ਮੁੰਬਈ - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਅਤੇ ਉਨ੍ਹਾਂ ਦੀ ਪਤਨੀ ਲਿਨ ਲੈਸ਼ਰਾਮ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਇਸ ਖੁਸ਼ੀ ਦੇ ਮੌਕੇ 'ਤੇ ਜੋੜੇ ਨੇ ਇਕ ਬੇਹੱਦ ਖਾਸ ਅਤੇ ਰਵਾਇਤੀ ਢੰਗ ਨਾਲ 'ਬੇਬੀ ਸ਼ਾਵਰ' ਦੀ ਰਸਮ ਨਿਭਾਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਪਰੰਪਰਾਗਤ ਅੰਦਾਜ਼ 'ਚ ਹੋਈ ਰਸਮ
ਇਹ ਪੂਰੀ ਸੇਰੇਮਨੀ ਬਿਲਕੁਲ ਰਵਾਇਤੀ ਢੰਗ ਨਾਲ ਨੇਪਰੇ ਚੜ੍ਹੀ। ਇਸ ਖਾਸ ਮੌਕੇ ਲਈ ਘਰ ਨੂੰ ਸਫੈਦ ਫੁੱਲਾਂ ਅਤੇ ਮਾਲਾਵਾਂ ਨਾਲ ਬਹੁਤ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਲਿਨ ਲੈਸ਼ਰਾਮ ਨੇ ਇਸ ਮੌਕੇ ਗ੍ਰੇਅ ਅਤੇ ਗੋਲਡਨ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ, ਜਦਕਿ ਰਣਦੀਪ ਹੁੱਡਾ ਸਫੈਦ ਰੰਗ ਦੇ ਕੁੜਤੇ 'ਚ ਨਜ਼ਰ ਆਏ।
ਕੌਣ-ਕੌਣ ਹੋਇਆ ਸ਼ਾਮਲ?
ਇਸ ਪਾਰਟੀ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕੁਝ ਬੇਹੱਦ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਏ ਸਨ। ਮਹਿਮਾਨਾਂ 'ਚ ਅਦਾਕਾਰਾ ਪ੍ਰਿਆ ਮਲਿਕ ਅਤੇ ਉਨ੍ਹਾਂ ਦੇ ਪਤੀ ਵੀ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਰਣਦੀਪ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬੱਚੇ ਬਾਰੇ ਪਤਾ ਲੱਗਾ ਤਾਂ ਉਹ ਪਲ ਉਨ੍ਹਾਂ ਲਈ ਬਹੁਤ ਭਾਵੁਕ ਅਤੇ ਯਾਦਗਾਰੀ ਸੀ।
2023 'ਚ ਹੋਇਆ ਸੀ ਵਿਆਹ
ਦੱਸਣਯੋਗ ਹੈ ਕਿ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦਾ ਵਿਆਹ ਨਵੰਬਰ 2023 'ਚ ਇੰਫਾਲ ਵਿਖੇ ਮਣੀਪੁਰੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਜੋੜੇ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਪਿਛਲੇ ਸਾਲ ਨਵੰਬਰ 2025 'ਚ ਕੀਤਾ ਸੀ ਅਤੇ ਹੁਣ ਉਹ 2026 ਵਿੱਚ ਆਪਣੇ ਪਹਿਲੇ ਬੱਚੇ ਦੇ ਆਗਮਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਬੌਬੀ ਦਿਓਲ ਦੇ ਜਨਮ ਦਿਨ 'ਤੇ ਵੱਡੇ ਭਰਾ ਸਨੀ ਦਿਓਲ ਨੇ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ
NEXT STORY