ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਮਿਹਨਤ ਅਤੇ ਸ਼ੌਕ ਪੰਜਾਬੀਆਂ ਦੀ ਪਛਾਣ ਹੈ, ਜੇਕਰ ਇਹ ਦੋਵੇਂ ਇਕੱਠੇ ਹੋ ਜਾਣ ਤਾਂ ਫਿਰ ਮਿਸਾਲਾਂ ਬਣ ਜਾਂਦੀਆਂ ਹਨ। ਅਜਿਹੀ ਹੀ ਮਿਸਾਲ ਕਾਇਮ ਕਰ ਰਿਹਾ ਹੈ ਸ੍ਰੀ ਮੁਕਤਸਰ ਸਾਹਿਬ ਦਾ ਨੌਜਵਾਨ ਗੁਰਜਿੰਦਰ ਸਿੰਘ, ਜੋ ਕੂੜੇ ਤੋਂ ਖਾਦ ਬਣਾ ਆਰਗੈਨਿਕ ਸਬਜ਼ੀਆਂ ਦੀ ਖੇਤੀ ਕਰ ਰਿਹਾ ਹੈ। ਹੋਰ ਤਾਂ ਹੋਰ ਉਕਤ ਨੌਜਵਾਨ ਲੋਕਾਂ ਨੂੰ ਕੂੜੇ ਦੇ ਬਦਲੇ ਸਬਜ਼ੀਆਂ ਆਫਰ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਜਿੰਦਰ ਇੰਗਲੈਂਡ 'ਚੋਂ 3 ਸਾਲ ਦੀ ਪੜ੍ਹਾਈ ਕਰਕੇ ਆਇਆ ਹੋਇਆ ਹੈ ਅਤੇ ਹੁਣ ਇਥੇ ਲਾਅ ਕਰ ਰਿਹਾ ਹੈ। ਗੁਰਜਿੰਦਰ ਸ਼ੁਰੂ ਤੋਂ ਹੀ ਆਪਣੇ ਪਿਤਾ-ਪੁਰਖੀ ਧੰਦੇ ਨਾਲ ਜੁੜਿਆ ਹੋਇਆ ਹੈ ਅਤੇ ਕੂੜੇ ਤੋਂ ਖੇਤੀ ਕਰਨ ਦਾ ਆਈਡੀਆ ਵੀ ਉਸ ਨੂੰ ਵਿਦੇਸ਼ 'ਚ ਰਹਿੰਦੇ ਹੀ ਆਇਆ। ਭਾਰਤ ਵਾਪਸ ਆਉਣ ’ਤੇ ਉਸ ਨੇ ਆਲੇ-ਦੁਆਲੇ ਦੇ ਘਰਾਂ ਤੋਂ ਕੂੜਾ ਇਕੱਠਾ ਕਰ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।
ਜਗਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਗੁਰਜਿੰਦਰ ਨੇ ਦੱਸਿਆ ਕਿ ਉਸ ਨੇ 5 ਫੁੱਟ ਡੂੰਘੇ 2 ਕਨਾਲ ਦੇ ਪਲਾਟ ਨੂੰ ਗਲਣਯੋਗ ਕੂੜੇ ਨਾਲ ਭਰ ਕੇ ਰੱਖਿਆ ਹੋਇਆ ਹੈ। ਇਕੱਠੇ ਕੀਤੇ ਕੂੜੇ ’ਤੇ ਉਸ 'ਤੇ ਮਿੱਟੀ ਪਾ ਕੇ ਫਲ ਅਤੇ ਸਬਜ਼ੀਆਂ ਬੀਜੀਆਂ ਹੋਈਆਂ ਹਨ। ਉਸ ਨੇ ਦੱਸਿਆ ਕਿ ਕੂੜੇ ਨੂੰ ਕੰਪੋਸਟ ਕਰਨ ਲਈ ਉਸ ਨੇ ਦੋ ਖੁਰਲੀਆਂ ਵੀ ਬਣਾ ਕੇ ਰੱਖੀਆਂ ਹੋਈਆਂ ਹਨ। ਦੂਜੇ ਪਾਸੇ ਗੁਰਜਿੰਦਰ ਦਾ ਮੰਨਣਾ ਹੈ ਕਿ ਜੇਕਰ ਲੋਕ ਕੂੜਾ ਪੈਦਾ ਕਰਦੇ ਹਨ ਤਾਂ ਇਸ ਨੂੰ ਨਿਪਟਾਉਣ ਦੀ ਜਿੰਮੇਵਾਰੀ ਵੀ ਲੋਕਾਂ ਦੀ ਹੋਣੀ ਚਾਹੀਦੀ ਹੈ। ਰਸੋਈ ਦੇ ਕੂੜੇ ਨੂੰ ਕੰਪੋਸਟ ਕਰ ਸਬਜ਼ੀਆਂ ਉਗਾਉਣਾ ਸਭ ਚੋਂ ਵਧੀਆ ਤਰੀਕਾ ਹੈ। ਇਸ ਮੌਕੇ ਉਸਨੇ ਨਿਗਮ ਨੂੰ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਵੀ ਕਹੀ। ਦੱਸ ਦੇਈਏ ਕਿ ਗੁਰਜਿੰਦਰ ਦੇ ਇਸ ਕੰਮ ਤੋਂ ਜਿੱਥੇ ਆਲੇ-ਦੁਆਲੇ ਦੇ ਲੋਕ ਬਹੁਤ ਖੁਸ਼ ਹਨ, ਉਥੇ ਹੀ ਪੂਰੇ ਇਲਾਕੇ ’ਚ ਉਹ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ ਹੈ।
ਫੂਲਕਾ ਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ, ਦਵਾਈਆਂ ਦਾ ਲਗਾਇਆ ਜਾਵੇ ਲੰਗਰ
NEXT STORY