸਨਮਾਨਤ ਕੀਤਾ ਗਿਆ। ਸਾਨਵੀ ਸੂਦ ਦੇ ਪਿਤਾ ਨੇ ਦੱਸਿਆ ਕਿ ਸਰਕਾਰ ਵੱਲੋਂ 15 ਅਗਸਤ ਨੂੰ ਸਾਨਵੀ ਨੂੰ ਪ੍ਰਮਾਣ ਪੱਤਰ ਦਿੱਤਾ ਗਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਨਵੀ ਨੂੰ ਕੋਈ ਸਪੋਰਟ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ’ਚ ਇਸ ਵਾਰ ਵੀ ਅਗਸਤ ਰਿਹਾ ਸੁੱਕਾ, ਜਾਣੋ ਅਗਲੇ ਦਿਨਾਂ ’ਚ ਕਿਹੋ-ਜਿਹਾ ਰਹੇਗਾ ਮੌਸਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ 'ਚ ਵੱਡੀ ਵਾਰਦਾਤ : ਮਾਂ ਨੂੰ ਕਮਰੇ 'ਚ ਡੱਕ ਪੰਘੂੜੇ 'ਚੋਂ 3 ਮਹੀਨੇ ਦਾ ਬੱਚਾ ਚੁੱਕ ਲੈ ਗਏ ਬਦਮਾਸ਼
NEXT STORY