ਲੁਧਿਆਣਾ(ਹਿਤੇਸ਼)-ਨਗਰ ਨਿਗਮ ਚੋਣ ਨੂੰ ਲੈ ਕੇ ਜਿੱਥੇ ਕਾਂਗਰਸ ਦੇ ਸਾਹਮਣੇ ਦਾਅਵੇਦਾਰਾਂ ਦੀ ਫੌਜ 'ਚੋਂ ਉਮੀਦਵਾਰ ਚੁਣਨ ਦੀ ਚੁਣੌਤੀ ਹੈ। ਉਥੇ, ਅਕਾਲੀ ਦਲ ਅਤੇ ਭਾਜਪਾ ਦੇ ਇਲਾਵਾ ਆਮ ਆਦਮੀ ਪਾਰਟੀ ਅਤੇ ਬੈਂਸ ਗਰੁੱਪ 'ਚ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਹੋਰਡਿੰਗਾਂ 'ਤੇ ਇਕ ਦੂਜੇ ਗਰੁੱਪਾਂ ਦੇ ਨੇਤਾਵਾਂ ਦੀਆਂ ਫੋਟੋਆਂ ਨਾ ਲਾਉਣ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਆਮ ਆਦਮੀ ਪਾਰਟੀ ਨੇ ਬੈਂਸ ਗਰੁੱਪ ਦੇ ਨਾਲ ਮਿਲ ਕੇ ਵਿਧਾਨ ਸਭਾ ਚੋਣ ਲੜੀ ਸੀ। ਉਸਦੇ ਤਹਿਤ ਆਮ ਆਦਮੀ ਪਾਰਟੀ ਨੇ ਵੈਸਟ, ਪੂਰਵੀ ਅਤੇ ਸਾਹਨੇਵਾਲ ਦੀ ਸੀਟ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, ਜਦਕਿ ਸਾਊਥ, ਆਤਮ ਨਗਰ, ਸੈਂਟਰਲ ਅਤੇ ਉਤਰੀ ਸੀਟਾਂ ਲੋਕ ਇਨਸਾਫ ਪਾਰਟੀ ਦੇ ਹਿੱਸੇ 'ਚ ਆਈ ਸੀ, ਜਿਸ 'ਚੋਂ ਸਿਰਫ ਬੈਂਸ ਬ੍ਰਦਰਜ਼ ਨੂੰ ਹੀ ਦੋ ਸੀਟਾਂ 'ਤੇ ਜਿੱਤ ਮਿਲੀ ਸੀ। ਹੁਣ ਨਿਗਮ ਚੋਣ ਆ ਗਈ ਹੈ ਤਾਂ ਫਿਰ ਤੋਂ ਟਿਕਟਾਂ ਦੇ ਬਟਵਾਰੇ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ ਹੈ, ਕਿਉਂਕਿ ਲੋਕ ਸਭਾ ਚੋਣ ਲੜਨ ਕਾਰਨ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਅਤੇ ਬੈਂਸ ਗਰੁੱਪ ਦਾ ਕੇਡਰ ਮੌਜੂਦ ਹੈ। ਇਸ ਕਾਰਨ ਇਹ ਹਾਲਾਤ ਪੈਦਾ ਹੋ ਗਏ ਹਨ ਕਿ ਬੈਂਸ ਗਰੁੱਪ ਆਪਣੇ ਹਿੱਸੇ ਦੀਆਂ ਪਹਿਲਾਂ ਵਾਲੀਆਂ ਵਿਧਾਨ ਸਭਾ ਸੀਟਾਂ 'ਤੇ ਤਾਂ ਕਬਜ਼ਾ ਰੱਖਣਾ ਚਾਹੁੰਦੇ ਹਨ ਅਤੇ ਆਪ ਦੇ ਹਿੱਸੇ ਵਾਲੀਆਂ ਸੀਟਾਂ 'ਤੇ ਸਮਰਥਕਾਂ ਨੂੰ ਚੋਣ ਲੜਨ ਦੀ ਹਰੀ ਝੰਡੀ ਦੇ ਰਹੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਅਤੇ ਬੈਂਸ ਗਰੁੱਪ ਨੇ ਕਾਫੀ ਪਹਿਲਾਂ ਹੀ ਇਕੱਠੇ ਮਿਲ ਕੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਵਿਚਕਾਰ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਫਿਲਹਾਲ ਕੋਈ ਸਹਿਮਤੀ ਨਹੀਂ ਬਣ ਸਕੀ ਹੈ, ਜਿਸ 'ਚ ਦੇਰੀ ਹੋਣ ਦੌਰਾਨ ਇਸ ਮੁੱਦੇ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਨੇਤਾਵਾਂ ਦੇ ਵਿਚਕਾਰ ਕੜਵਾਹਟ ਜ਼ਰੂਰ ਵਧ ਗਈ ਹੈ, ਜਿਸ ਦੇ ਤਹਿਤ ਕਈ ਸੀਟਾਂ 'ਤੇ ਦੋਵਾਂ ਹੀ ਪਾਰਟੀਆਂ ਦੇ ਲੋਕ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਹੋਰਡਿੰਗ ਤੱਕ ਲਾ ਦਿੱਤੇ ਹਨ, ਜਿਸ ਵਿਚ ਇਕ-ਦੂਜੀ ਪਾਰਟੀ ਦੇ ਨੇਤਾਵਾਂ ਦੀਆਂ ਤਸਵੀਰਾਂ ਗਾਇਬ ਹਨ।
ਕਾਂਗਰਸ ਨੇ ਤੇਜ਼ ਕੀਤੇ ਬੈਂਸ ਦੇ ਖੇਮੇ 'ਚ ਸੰਨ੍ਹ ਲਾਉਣ ਦੇ ਦਾਅਵੇ
ਲੋਕ ਸਭਾ ਚੋਣਾਂ ਦੇ ਬਾਅਦ ਤੋਂ ਬੈਂਸ ਦੇ ਖੇਮੇ 'ਚ ਸੰਨ੍ਹ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੇ ਤਹਿਤ ਭੋਲਾ ਗਰੇਵਾਲ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤਾਂ ਬੈਂਸ ਦੇ ਪੁਰਾਣੇ ਸਾਥੀ ਕਮਲਜੀਤ ਕੜਵਲ ਅਤੇ ਸਤਪਾਲ ਲੁਹਾਰਾ ਨੇ ਕਾਂਗਰਸ ਦਾ ਹੱਥ ਫੜ ਲਿਆ। ਬੈਂਸ ਦੀ ਪਾਰਟੀ ਦੇ ਇੰਡਸਟਰੀ ਵਿੰਗ ਦੇ ਪ੍ਰਧਾਨ ਜਸਵਿੰਦਰ ਠੁਕਰਾਲ ਵੀ ਸਾਥ ਛੱਡ ਗਏ। ਹੁਣ ਫਿਰ ਕਾਂਗਰਸ ਨੇ ਬੈਂਸ ਦੇ ਕਈ ਨੇੜਲੇ ਸਾਥੀਆਂ ਨੇ ਉਨ੍ਹਾਂ ਦੇ ਸੰਪਰਕ 'ਚ ਹੋਣ ਦੇ ਦਾਅਵੇ ਤੇਜ਼ ਕਰ ਦਿੱਤੇ ਹਨ, ਜਿਸ 'ਚ ਕਈ ਕੌਂਸਲਰਾਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ ਕਿ ਉਹ ਸਥਾਨਕ ਨੇਤਾਵਾਂ ਦੇ ਜ਼ਰੀਏ ਕਾਂਗਰਸ ਹਾਈਕਮਾਨ ਦੇ ਸੰਪਰਕ 'ਚ ਹਨ। ਹਾਲਾਂਕਿ ਇਹੀ ਕਵਾਇਦ ਕਾਂਗਰਸ ਤੋਂ ਟਿਕਟ ਨਾ ਮਿਲਣ ਦੀ ਹਾਲਤ 'ਚ ਨਾਰਾਜ਼ ਹੋਣ ਵਾਲੇ ਨੇਤਾਵਾਂ 'ਤੇ ਡੋਰੇ ਪਾਉਣ ਦੇ ਰੂਪ ਵਿਚ ਬੈਂਸ ਗਰੁੱਪ ਵਲੋਂ ਵੀ ਕੀਤੀ ਜਾ ਰਹੀ ਹੈ।
ਪ੍ਰਵਾਸੀਆਂ ਦੇ ਖਾਤਿਆਂ ਤੋਂ ਏ. ਟੀ. ਐੱਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਕਾਬੂ
NEXT STORY