ਲੁਧਿਆਣਾ (ਹਿਤੇਸ਼)- ਨਗਰ ਨਿਗਮ ’ਚ ਨਵੇਂ ਜੁਆਇੰਟ ਕਮਿਸ਼ਨਰ ਦੇ ਰੂਪ ’ਚ ਵਿਨੀਤ ਸ਼ਰਮਾ ਦੀ ਐਂਟਰੀ ਹੋਣ ਤੋਂ ਬਾਅਦ ਉਸ ਦੀ ਅਡਜਸਟਮੈਂਟ ਲਈ ਕਮਿਸ਼ਨਰ ਨੇ ਕਈ ਅਫਸਰਾਂ ਨੂੰ ਇਧਰੋਂ-ਉੱਧਰ ਕਰ ਦਿੱਤਾ ਹੈ, ਜਿਸ ਵਿਚ ਮੁੱਖ ਰੂਪ ’ਚ ਬਿਲਡਿੰਗ ਅਤੇ ਅਕਾਊਂਟ ਬ੍ਰਾਂਚ ਦਾ ਸਿਸਟਮ ਬਦਲ ਦਿੱਤਾ ਹੈ। ਇਸ ਦੇ ਤਹਿਤ ਅਕਾਊਂਟ ਬ੍ਰਾਂਚ ਦਾ ਚਾਰਜ ਐਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਤੋਂ ਵਾਪਸ ਲੈ ਕੇ ਜੁਆਇੰਟ ਕਮਿਸ਼ਨਰ ਵਿਨੀਤ ਸ਼ਰਮਾ ਨੂੰ ਦਿੱਤਾ ਗਿਆ ਹੈ ਅਤੇ ਬਿਲਡਿੰਗ ਬ੍ਰਾਂਚ ’ਚ ਵੀ ਐਡੀਸ਼ਨਲ ਕਮਿਸ਼ਨਰ ਦੇ ਨਾਲ ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਨੂੰ ਨੋਡਲ ਅਫ਼ਸਰ ਲਗਾ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮੋਦੀ ਕੈਬਨਿਟ ਦਾ ਪੰਜਾਬ ਨੂੰ ਵੱਡਾ ਤੋਹਫ਼ਾ! ਕਰੋੜਾਂ ਰੁਪਏ ਦਾ ਪ੍ਰਾਜੈਕਟ ਮਨਜ਼ੂਰ
ਇਸ ਸਬੰਧੀ ਜਾਰੀ ਆਰਡਰ ਮੁਤਾਬਕ ਐਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਕੋਲ ਪਹਿਲਾਂ ਦੀ ਤਰ੍ਹਾਂ ਬੀ. ਐਂਡ ਆਰ., ਲਾਈਟ ਬ੍ਰਾਂਚ, ਸਿਟੀ ਬੱਸ ਸਰਵਿਸ, ਅਮਲਾ ਸ਼ਾਖਾ ਦਾ ਚਾਰਜ ਰਹੇਗਾ ਅਤੇ ਉਨ੍ਹਾਂ ਨੂੰ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਪ੍ਰਾਜੈਕਟ, ਹੈਲਥ ਬ੍ਰਾਂਚ ਅਤੇ ਸਾਲਿਡ ਵੇਸਟ ਮੈਨੇਜਮੈਂਟ ਦਾ ਓਵਰਆਲ ਇੰਚਾਰਜ ਲਗਾਇਆ ਗਿਆ ਹੈ, ਜਦਕਿ ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਨੂੰ ਪ੍ਰਾਪਰਟੀ ਟੈਕਸ, ਬਾਗਬਾਨੀ, ਓ. ਐਂਡ ਐੱਮ. ਸੈੱਲ ਦੇ ਨਾਲ 24 ਘੰਟੇ ਵਾਟਰ ਸਪਲਾਈ ਦੇਣ ਦੇ ਪ੍ਰਾਜੈਕਟ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਵਿਨੀਤ ਸ਼ਰਮਾ ਕੋਲ ਇਸ਼ਿਤਹਾਰ, ਵਰਕਸ਼ਾਪ, ਤਹਿਬਾਜ਼ਾਰੀ, ਲਾਇਸੈਂਸ ਬ੍ਰਾਂਚ ਦਾ ਚਾਰਜ ਹੋਵੇਗਾ।
ਗੋਗੀ ਦੀ ਮੌਤ ਤੋਂ ਬਾਅਦ ਹਲਕਾ ਪੱਛਮੀ ਦਾ ਨਿਜ਼ਾਮ ਬਦਲਣ ’ਤੇ ਉਪ ਚੋਣ ਤੋਂ ਪਹਿਲਾਂ ਜ਼ੋਨ-ਡੀ ’ਚ ਜ਼ੋਨਲ ਕਮਿਸ਼ਨਰ ਦੀ ਵਾਪਸੀ
ਨਿਗਮ ਕਮਿਸ਼ਨਰ ਵੱਲੋਂ ਜਾਰੀ ਆਰਡਰ ’ਚ ਜ਼ੋਨ-ਡੀ ਦੇ ਜ਼ੋਨਲ ਕਮਿਸ਼ਨਰ ਅਭਿਸ਼ੇਕ ਸ਼ਰਮਾ ਨੂੰ ਜ਼ੋਨ-ਏ ਵਿਚ ਭੇਜ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਇਕ ਵਾਰ ਫਿਰ ਜਸਦੇਵ ਸਿੰਘ ਨੂੰ ਲਗਾਇਆ ਗਿਆ ਹੈ।
ਇਸ ਨੂੰ ਲੈ ਕੇ ਨਗਰ ਨਿਗਮ ਤੋਂ ਲੈ ਕੇ ਸਿਆਸੀ ਗਲਿਆਰਿਆਂ ’ਚ ਕਾਫੀ ਚਰਚਾ ਹੋ ਰਹੀ ਹੈ, ਕਿਉਂਕਿ ਇਸ ਫੈਸਲੇ ਨੂੰ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਹਲਕਾ ਪੱਛਮੀ ਦਾ ਨਿਜ਼ਾਮ ਬਦਲਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਇਸ ਮੁਲਾਜ਼ਮ ਨੂੰ ਪਹਿਲਾਂ ਸਾਬਕਾ ਮੰਤਰੀ ਆਸ਼ੂ ਦਾ ਨਜ਼ਦੀਕੀ ਮੰਨਿਆ ਜਾਂਦਾ ਸੀ, ਜਿਸ ਕਾਰਨ ਇੰਸਪੈਕਟਰ, ਸੁਪਰਡੈਂਟ ਤੋਂ ਲੈ ਕੇ ਜ਼ੋਨਲ ਕਮਿਸ਼ਨਰ ਤੱਕ ਮਨਮਰਜ਼ੀ ਦੀ ਪੋਸਟਿੰਗ ਹਾਸਲ ਕੀਤੀ ਪਰ ਕਾਂਗਰਸ ਸਰਕਾਰ ਦੌਰਾਨ ਮਨਚਾਹੀ ਪੋਸਟਿੰਗ ਨਾ ਮਿਲਣ ਦੀ ਵਜ੍ਹਾ ਨਾਲ ਪੈਦਾ ਹੋਏ ਵਿਵਾਦ ਕਾਰਨ ਉਕਤ ਮੁਲਾਜ਼ਮ ਨੇ ਗੋਗੀ ਦਾ ਦਾਮਨ ਫੜ ਲਿਆ।
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਜ਼ੋਨ-ਡੀ ਵਿਚ ਕਬਜ਼ਾ ਜਮਾਇਆ ਪਰ ਗੋਗੀ ਦੇ ਨਾਲ ਵੀ ਜ਼ਿਆਦਾ ਦੇਰ ਤੱਕ ਨਹੀਂ ਬਣੀ ਅਤੇ ਉਸ ਨੇ ਜ਼ੋਨ-ਡੀ ਤੋਂ ਹਟਵਾ ਕੇ ਖੁੱਡੇ ਲਾਈਨ ਲਗਵਾ ਦਿੱਤਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਤੋਂ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ, ਵੱਡੀ ਗਿਣਤੀ 'ਚ ਬਰਾਮਦ ਹੋਏ ਫੋਨ
NEXT STORY