ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਨਗਰ-ਨਿਗਮ ਦੀਆਂ ਚੋਣਾਂ ਦਾ ਅਜੇ ਐਲਾਨ ਵੀ ਨਹੀਂ ਹੋਇਆ ਹੈ ਪਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ 'ਚ ਵਾਰਡਬੰਦੀ ਨੂੰ ਲੈ ਕੇ ਪਾਈ ਪਟੀਸ਼ਨ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ ਹੈ। ਬੈਂਸ ਦਾ ਕਹਿਣਾ ਹੈ ਕਿ ਇਹ ਵਾਰਡਬੰਦੀ ਨਗਰ-ਨਿਗਮ ਵੱਲੋਂ ਨਹੀਂ ਸਗੋਂ ਕਾਂਗਰਸ ਨੇ ਆਪਣੇ ਫਾਇਦੇ ਲਈ ਕੀਤੀ ਹੈ।
ਇਸ ਤੋਂ ਇਲਾਵਾ ਬੈਂਸ ਨੇ ਦਿੱਲੀ-ਅੰਮ੍ਰਿਤਸਰ ਹਾਈਵੇ 'ਤੇ ਸੋਮਾ ਕੰਪਨੀ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਕੰਮ ਨੂੰ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੰਪਨੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ, ਜੇਕਰ ਜਲਦ ਕੰਮ ਸ਼ੁਰੂ ਨਾ ਹੋਇਆ ਤਾਂ ਸੋਮਾ ਕੰਪਨੀ ਨੂੰ ਦਿੱਤਾ ਜਾ ਰਿਹਾ ਟੋਲ ਟੈਕਸ ਬੰਦ ਕੀਤਾ ਜਾਵੇਗਾ।
ਸਾਂਬਰ ਨੇ ਪਾਇਆ ਇਲਾਕੇ 'ਚ ਭੜਥੂ, ਦਹਿਸ਼ਤ 'ਚ ਰਹੇ ਲੋਕ
NEXT STORY