Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    5:04:43 AM

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰੈਸਕਿਊ ਕਰਨ ਪੁੱਜੇ ਸੁਸ਼ੀਲ ਰਿੰਕੂ, ਬੱਚਿਆਂ ਨੂੰ ਗੋਦੀ 'ਚ ਚੁੱਕ ਸੁਰੱਖਿਅਤ ਥਾਂ 'ਤੇ ਪਹੁੰਚ

PUNJAB News Punjabi(ਪੰਜਾਬ)

ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰੈਸਕਿਊ ਕਰਨ ਪੁੱਜੇ ਸੁਸ਼ੀਲ ਰਿੰਕੂ, ਬੱਚਿਆਂ ਨੂੰ ਗੋਦੀ 'ਚ ਚੁੱਕ ਸੁਰੱਖਿਅਤ ਥਾਂ 'ਤੇ ਪਹੁੰਚ

  • Edited By Shivani Attri,
  • Updated: 10 Jul, 2023 06:42 PM
Jalandhar
mp sushil rinku reached the flood affected villages to rescue
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਉੱਚਾ ਖੇੜਾ ਬੇਟ/ਫਿਲੌਰ (ਵੈੱਬ ਡੈਸਕ)- ਪੰਜਾਬ ਵਿਚ ਹੋ ਰਹੀ ਭਾਰੀ ਬਾਰਿਸ਼ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਇਸ ਦਾ ਅਸਰ ਜਲੰਧਰ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਭਾਰੀ ਮੀਂਹ ਕਾਰਨ ਬੀਤੀ ਰਾਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਸ ਅਕੈਡਮੀ ਫਿਲੌਰ ਦੇ ਪਿਛਲੇ ਪਾਸੇ ਸਤਲੁਜ ਦਰਿਆ ਦਾ ਬੰਨ੍ਹ ਟੁੱਟ ਗਿਆ ਹੈ। ਤਹਿਸੀਲ ਫਿਲੌਰ ਦੇ ਸਤਲੁਜ ਨੇੜਲੇ ਪਿੰਡ ਖਹਿਰਾ ਬੇਟ ਵਿਖੇ ਪਾਣੀ ਭਰਨ ਕਾਰਨ ਫਸੇ ਲੋਕਾਂ ਨੂੰ ਬਾਹਰ ਕੱਢਣ ਦੌਰਾਨ ਬਚਾਅ ਅਮਲਾ, ਮੁਲਾਜ਼ਮ ਅਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਖ਼ੁਦ ਜੁਟ ਗਏ ਹਨ।

PunjabKesari

ਇਸ ਦੌਰਾਨ ਸੁਸ਼ੀਲ ਰਿੰਕੂ ਇਕ ਪਰਿਵਾਰ ਨੂੰ ਸੁਰੱਖਿਅਤ ਥਾਂ 'ਤੇ ਲਿਜਾਂਦੇ ਵਿਖਾਈ ਦਿੱਤੇ। ਸੁਸ਼ੀਲ ਰਿੰਕੂ ਬੱਚਿਆਂ ਨੂੰ ਗੋਦੀ ਵਿਚ ਚੁੱਕ ਕੇ ਹੜ੍ਹ ਪ੍ਰਭਾਵਿਤ ਖੇਤਰ ਵਿਚੋਂ ਬਾਹਰ ਲੈ ਕੇ ਆਏ। ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਦੋਵੇਂ ਫਿਲੌਰ ਸਬ ਡਿਵੀਜ਼ਨ ਵਿੱਚ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ ਕਿ ਜਦੋਂ ਉਨ੍ਹਾਂ ਨੂੰ ਸਤਲੁਜ ਦੇ ਕੰਢੇ ਪਿੰਡ ਉੱਚਾ ਖੇੜਾ ਬੇਟ ਵਿੱਚ ਇੱਕ ਪਰਿਵਾਰ ਦੇ ਫਸੇ ਹੋਣ ਬਾਰੇ ਐਮਰਜੈਂਸੀ ਸੰਦੇਸ਼ ਮਿਲਿਆ। ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਰਕੇ ਪਰਿਵਾਰ ਨੂੰ ਜਲਦ ਤੋਂ ਜਲਦ ਬਚਾਉਣ ਦੀ ਲੋੜ ਹੈ। ਭਾਵੇਂ ਕੁਝ ਜੂਨੀਅਰ ਅਧਿਕਾਰੀਆਂ ਵੱਲੋਂ ਮੈਂਬਰ ਪਾਰਲੀਮੈਂਟ ਅਤੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਇਹ ਪਿੰਡ ਲੁਧਿਆਣਾ ਵਿੱਚ ਪੈਂਦਾ ਹੈ ਪਰ ਕਿਉਂਕਿ ਇਹ ਪਿੰਡ ਉਕਤ ਜ਼ਿਲ੍ਹੇ ਨਾਲੋਂ ਕਟ ਗਿਆ ਸੀ, ਇਸ ਲਈ ਦੋਵਾਂ ਨੇ ਕੀਮਤੀ ਜਾਨਾਂ ਬਚਾਉਣ ਲਈ ਸਰਕਾਰੀ ਤੰਤਰ ਨੂੰ ਹਰਕਤ ਵਿੱਚ ਲਿਆਂਦਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ

PunjabKesari

ਸਤਲੁਜ ਵਿੱਚ ਆਏ ਉਫਾਨ ਫਸੇ ਪਰਿਵਾਰ ਨੂੰ ਬਚਾਉਣ ਲਈ ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਖੁਦ ਐਨ.ਡੀ.ਆਰ.ਐਫ. ਦੀ ਟੀਮ ਨਾਲ ਕਿਸ਼ਤੀ ਵਿੱਚ ਗਏ। ਜਦੋਂ ਦੋਵੇਂ ਮੌਕੇ 'ਤੇ ਪਹੁੰਚੇ ਤਾਂ ਪਰਿਵਾਰ ਨੇ ਆਪਣਾ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ । ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਪਰਿਵਾਰ ਨੂੰ ਉਨ੍ਹਾਂ ਦੇ ਨਾਲ ਚੱਲਣ ਲਈ ਪ੍ਰੇਰਿਆ ਕਿਉਂਕਿ ਪਰਿਵਾਰ ਦੀਆਂ ਕੀਮਤੀ ਜਾਨਾਂ ਬਚਾਉਣਾ ਸਮੇਂ ਦੀ ਮੁੱਖ ਲੋੜ ਸੀ। ਇਸ ਦੌਰਾਨ ਲੋਕ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਦੋਵਾਂ ਨੇ ਕਿਹਾ ਕਿ ਇਹ ਜ਼ਿਲ੍ਹਿਆਂ ਜਾਂ ਅਧਿਕਾਰ ਖੇਤਰ ਦੀ ਗੱਲ ਨਹੀਂ ਹੈ, ਫਿਲਹਾਲ ਮਨੁੱਖਤਾ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਪਿੰਡ ਲੁਧਿਆਣਾ ਨਾਲੋਂ ਕਟ ਗਿਆ ਹੈ ਅਤੇ ਪਿੰਡ ਵਾਸੀਆਂ ਵੱਲੋਂ ਜਲੰਧਰ ਪ੍ਰਸ਼ਾਸਨ ਦੇ ਨੰਬਰਾਂ 'ਤੇ ਫੋਨ ਕੀਤਾ ਗਿਆ, ਇਸ ਲਈ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਹੀ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਕਈ ਖੇਤਰਾਂ 'ਚ ਬਣੀ 1988 'ਚ ਆਏ ਹੜ੍ਹ ਵਾਲੀ ਸਥਿਤੀ, ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

PunjabKesari

ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦਾ ਫਰਜ਼ ਹੈ ਅਤੇ ਉਹ ਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਇਸ ਔਖੀ ਘੜੀ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਸਥਿਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਵਿਆਪਕ ਸਿਸਟਮ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਹੜ੍ਹ ਦੀ ਸਥਿਤੀ ਨੂੰ ਵੇਖਦੇ ਹੋਏ ਫ਼ੌਜ ਨੂੰ ਚੌਕਸ ਰਹਿਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਲੋਹੀਆਂ ਦੇ ਜਾਣੀਆਂ ਚਾਹਲ ਵਿਖੇ ਬੰਨ੍ਹ ਦੀ ਨਾਜ਼ੁਕ ਹਾਲਤ ਨੂੰ ਲੈ ਕੇ ਉਥੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਹਨ। 

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ

ਪੰਜਾਬ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੌਰਾਨ ਜਿੱਥੇ ਸੂਬੇ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਉੱਥੇ ਹੀ ਹੁਣ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਘੰਟੇ ਭਾਰੀ ਮੀਂਹ ਅਤੇ ਝੱਖੜ ਦੀ ਚਿਤਾਵਨੀ ਦਿੱਤੀ ਗਈ ਹੈ। ਮਾਲਵੇ ਦੇ 9 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ ਤਿੰਨ ਘੰਟੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਦੋਆਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਟਿਆਲਾ, ਮੋਹਾਲੀ ਵਿਚ ਜ਼ਬਰਦਸਤ ਮੀਂਹ ਦੇ ਆਸਾਰ ਦੱਸੇ ਜਾ ਰਹੇ ਹਨ। ਚੰਡੀਗੜ੍ਹ ਵਿਚ ਵੀ ਭਾਰੀ ਮੀਂਹ ਦਾ ਅਲਰਟ ਕਰ ਦਿੱਤਾ ਗਿਆ ਹੈ। ਦੋਆਬੇ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਮਾਲਵੇ ਦੇ ਸੰਗਰੂਰ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ , ਰੋਪੜ, ਪਟਿਆਲਾ ਅਤੇ ਮੋਹਾਲੀ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 

PunjabKesari

ਉਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮਾਨਸੂਨ ਜੁਲਾਈ ਦੇ ਦੂਜੇ ਹਫ਼ਤੇ ਵੀ ਪੂਰੀ ਤਰ੍ਹਾਂ ਨਾਲ ਐਕਟਿਵ ਰਹੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ’ਚ 15 ਜੁਲਾਈ ਤੱਕ ਦਰਮਿਆਨੀ ਤੋਂ ਭਾਰੀ ਬਾਰਸ਼ ਦੇ ਆਸਾਰ ਹਨ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਜ਼ਰੂਰੀ ਕੰਮ ਦੇ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਜਿੱਥੇ ਤੱਕ ਹੋ ਸਕੇ, ਦੂਰ ਦਾ ਸਫ਼ਰ ਕਰਨ ਤੋਂ ਪਰਹੇਜ਼ ਕਰਨ।

ਦੱਸ ਦੇਈਏ ਕਿ ਬੀਤੇ 24 ਘੰਟਿਆ ਦੌਰਾਨ ਪੰਜਾਬ ’ਚ 28 ਸੈਂਟੀਮੀਟਰ ਤੱਕ ਦੀ ਬਾਰਸ਼ ਦਰਜ ਕੀਤੀ ਗਈ ਹੈ। ਨੰਗਲ 28 ਸੈਂਟੀਮੀਟਰ, ਰੋਪੜ , ਬਲੋਵਾਲ, ਸੋਂਕਰੀ 27 ਸੈਂਟੀਮੀਟਰ, ਟਿਬਰੀ 25 ਸੈਂਟੀਮੀਟਰ, ਗੁਰਦਾਸਪੁਰ 21 ਸੈਂਟੀਮੀਟਰ, ਮਾਧੋਪੁਰ, ਆਨੰਦਪੁਰ ਸਾਹਿਬ 19 ਸੈਂਟੀਮੀਟਰ, ਧਾਰੀਵਾਲ 17 ਸੈਂਟੀਮੀਟਰ, ਮਲਿਕਪੁਰ 15, ਖਰੜ, ਨਵਾਸ਼ਹਿਰ, ਸ਼ਾਹਪੁਰ ਕੰਡੀ 14 ਸੈਂਟੀਮੀਟਰ, ਤਰਨਤਾਰਨ, ਗੜ੍ਹਸ਼ੰਕਰ 12 ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਭਾਰੀ ਬਾਰਸ਼ ਹੋਈ ਹੈ।

PunjabKesari13 ਜੁਲਾਈ ਤੱਕ ਸੂਬੇ ਦੇ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ
ਪੰਜਾਬ ’ਚ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਨੂੰ ਦੇਖਦੇ ਹੋਏ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ 13 ਜੁਲਾਈ ਤੱਕ ਸੂਬੇ ਭਰ ਦੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਤੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਮਿਤੀ 13 ਜੁਲਾਈ 2023 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।

PunjabKesari

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

 

  • MP Sushil Rinku
  • ਹੜ੍ਹ
  • ਰੈਸਕਿਊ
  • ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ
  • ਸੁਰੱਖਿਅਤ ਥਾਂ
  • ਬੱਚੇ

ਪੰਜਾਬ ਦੇ ਮੌਜੂਦਾ ਹਾਲਾਤ ਦਰਮਿਆਨ ਸ਼੍ਰੋਮਣੀ ਕਮੇਟੀ ਆਈ ਅੱਗੇ, ਲੋਕਾਂ ਲਈ ਕੀਤੇ ਖ਼ਾਸ ਪ੍ਰਬੰਧ

NEXT STORY

Stories You May Like

  • bihar  flood situation 46 88 lakh people affected
    ਬਿਹਾਰ 'ਚ ਗੰਭੀਰ ਹੋਈ ਹੜ੍ਹ ਦੀ ਸਥਿਤੀ, 15 ਜ਼ਿਲ੍ਹਿਆਂ 'ਚ 46.88 ਲੱਖ ਲੋਕ ਹੋਏ ਪ੍ਰਭਾਵਿਤ
  • sgpc dispatches four trucks of relief material to flood affected people in nepal
    ਨੇਪਾਲ ’ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਦੇ 4 ਟਰੱਕ ਰਵਾਨਾ
  • aid for flood hit nepal
    ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ
  • orders issued organize community watch patrols in villages along sutlej river
    ਪੰਜਾਬ: ਇਨ੍ਹਾਂ ਪਿੰਡਾਂ ਲਈ 30 ਸਤੰਬਰ ਤੱਕ ਸਖ਼ਤ ਹੁਕਮ ਹੋ ਗਏ ਜਾਰੀ, ਸਰਕਾਰੀ ਜ਼ਮੀਨ 'ਤੇ ਵੀ...
  • bihar  15 districts  floods
    ਬਿਹਾਰ ਦੇ 15 ਜ਼ਿਲ੍ਹਿਆਂ 'ਚ ਹੜ੍ਹ ਦਾ ਕਹਿਰ; 49.36 ਲੱਖ ਲੋਕ ਪ੍ਰਭਾਵਿਤ, ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਕਈ ਨਦੀਆਂ
  • screen guard industry hopes for big business in india
    ਚੀਨੀ ਦਰਾਮਦ ’ਤੇ ਸ਼ਿਕੰਜਾ, ਸਕ੍ਰੀਨ ਗਾਰਡ ਉਦਯੋਗ ਨੂੰ ਭਾਰਤ ’ਚ ਵੱਡੇ ਕਾਰੋਬਾਰ ਦੀ ਉਮੀਦ
  • flood in nepal
    ਨੇਪਾਲ 'ਚ ਆਏ ਹੜ੍ਹ ਨਾਲ ਰਸੁਵਾਗਧੀ ਸੜਕ ਪ੍ਰਭਾਵਿਤ, ਮੁੜ ਨਿਰਮਾਣ ਲਈ ਚੀਨ ਤੋਂ ਮੰਗੀ ਮਦਦ
  • india to export electricity to flood hit nepal for 18 hours daily
    ਹੜ੍ਹ ਪ੍ਰਭਾਵਿਤ ਨੇਪਾਲ ਨੂੰ ਰੋਜ਼ਾਨਾ 18 ਘੰਟੇ ਬਿਜਲੀ ਨਿਰਯਾਤ ਕਰੇਗਾ ਭਾਰਤ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • fire in machiwara
      ਗਰੀਬ ਦੇ ਘਰ ਨੂੰ ਲੱਗੀ ਅੱਗ; ਦੀਵਾਲੀ 'ਤੇ ਮੋਟਰਸਾਈਕਲ ਲੈਣ ਲਈ ਇਕੱਠੇ ਕੀਤੇ ਪੈਸੇ...
    • assembly elections akali dal candidate
      ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ
    • punjab government withdraws petition from high court
      GMADA 'ਚ ED ਦੀ ਰੇਡ: ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਵਾਪਸ ਲਈ ਪਟੀਸ਼ਨ
    • police personnel asi police custody
      ਵੱਡੀ ਖ਼ਬਰ : ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਵਾਲਾ ਮੁਲਜ਼ਮ ਪੁਲਸ ਹਿਰਾਸਤ 'ਚ...
    • teachers notice teachers of punjab
      ਪੰਜਾਬ ਦੇ ਇਨ੍ਹਾਂ ਅਧਿਆਪਕਾਂ 'ਤੇ ਸਖ਼ਤ ਕਾਰਵਾਈ ਦੀ ਤਿਆਰੀ, ਜਾਰੀ ਹੋਏ ਨੋਟਿਸ
    • punjab police asi controversy video viral on social media
      ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
    • dhanaula police station video
      ਮੁੰਡੇ ਨੇ ਥਾਣੇ ਅੰਦਰ ਵੀਡੀਓ ਬਣਾ ਕੇ ਖਾ ਲਿਆ ਜ਼ਹਿਰ! ਪੁਲਸ 'ਤੇ ਲਾਏ ਗੰਭੀਰ ਦੋਸ਼
    • money shocker update
      ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
    • shri sidh baba sodal mela
      ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
    • drug free punjab yatra bjp former chief minister jairam thakur statement
      ਨਸ਼ਿਆਂ ਖ਼ਿਲਾਫ਼ ਮਿਲ ਕੇ ਲੜਨੀ ਹੋਵੇਗੀ ਲੜਾਈ, ਨੌਜਵਾਨਾਂ ਦੀ ਜ਼ਿੰਦਗੀ ਬਚਾਉਣਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +