ਜਲੰਧਰ(ਰਾਹੁਲ)-ਨਗਰ ਨਿਗਮ ਦੀ ਵਾਰਡਬੰਦੀ ਦੇ ਸੰਬੰਧ ਵਿਚ ਪ੍ਰਸ਼ਾਸਨ ਵੱਲੋਂ ਇਤਰਾਜ਼ ਲੈਣ ਤੋਂ ਬਾਅਦ ਵੀ ਅਜੇ ਤਾਂ ਵਾਰਡਬੰਦੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ ਹੈ ਪਰ ਭਾਜਪਾ ਵਿਚ ਆਪਸੀ ਫੁੱਟ ਸ਼ੁਰੂ ਹੋ ਗਈ ਹੈ। ਅੱਧੀ ਦਰਜਨ ਤੋਂ ਵੱਧ ਵਿਧਾਇਕਾਂ ਨੇ ਭਾਜਪਾ ਦੇ ਵਰਤਮਾਨ ਤੇ ਸਾਬਕਾ ਅਹੁਦੇਦਾਰਾਂ ਵੱਲੋਂ ਉੱਤਰੀ ਹਲਕੇ ਦੇ ਸਾਬਕਾ ਵਿਧਾਇਕ ਤੇ ਸਾਬਕਾ ਮੇਅਰ ਦੇ ਖਿਲਾਫ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਵਿਚ ਆਪੇ ਬਣੇ ਦਾਅਵੇਦਾਰਾਂ ਦੀ ਫੌਜ ਵੀ ਸ਼ਾਮਲ ਹੋ ਰਹੀ ਹੈ। ਪਿਛਲੇ ਦਿਨੀਂ ਆਪਸੀ ਮਿਲਣ ਦੇ ਨਾਂ 'ਤੇ ਸਮੂਹਿਕ ਦੁਪਹਿਰ ਦਾ ਭੋਜਨ ਜਾਂ ਰਾਤ ਦੇ ਭੋਜਨ ਦੇ ਨਾਂ 'ਤੇ ਇਕੱਠੇ ਹੋ ਕੇ ਵਿਸ਼ੇਸ਼ ਰਣਨੀਤੀ ਬਣਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਵਾਰਡਾਂ 'ਤੇ ਉਨ੍ਹਾਂ ਦੇ ਚਹੇਤੇ ਕੌਂਸਲਰਾਂ ਦਾ ਕਬਜ਼ਾ ਹੋ ਸਕੇ। ਇਸ ਦੌਰਾਨ ਜ਼ਿਲਾ ਪ੍ਰਧਾਨ ਤੇ ਸੂਬਾ ਪ੍ਰਧਾਨ ਨੂੰ ਸਮੂਹਿਕ ਪੱਤਰ ਲਿਖ ਕੇ ਸਥਾਨਕ ਸਾਬਕਾ ਵਿਧਾਇਕ ਤੇ ਸਾਬਕਾ ਕੌਂਸਲਰ ਦੇ ਰਵੱਈਏ ਨੂੰ ਹੰਕਾਰ ਭਰਿਆ ਦੱਸ ਕੇ ਉਨ੍ਹਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ 'ਤੇ ਪਾਰਟੀ ਵਿਰੋਧੀ ਕੰਮ ਕਰਨ ਦਾ ਵੀ ਦੋਸ਼ ਲਾਇਆ ਜਾ ਰਿਹਾ ਹੈ। ਇਸ ਸ਼ਿਕਾਇਤ ਪੱਤਰ 'ਤੇ ਸਾਬਕਾ ਵਿਧਾਇਕ ਮਿੰਟਾ ਕੋਛੜ, ਰਵੀ ਮਹਿੰਦਰੂ, ਨਵਲ ਕੰਬੋਜ, ਹਿਤੂ ਸੈਣੀ, ਯੋਗਿਤਾ ਗੁਪਤਾ, ਸ਼ਾਮ ਸ਼ਰਮਾ, ਗੋਪਾਲਦਾਸ ਗੁਪਤਾ, ਜ਼ਿਲਾ ਸਕੱਤਰ ਵਿਪਨ ਆਨੰਦ, ਸਾਬਕਾ ਜਨਰਲ ਸਕੱਤਰ ਹੰਸ ਰਾਜ ਚੋਪੜਾ, ਸਾਬਕਾ ਮੀਤ ਪ੍ਰਧਾਨ ਤਰਸੇਮ ਕਪੂਰ, ਸਤੀਸ਼ ਪੁਰੀ, ਰਾਜਿੰਦਰ ਖਰਬੰਦਾ, ਵਿਪਨ ਸ਼ਰਮਾ, ਨਰਿੰਦਰ ਸ਼ਰਮਾ, ਰਮੇਸ਼ ਚੰਦਰ, ਸੁਦਰਸ਼ਨ ਮੋਂਗੀਆ, ਇੰਦਰ ਪ੍ਰਕਾਸ਼, ਬਨਾਰਸੀ ਦਾਸ, ਮੇਲਾ ਰਾਮ ਭਗਤ, ਸੋਨੂੰ ਸਹੋਤਾ, ਜਤਿੰਦਰ ਮਹਾਜਨ, ਜੋਗਿੰਦਰ ਪਾਲ ਕਸ਼ਅਪ, ਪ੍ਰਤਾਪ ਨਾਰਾਇਣ, ਚੰਦਰ ਮੋਹਨ, ਨਰੇਸ਼ ਖੰਨਾ, ਰਿਸ਼ੀ ਵਰਮਾ, ਕੁਲਦੀਪ ਸ਼ੈਂਟੀ, ਨਰਿੰਦਰ ਨਿੰਦੀ, ਬੂਟਾ ਰਾਮ, ਮਿੱਤਰ ਪਾਲ ਸ਼ਰਮਾ, ਓਮ ਪ੍ਰਕਾਸ਼, ਰਤਨ ਸਿੰਘ, ਅਜੇ ਖੰਨਾ, ਮੋਹਨ ਸਿੰਘ, ਸ਼ੰਕਰ, ਆਸ਼ੂ ਗੁਪਤਾ, ਰਾਜ ਕੁਮਾਰ, ਨਵਦੀਪ ਬੇਦੀ, ਸੰਦੀਪ ਤੋਮਰ, ਚੰਦਰ ਸ਼ੇਖਰ, ਰਾਜਿੰਦਰ ਥਾਪਰ, ਮਨਜੀਤ ਸਹਿਗਲ, ਰਾਮ ਮਿਲਨ, ਬ੍ਰਿਜ ਮੋਹਨ ਪੁਰੀ ਤੇ ਹੋਰ ਭਾਜਪਾ ਵਰਕਰ ਤੇ ਅਹੁਦੇਦਾਰਾਂ ਦੇ ਹਸਤਾਖਰ ਹਨ।
ਇਸ ਦੌਰਾਨ ਜਲੰਧਰ ਉੱਤਰੀ ਨਾਲ ਸਬੰਧਤ ਆਗੂਆਂ ਨੇ ਇਸ ਦੌਰਾਨ ਆਪਣੇ ਮਨ ਦੀ ਗੱਲ ਨੂੰ ਪੂਰੇ ਜ਼ੋਰ-ਸ਼ੋਰ ਨਾਲ ਉਠਾਉਣ ਦੀ ਗੱਲ ਕੀਤੀ ਤੇ ਕਈ ਆਗੂ ਆਪਣੇ ਦਿਲ ਦੀ ਗੱਲ ਰਖਦੇ ਹੋਏ ਭਾਵੁਕ ਵੀ ਹੋ ਗਏ।
ਦੁਕਾਨ 'ਤੇ ਕੰਮ ਕਰਦਾ ਕਰਿੰਦਾ 3 ਲੱਖ ਰੁਪਏ ਚੋਰੀ ਕਰ ਕੇ ਫਰਾਰ
NEXT STORY