ਸੰਗਰੂਰ (ਕੋਹਲੀ) - ਪੰਜਾਬ ਸੂਬੇ ਦੀਆਂ 8 ਨਗਰ-ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰ ਤੋਂ ਹੀ ਸ਼ੁਰੂ ਹੋ ਗਿਆ। ਉਮੀਦ ਮੁਤਾਬਕ ਇਨ੍ਹਾਂ ਚੋਣਾਂ ਦੇ ਨਤੀਜੇ ਜ਼ਿਆਦਾ ਸੱਤਾਧਾਰੀ ਕਾਂਗਰਸੀ ਪਾਰਟੀ ਦੇ ਹੱਕ ਵਿਚ ਭੁਗਤ ਰਹੇ ਹਨ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਹੋਈਆਂ ਚੋਣਾਂ ਵਿਚ ਵੀ ਕਾਂਗਰਸ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਮਿਲੇ ਵੇਰਵਿਆਂ ਮੁਤਾਬਕ ਭਵਾਨੀਗੜ੍ਹ ਦੀਆਂ ਕੁੱਲ 15 ਸੀਟਾਂ ਵਿਚੋਂ ’ਤੇ ਚੋਣਾਂ ਹੋਈਆਂ ਸਨ ਜਿਨ੍ਹਾਂ ਵਿਚੋਂ 13 ਸੀਟਾਂ ’ਤੇ ਕਾਂਗਰਸ ਜੇਤੂ ਰਹੀ ਹੈ। ਜਦਕਿ ਇਕ ਸੀਟ ਉਤੇ ਅਕਾਲੀ ਦਲ ਜਿੱਤਿਆ ਹੈ ਅਤੇ ਇਕ ਸੀਟ ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।
ਇਹ ਵੀ ਪੜ੍ਹੋ : ਬਨੂੜ ’ਚ ਕਾਂਗਰਸ ਦੀ ਹੂੰਝਾਫੇਰ ਜਿੱਤ, 13 ’ਚੋਂ 12 ਸੀਟਾਂ ਜਿੱਤੀਆਂ
ਭਵਾਨੀਗੜ੍ਹ ’ਚ ਲਗਭਗ ਸਾਰੀਆਂ ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਿਨ੍ਹਾਂ ਵਿਚ ਕਾਂਗਰਸ ਨੇ ਹੂੰਝਾਫੇਰ ਜਿੱਤ ਹਾਸਲ ਕਰਦੇ ਹੋਏ 15 ਵਿਚੋਂ 13 ਸੀਟਾਂ ਜਿੱਤ ਲਈਆਂ ਹਨ। ਜਿੱਤ ਦੀ ਖੁਸ਼ੀ ਵਿਚ ਕਾਂਗਰਸੀ ਉਮੀਦਵਾਰਾਂ ਵਲੋਂ ਜਸ਼ਨ ਮਨਾਏ ਜਾ ਰਹੇ ਹਨ।
ਇਹ ਵੀ ਪੜ੍ਹੋ : 2022 ਦੀ ਸੱਤਾ ਦਾ ਸੈਮੀਫਾਈਨਲ ਹੋਣਗੇ 17 ਨੂੰ ਐਲਾਨੇ ਜਾਣ ਵਾਲੇ ਚੋਣ ਨਤੀਜੇ
ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖ਼ਾਸ ’ਚ ਕਾਂਗਰਸ ਜਿੱਤੀ, ਨੂਰਮਹਿਲ ਤੇ ਅਲਾਵਲਪੁਰ ’ਚ ਆਜ਼ਾਦ ਉਮੀਦਵਾਰ ਰਹੇ ਜੇਤੂ
NEXT STORY