ਲੁਧਿਆਣਾ (ਹਿਤੇਸ਼/ਰਿੰਕੂ) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਜਗਰਾਓਂ ਅਤੇ ਖੰਨਾ ਤੱਕ ਲੋਕਲ ਏ. ਸੀ. ਟਰੇਨ ਚਲਾਉਣ ਦਾ ਮੁੱਦਾ ਚੁੱਕਿਆ ਕਿਉਂਕਿ ਵੱਡੀ ਗਿਣਤੀ ’ਚ ਲੋਕ ਜਗਰਾਓਂ ਅਤੇ ਖੰਨਾ ਨਾਲ ਲੱਗਦੇ ਇਲਾਕਿਆਂ ਤੋਂ ਰੋਜ਼ਾਨਾ ਕੰਮ-ਕਾਜ ਦੇ ਲਈ ਲੁਧਿਆਣਾ ਆਉਂਦੇ ਹਨ। ਇਨ੍ਹਾਂ ਲੋਕਾਂ ਲਈ ਲੋਕਲ ਟਰੇਨ ਚਲਾਉਣ ਨਾਲ ਮੈਟਰੋ ਦੀ ਕਮੀ ਪੂਰੀ ਹੋ ਸਕਦੀ ਹੈ ਅਤੇ ਟ੍ਰੈਫਿਕ ਜਾਮ ਅਤੇ ਹਾਦਸਿਆਂ ਦੀ ਸਮੱਸਿਆ ’ਚ ਵੀ ਕਮੀ ਆਵੇਗੀ।
ਇਹ ਵੀ ਪੜ੍ਹੋ : ਹੁਣ ਬਿਨਾਂ ਖ਼ਰਚੇ ਦੇ ਛੱਤਾਂ 'ਤੇ ਲਗਵਾਓ ਸੋਲਰ ਪਾਵਰ ਪਲਾਂਟ, ਜਲਦੀ ਕਰੋ ਕਿਤੇ ਤਾਰੀਖ਼ ਨਾ ਨਿਕਲ ਜਾਵੇ...
ਰਵਨੀਤ ਬਿੱਟੂ ਨੇ ਰੇਲਵੇ ਸਟੇਸ਼ਨ ਦੀ ਕਾਇਆ-ਕਲਪ ਦੇ ਪ੍ਰੋਡਕਟ ’ਤੇ ਦਾਅਵਾ ਠੋਕਿਆ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਸਿਫਾਰਿਸ਼ 2020 ਦੌਰਾਨ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਕੀਤੀ ਸੀ, ਜਿਸ ਦੇ ਆਧਾਰ ’ਤੇ ਰੇਲਵੇ ਦੇ ਅਫ਼ਸਰਾਂ ਨੇ ਕਈ ਵਾਰ ਮੀਟਿੰਗਾਂ ਅਤੇ ਸਾਈਟ ਵਿਜ਼ਿਟ ਕੀਤੀ। ਭਾਵੇਂ ਕੋਵਿਡ ਦੇ ਕਾਰਨ ਪ੍ਰਾਜੈਕਟ ਨੂੰ ਮਨਜ਼ੂਰੀ ਮਿਲਣ ਅਤੇ ਸਾਈਟ ’ਤੇ ਕੰਮ ਸ਼ੁਰੂ ਹੋਣ 'ਚ ਦੇਰੀ ਹੋ ਗਈ ਪਰ ਹੁਣ ਕੇਂਦਰ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ 478 ਕਰੋੜ ਦਾ ਫੰਡ ਅਲਾਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ DGP ਦਾ ਵੱਡਾ ਖ਼ੁਲਾਸਾ, ਮੀਡੀਆ ਅੱਗੇ ਖੋਲ੍ਹ ਦਿੱਤੀਆਂ ਇਹ ਗੱਲਾਂ (ਵੀਡੀਓ)
ਬਿੱਟੂ ਨੇ ਰੇਲਵੇ ਸਟੇਸ਼ਨ ਦੀ ਕਾਇਆ-ਕਲਪ ਦੇ ਪ੍ਰਾਜੈਕਟ ਨੂੰ ਸ਼ੁਰੂ ਹੋਣ ਦੌਰਾਨ ਟਰੇਨਾਂ ਦਾ ਸਟਾਪੇਜ ਦੇਣ ਸਬੰਧੀ ਲਏ ਗਏ ਫ਼ੈਸਲੇ ਦੇ ਮੁਤਾਬਕ ਢੰਡਾਰੀ ਰੇਲਵੇ ਸਟੇਸ਼ਨ ’ਤੇ ਸੁਵਿਧਾਵਾਂ ਦਾ ਵਿਸਥਾਰ ਕਰਨ ਦੀ ਸਿਫਾਰਿਸ਼ ਵੀ ਰੇਲ ਮੰਤਰੀ ਨੂੰ ਕੀਤੀ, ਤਾਂ ਜੋ ਢੰਡਾਰੀ ਰੇਲਵੇ ਸਟੇਸ਼ਨ ’ਤੇ ਉਤਰਨ ਵਾਲੇ ਫੋਕਲ ਪੁਆਇੰਟ ਅਤੇ ਸਾਹਨੇਵਾਲ ਦੇ ਨਾਲ ਲੱਗਦੇ ਇਲਾਕੇ ’ਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਸਮੱਸਿਆ ਨਾ ਆਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਲੈ ਕੇ ਆਈ ਅਹਿਮ ਖ਼ਬਰ, ਪੂਰੀ ਹੋਣ ਵਾਲੀ ਹੈ ਸਜ਼ਾ
NEXT STORY