ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ’ਚ ਸੜਕ ਹਾਦਸਿਆਂ ਦੇ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਚੁੱਕਦਿਆਂ ਸੜਕ ਸੁਰੱਖਿਆ ਲਈ ਕੇਂਦਰ ਸਰਕਾਰ ਵੱਲੋਂ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਸਵਾਲ ਕੀਤਾ ਕਿ ਜਾਪਾਨ, ਸਵੀਡਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੀ ਤਰ੍ਹਾਂ ਭਾਰਤ ’ਚ ਸੜਕ ਹਾਦਸਿਆਂ ਦੀ ਗਿਣਤੀ ਜ਼ੀਰੋ ਕਰਨ ਲਈ ਕੋਈ ਸਮਾਂ-ਸੀਮਾ ਮਿੱਥੀ ਜਾਵੇਗੀ ?
ਸੂਬਾ ਸਰਕਾਰ ਦੇ ਉਪਰਾਲਿਆਂ ਦਾ ਨਤੀਜਾ : 47 ਫੀਸਦੀ ਮੌਤ ਦਰ ’ਚ ਕਮੀ
ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਵਧਾਉਣ ਲਈ ਗੰਭੀਰ ਉਪਰਾਲੇ ਕੀਤੇ ਹਨ। ਪੰਜਾਬ ਸਰਕਾਰ ਦੁਆਰਾ ਪਿਛਲੇ ਸਾਲ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੀਆਂ ਯਤਨਾਂ ਸਦਕਾ ਸੜਕ ਹਾਦਸਿਆਂ ’ਚ ਮੌਤ ਦਰ 47 ਫੀਸਦੀ ਘਟੀ ਹੈ। ਇਸ ਫੋਰਸ ’ਚ 1600 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਹੜੇ ਹਰ 30 ਕਿਲੋਮੀਟਰ ’ਤੇ ਤਾਇਨਾਤ ਸੜਕ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਕੇਂਦਰ ਸਰਕਾਰ ਲਈ ਸਵਾਲ : ਸੜਕ ਸੁਰੱਖਿਆ ਫੋਰਸ ਦੀ ਸਥਾਪਨਾ
ਮੀਤ ਹੇਅਰ ਨੇ ਪ੍ਰਸ਼ਨ ਕੀਤਾ ਕਿ ਕੀ ਕੇਂਦਰ ਸਰਕਾਰ ਵੀ ਭਾਰਤ ’ਚ ਸੜਕ ਹਾਦਸਿਆਂ ਨੂੰ ਘਟਾਉਣ ਲਈ ਅਜਿਹੀ ਹੀ ਇਕ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਦੂਜੇ ਰਾਜਾਂ ਲਈ ਪ੍ਰੇਰਣਾ ਬਣ ਸਕਦਾ ਹੈ ਪਰ ਇਸ ਨੂੰ ਦੇਸ਼ ਭਰ ’ਚ ਲਾਗੂ ਕਰਨਾ ਜ਼ਰੂਰੀ ਹੈ।
ਹਾਈਵੇਜ਼ ਦੇ ਵਿਕਾਸ ਨਾਲ ਵਧ ਰਹੇ ਹਾਦਸੇ
ਉਨ੍ਹਾਂ ਸੰਸਦ ’ਚ ਇਹ ਵੀ ਜ਼ਿਕਰ ਕੀਤਾ ਕਿ ਭਾਰਤ ’ਚ ਹਾਈਵੇਜ਼ ਦਾ ਜਾਲ ਤੇਜ਼ੀ ਨਾਲ ਫੈਲ ਰਿਹਾ ਹੈ। ਇਨ੍ਹਾਂ ਰਸਤੇ ’ਤੇ ਵਾਹਨ ਅਕਸਰ ਤੇਜ਼ ਰਫਤਾਰ ’ਚ ਚਲਦੇ ਹਨ, ਜਿਸ ਨਾਲ ਸੜਕ ਹਾਦਸਿਆਂ ਦੀ ਸੰਭਾਵਨਾ ਵਧਦੀ ਹੈ। ਕੇਂਦਰੀ ਮੰਤਰੀ ਗਡਕਰੀ ਨੇ ਸੰਬੋਧਨ ਦੌਰਾਨ ਕਿਹਾ ਕਿ ਹਰ ਸਾਲ ਦੇਸ਼ ’ਚ ਲੱਗਭਗ ਪੌਣੇ 2 ਲੱਖ ਲੋਕਾਂ ਦੀ ਜਾਨ ਸੜਕ ਹਾਦਸਿਆਂ ’ਚ ਜਾਂਦੀ ਹੈ। ਇਸ ਦੇ ਨਾਲ ਹੀ ਪਿਛਲੇ 10 ਸਾਲਾਂ ’ਚ 15 ਲੱਖ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ।
ਹਰ ਸਾਹ ਹਰ ਜਾਨ ਕੀਮਤੀ!
MP @meet_hayer ਨੇ ਸੰਸਦ 'ਚ ਸੜਕ ਹਾਦਸਿਆਂ ਕਰਕੇ ਹੋ ਰਹੀਆਂ ਮੌਤਾਂ ਦੇ ਤੱਥਾਂ ਨੂੰ ਸਾਂਝਾ ਕੀਤਾ। ਹਰ ਸਾਲ ਦੇਸ਼ 'ਚ ਕਰੀਬ ਪੌਣੇ 2 ਲੱਖ ਲੋਕਾਂ ਦੀ ਜਾਨ ਜਾ ਰਹੀ ਹੈ ਇਨਾਂ ਹੀ ਨਹੀਂ ਪਿਛਲੇ 10 ਸਾਲਾਂ 'ਚ ਤਕਰੀਬਨ 15 ਲੱਖ ਲੋਕ ਤੇ ਰੋਜ਼ਾਨਾ ਕਰੀਬ 400 ਲੋਕ ਸੜਕ ਹਾਦਸਿਆਂ ਕਰਕੇ ਜਾਨ ਗਵਾ ਰਹੇ ਨੇ।
ਪਰ ਪੰਜਾਬ 'ਚ… pic.twitter.com/1xpA4JtbYJ
— AAP Punjab (@AAPPunjab) December 12, 2024
ਇਹ ਵੀ ਪੜ੍ਹੋ- ਮਾਸੂਮ ਨੂੰ ਖੇਡਦਿਆਂ ਛੱਡ ਅੰਦਰ ਚਲੀ ਗਈ ਮਾਂ, ਕੁਝ ਪਲਾਂ ਬਾਅਦ ਆਈ ਬਾਹਰ ਤਾਂ ਨਿਕਲ ਗਈਆਂ ਚੀਕਾਂ
ਅੰਤਰਰਾਸ਼ਟਰੀ ਮਾਪਦੰਡਾਂ ਦੀ ਲੋੜ
ਗੁਰਮੀਤ ਸਿੰਘ ਮੀਤ ਹੇਅਰ ਨੇ ਸੂਚਿਤ ਕੀਤਾ ਕਿ ਭਾਰਤ ’ਚ ਸੜਕ ਸੁਰੱਖਿਆ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ। ਇਸ ਨਾਲ ਨਾ ਸਿਰਫ ਸੜਕ ਹਾਦਸਿਆਂ ’ਚ ਕਮੀ ਆਵੇਗੀ ਪਰ ਲੋਕਾਂ ਦੇ ਜੀਵਨ ਨੂੰ ਵੀ ਸੁਰੱਖਿਅਤ ਕੀਤਾ ਜਾ ਸਕੇਗਾ।
ਸੜਕ ਸੁਰੱਖਿਆ ਦੇ ਉਪਰਾਲਿਆਂ ਲਈ ਅਪੀਲ
ਸੰਸਦ ਮੈਂਬਰ ਨੇ ਸੰਸਦ ਵਿੱਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੜਕ ਸੁਰੱਖਿਆ ਨੂੰ ਲੈ ਕੇ ਗੰਭੀਰਤਾ ਨਾਲ ਉਪਰਾਲੇ ਕੀਤੇ ਜਾਣ। ਅਜਿਹੀ ਫੋਰਸ ਦਾ ਗਠਨ ਦੇਸ਼ ’ਚ ਜ਼ਰੂਰੀ ਹੈ, ਜੋ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਜਾਨ-ਮਾਲ ਦੀ ਹਾਨੀ ਨੂੰ ਰੋਕ ਸਕੇ।
ਸੰਸਦ ’ਚ ਸ਼ਮੂਲੀਅਤ
ਇਸ ਦੌਰਾਨ ਸੰਸਦ ’ਚ ਹੋਰ ਕਈ ਮੈਂਬਰਾਂ ਨੇ ਵੀ ਮੀਤ ਹੇਅਰ ਦੀ ਮੰਗ ਦਾ ਸਮਰਥਨ ਕੀਤਾ। ਸਾਰੇ ਮੈਂਬਰਾਂ ਨੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਇਕ ਰਾਸ਼ਟਰੀ ਸਟਰੈਟਜੀ ਬਣਾਉਣ ’ਤੇ ਜ਼ੋਰ ਦਿੱਤਾ। ਮੀਤ ਹੇਅਰ ਨੇ ਆਖਰ ’ਚ ਕਿਹਾ ਕਿ ਸੜਕ ਸੁਰੱਖਿਆ ਦੇ ਕਦਮ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹਨ ਪਰ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਇਹ ਸਿਰਫ ਇਕ ਸਮਾਜਿਕ ਮਸਲਾ ਹੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਜ਼ਿੰਦਗੀ ਨਾਲ ਜੁੜਿਆ ਇਕ ਗੰਭੀਰ ਵਿਸ਼ਾ ਹੈ।
ਇਹ ਵੀ ਪੜ੍ਹੋ- 'ਵਨ ਨੇਸ਼ਨ ਵਨ ਇਲੈਕਸ਼ਨ' ਬਾਰੇ CM ਮਾਨ ਦਾ ਵੱਡਾ ਬਿਆਨ ; ''ਪਹਿਲਾਂ ਵਨ ਨੇਸ਼ਨ ਵਨ ਐਜੂਕੇਸ਼ਨ ਤੇ ਵਨ ਹੈਲਥ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ 'ਚ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਹਲਕਾ ਇੰਚਾਰਜ ਪਾਰਟੀ ਦਾ 'ਹੱਥ' ਛੱਡ 'ਆਪ' 'ਚ ਹੋਏ ਸ਼ਾਮਲ
NEXT STORY