ਆਦਮਪੁਰ (ਦਿਲਬਾਗੀ, ਚਾਂਦ) - ਨਗਰ ਕੌਂਸਲ ਆਦਮਪੁਰ ਦੀਆਂ ਚੋਣਾਂ ਵਿਚ ਕਾਂਗਰਸ ਸਮਰਥਕ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਕੁੱਲ 13 ਸੀਟਾਂ ਵਿਚੋ 11 ਸੀਟਾਂ ਵਿਚ ਕਾਂਗਰਸ ਸਮਰਥਕ ਉਮੀਦਵਾਰ ਜੇਤੂ ਰਹੇ| ਜਦ ਕਿ ਬੀ.ਐੱਸ.ਪੀ. 1 ਅਤੇ 1 ਅਕਾਲੀ ਸਮਰਥਕ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ | ਨਤੀਜੇ ਇਸ ਪ੍ਰਕਾਰ ਰਹੇ ਵਾਰਡ ਨੰ. 1 ਜੈਤੂ ਸ਼ੁਸ਼ਮਾ ਕੁਮਾਰੀ 431, ਸਰੋਜ ਰਾਣੀ 279, ਵਾਰਡ ਨੰ. 2 ਜੇਤੂ ਸੁਰਿੰਦਰ ਪਾਲ 406, ਰੂਬਿਤਾ 216, ਵਾਰਡ ਨੰ. 3 ਜੇਤੂ ਸੁਖਵਿੰਦਰ ਕੌਰ 228, ਸੰਤੋਸ਼ 223, ਵਾਰਡ ਨੰ. 4 ਜੇਤੂ ਅਮਰੀਕ ਸਿੰਘ 535, ਰਮਨ ਕੁਮਾਰ 204, ਵਾਰਡ ਨੰ. ਜੇਤੂ ਵੀਨਾ ਚੌਡਾ 547, ਹਰਪੀ੍ਤ ਕੌਰ 133, ਵਾਰਡ ਨੰ. 6 ਜੇਤੂ ਦਰਸ਼ਨ ਸਿੰਘ ਕਰਵਲ 529, ਵਿਜੇ ਕੁਮਾਰ 99, ਵਾਰਡ ਨੰ. 7 ਜੇਤੂ ਕੰਨੂ 557, ਰੀਨਾ 275, ਵਾਰਡ ਨੰ. 8 ਜੇਤੂ ਹਰਜਿੰਦਰ ਸਿੰਘ 496, ਮੰਗਤ ਰਾਏ 154, ਵਾਰਡ ਨੰ. 9 ਜੇਤੂ ਰਜਿੰਦਰ ਕੌਰ 359, ਜਸਵੀਰ ਕੌਰ 339, ਵਾਰਡ ਨੰ. 10 ਜੇਤੂ ਵਿਕਰਮ ਬੱਧਣ 265, ਚਰਨਜੀਤ ਸਿੰਘ ਸ਼ੇਰੀ 197, ਵਾਰਡ ਨੰ. 11 ਜੇਤੂ ਕਿ੍ਸ਼ਨਾਂ ਦੇਵੀ 268, ਨੀਤਿਕਾ 132, ਵਾਰਡ ਨੰ. 12 ਜੇਤੂ ਭੁਪਿੰਦਰ ਸਿੰਘ 232, ਰਕੇਸ਼ ਕਪੂਰ 82, ਵਾਰਡ ਨੰ. 13 ਜੇਤੂ ਜੋਗਿੰਦਰ ਪਾਲ 358, ਮੁਖਤਿਆਰ ਸਿੰਘ 257।
ਇਹ ਵੀ ਪੜ੍ਹੋ : ਬਨੂੜ ’ਚ ਕਾਂਗਰਸ ਦੀ ਹੂੰਝਾਫੇਰ ਜਿੱਤ, 13 ’ਚੋਂ 12 ਸੀਟਾਂ ਜਿੱਤੀਆਂ
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ.ਪੀ. ਅਤੇ ਸਾਬਕਾ ਵਿਧਾਇਕ ਕਵਲਜੀਤ ਸਿੰਘ ਲਾਲੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਤੇ ਲੋਕਾਂ ਨੇ ਮੋਹਰ ਲਗਾ ਕੇ ਕਾਂਗਰਸ ਸਮਰਥਕ ਉਮੀਦਵਾਰਾਂ ਨੂੰ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਆਦਮਪੁਰ ਦਾ ਪੂਰੇ ਜ਼ੋਰ-ਸ਼ੋਰ ਨਾਲ ਵਿਕਾਸ ਕੀਤਾ ਜਾਵੇਗਾ|
ਇਹ ਵੀ ਪੜ੍ਹੋ : ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ’ਚ ਕਾਂਗਰਸ ਦੀ ਵੱਡੀ ਜਿੱਤ, 15 ’ਚੋਂ 13 ਸੀਟਾਂ ਜਿੱਤੀਆਂ
ਅੰਮ੍ਰਿਤਸਰ ’ਚ ਮਸਜਿਦ ’ਤੇ ਅਣਪਛਾਤਿਆਂ ਸੁੱਟਿਆ ‘ਬੋਤਲ ਬੰਬ’
NEXT STORY