ਨਵੀਂ ਦਿੱਲੀ/ਚੰਡੀਗੜ੍ਹ : ਭਾਰਤ-ਅਰਬ ਕੌਂਸਲ ਦੇ ਚੇਅਰਮੈਨ ਅਤੇ ਭਾਰਤ-ਯੂਏਈ ਜੁਆਇੰਟ ਟਾਸਕ ਫੋਰਸ ਦੇ ਮੈਂਬਰ ਐੱਮ. ਪੀ. ਵਿਕਰਮਜੀਤ ਸਿੰਘ ਨੇ ਯੂ. ਏ. ਈ. ਦੇ ਵਿਦੇਸ਼ ਵਪਾਰ ਰਾਜ ਮੰਤਰੀ ਡਾ: ਥਨੀ ਬਿਨ ਅਹਿਮਦ ਅਲ ਜੇਡੂਈ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀ. ਈ. ਪੀ. ਏ.) ਅਤੇ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਦੇ ਸਬੰਧ 'ਚ ਦੋਵਾਂ ਵਿਚਾਲੇ ਮਹੱਤਵਪੂਰਨ ਚਰਚਾ ਕੀਤੀ ਗਈ।
ਮੁਲਾਕਾਤ ਉਪਰੰਤ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਦੋ ਵੱਡੇ ਸਮਝੌਤਿਆਂ ਤੋਂ ਬਾਅਦ ਵਪਾਰ ਇਕ ਨਵੇਂ ਆਯਾਮ ਨੂੰ ਛੂਹੇਗਾ। ਵਿਕਰਮਜੀਤ ਸਿੰਘ ਨੇ ਕੀਟਨਾਸ਼ਕਾਂ ਕਾਰਨ ਖੇਤੀ ਸੈਕਟਰ ਵੱਲੋਂ ਭਾਰਤ ਤੋਂ ਨਿਰਯਾਤ ਰੱਦ ਕੀਤੇ ਜਾਣ ਦੇ ਗੰਭੀਰ ਮੁੱਦੇ ਨੂੰ ਉਠਾਉਣ ਸਮੇਤ ਭਾਰਤ ਤੋਂ ਫਾਰਮਾ ਉਤਪਾਦਾਂ ਦੀ ਫਾਸਟ ਟਰੈਕ ਪ੍ਰਵਾਨਗੀ ਲਈ ਦੋਵਾਂ ਪਾਸਿਆਂ ਤੋਂ ਪ੍ਰਵਾਨਿਤ ਲੈਬਾਂ ਸਥਾਪਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੰਤਰੀ ਨੂੰ ਸਿਹਤ ਅਤੇ ਹੋਰ ਖੇਤਰਾਂ 'ਚ 100 ਫ਼ੀਸਦੀ ਮਾਲਕੀ ਲਈ ਘੱਟੋ ਘੱਟ ਨਿਵੇਸ਼ ਸੀਮਾ ਨੂੰ ਮੌਜੂਦਾ ਮੁਲਾਂਕਣ ਕੀਤੇ 100 ਮਿਲੀਅਨ ਏ. ਈ. ਡੀ. ਤੋਂ ਘਟਾਉਣ ਦੀ ਅਪੀਲ ਕੀਤੀ। ਵਿਕਰਮਜੀਤ ਸਿੰਘ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਅਤੇ ਯੂ. ਏ. ਈ. 'ਚ ਸਾਂਝੇ ਉੱਦਮਾਂ ਦੇ ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਜਲਦੀ ਤੋਂ ਜਲਦੀ ਯੂ.ਏ.ਈ.-ਭਾਰਤ ਸਾਂਝੇ ਨਿਵੇਸ਼ ਸਮਝੌਤੇ 'ਤੇ ਕੰਮ ਕਰਨ।
ਇਹ ਖ਼ਬਰ ਵੀ ਪੜ੍ਹੋ - ਗੁਰਮੀਤ ਰਾਮ ਰਹੀਮ ਵਲੋਂ ਪੰਜਾਬ ’ਚ ਡੇਰਾ ਖੋਲ੍ਹੇ ਜਾਣ ਦੇ ਬਿਆਨ ’ਤੇ ਕੀ ਬੋਲੇ ਸਪੀਕਰ ਕੁਲਤਾਰ ਸੰਧਵਾਂ
ਵਿਕਰਮਜੀਤ ਸਿੰਘ ਨੇ ਅਹਿਮ ਮੁੱਦਿਆਂ 'ਤੇ ਪੰਜਾਬ ਅਤੇ ਯੂਏਈ ਦਰਮਿਆਨ ਆਪਸੀ ਵਪਾਰ ਦੀ ਲੋੜ 'ਤੇ ਜ਼ੋਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਵਿਕਰਮਜੀਤ ਸਿੰਘ ਨੇ ਯੂਏਈ ਦੇ ਪੰਜਾਬ ਵਿਚ ਬੁਨਿਆਦੀ ਢਾਂਚੇ ਦੇ ਖੇਤਰ, ਬਾਸਮਤੀ ਦੀ ਬਰਾਮਦ ਅਤੇ ਐਗਰੋ ਪ੍ਰੋਸੈਸਿੰਗ ਖੇਤਰਾਂ ਵਿਚ ਹੋਰ ਨਿਵੇਸ਼ ਕਰਨ ਬਾਰੇ ਵੀ ਚਰਚਾ ਕੀਤੀ।
ਵਿਦੇਸ਼ ਵਪਾਰ ਰਾਜ ਮੰਤਰੀ ਡਾ: ਥਨੀ ਬਿਨ ਅਹਿਮਦ ਅਲ ਜੇਡੂਈ ਨੇ ਭਾਰਤ ਨਾਲ ਉਨ੍ਹਾਂ ਦੇ ਡੂੰਘੇ ਵਪਾਰਕ ਰਿਸ਼ਤਿਆਂ ਅਤੇ ਨਿਵੇਸ਼ ਤੇ ਸੰਤੁਸ਼ਟੀ ਪ੍ਰਗਟਾਈ ਅਤੇ ਯੂ. ਏ. ਈ. ਦੇ ਭਾਰਤ ਵਿਚ ਇਨੋਵੇਸ਼ਨ, ਸਟਾਰਟਅਪ ਈਕੋਸਿਸਟਮ, ਹੈਲਥ ਕੇਅਰ, ਫਿਨਟੇਕ, ਰੱਖਿਆ, ਨਵਿਆਉਣਯੋਗ ਊਰਜਾ, ਆਈ.ਟੀ. ਅਤੇ ਆਈ.ਟੀ.ਈ.ਐਸ ਖੇਤਰਾਂ ਵਿਚ ਨਿਵੇਸ਼ ਕਰਨ ਦਾ ਭਰੋਸਾ ਦਿੱਤਾ।
ਮੰਤਰੀ ਨੇ ਖੇਤੀ ਪ੍ਰੋਸੈਸਿੰਗ ਸੈਕਟਰ ਅਤੇ ਬੁਨਿਆਦੀ ਢਾਂਚੇ ਵਿਚ ਮੌਕਿਆਂ ਦਾ ਪ੍ਰਦਰਸ਼ਨ ਕਰਨ ਅਤੇ ਯੂਏਈ ਦੇ ਨਿਵੇਸ਼ਕਾਂ ਨਾਲ ਮੀਟਿੰਗਾਂ ਕਰਨ ਲਈ ਪੰਜਾਬ ਤੋਂ ਇਕ ਵਫ਼ਦ ਦਾ ਵੀ ਸਵਾਗਤ ਕੀਤਾ।
ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ: ਉੱਤਰਾਖੰਡ ਮਾਈਨਿੰਗ ਵਪਾਰੀ ਦੇ ਦੋ ਕਾਤਲਾਂ ਸਣੇ ਬੰਬੀਹਾ ਗੈਂਗ ਦੇ ਚਾਰ ਸ਼ੂਟਰ ਕਾਬੂ
NEXT STORY