ਜਲੰਧਰ (ਚੋਪੜਾ)— ਸਭ ਤੋਂ ਪਹਿਲਾਂ ਸੰਗਠਨ 'ਚ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰਨ ਦੇ ਬਾਵਜੂਦ ਲੱਗਦਾ ਹੈ ਕਿ ਕਾਂਗਰਸ ਸਾਲਾਂ ਤੋਂ ਚੱਲੇ ਆ ਰਹੇ ਆਪਣੇ ਕਲਚਰ ਦਾ ਇਨ੍ਹਾਂ ਚੋਣਾਂ ਵਿਚ ਵੀ ਤਿਆਗ ਨਹੀਂ ਕਰ ਸਕੇਗੀ ਅਤੇ ਇਸ ਕਾਰਨ 'ਆਪ', ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਸ਼ਾਇਦ ਕਾਂਗਰਸ ਉਮੀਦਵਾਰਾਂ ਦਾ ਐਲਾਨ ਸੰਭਵ ਹੋ ਸਕੇਗਾ। ਜ਼ਿਲਾ ਸਕਰੂਟਰਿੰਗ ਕਮੇਟੀ ਦੀ ਆਬਜ਼ਰਵਰ ਅਰੁਣਾ ਚੌਧਰੀ, ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਨੇ ਸ਼ਨੀਵਾਰ ਰਾਤ ਵਿਧਾਇਕਾਂ ਜੂਨੀਅਰ ਹੈਨਰੀ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ ਅਤੇ ਪਰਗਟ ਸਿੰਘ ਨਾਲ 80 ਵਾਰਡਾਂ ਤੋਂ ਮਜ਼ਬੂਤ ਦਾਅਵੇਦਾਰਾਂ ਦੇ ਪੈਨਲ ਨੂੰ ਤਿਆਰ ਕੀਤਾ ਸੀ, ਜਿਸ ਨੂੰ ਲੈ ਕੇ ਜ਼ਿਲਾ ਸਕਰੂਟਰਿੰਗ ਕਮੇਟੀ ਨੇ ਐਤਵਾਰ ਸੂਬਾ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਿ-ਇੰਚਾਰਜ ਹਰੀਸ਼ ਚੌਧਰੀ ਨਾਲ ਦਿੱਲੀ 'ਚ ਮੀਟਿੰਗ ਕੀਤੀ, ਜਿਸ ਵਿਚ ਵਿਚਾਰ-ਵਟਾਂਦਰੇ ਦੌਰਾਨ ਆਸ਼ਾ ਕੁਮਾਰੀ ਨੇ ਅਰੁਣਾ ਚੌਧਰੀ ਅਤੇ ਮੈਂਬਰਾਂ ਦੇ ਪੈਨਲ ਨੂੰ ਲੈ ਕੇ ਕੁਝ ਗਾਈਡਲਾਈਨਜ਼ ਦਿੱਤੀਆਂ ਹਨ। ਹੁਣ ਜ਼ਿਲਾ ਸਕਰੂਟਰਿੰਗ ਕਮੇਟੀ ਉਕਤ ਸੂਚੀਆਂ ਵਿਚ ਸੰਖੇਪ ਰੱਦੋਬਦਲ ਕਰਕੇ ਪੈਨਲਾਂ ਦੀਆਂ ਸੂਚੀਆਂ ਨੂੰ ਸੋਮਵਾਰ ਸਟੇਟ ਸਕਰੂਟਰਿੰਗ ਕਮੇਟੀ ਦੇ ਸਪੁਰਦ ਕਰੇਗੀ।
ਜ਼ਿਕਰਯੋਗ ਹੈ ਕਿ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਸੋਮਵਾਰ ਦਿੱਲੀ ਪਹੁੰਚ ਰਹੇ ਹਨ ਅਤੇ ਹੋਣ ਵਾਲੀ ਮੀਟਿੰਗ 'ਚ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਨਿਗਮ ਚੋਣਾਂ ਦੇ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਹੋਵੇਗੀ। ਸੂਤਰਾਂ ਦੀ ਮੰਨੀਏ ਤਾਂ ਜਲੰਧਰ ਨਾਲ ਸਬੰਧਤ ਉਮੀਦਵਾਰਾਂ ਦੀ ਸੂਚੀ ਨੂੰ ਕਾਂਗਰਸ 2 ਹਿੱਸਿਆਂ 'ਚ ਜਾਰੀ ਕਰ ਸਕਦੀ ਹੈ। ਪਹਿਲੀ ਸੂਚੀ ਵਿਚ ਪਿਛਲੇ ਨਿਗਮ ਹਾਊਸ 'ਚ ਜਿੱਤੇ ਕੌਂਸਲਰਾਂ ਅਤੇ ਉਨ੍ਹਾਂ ਵਾਰਡਾਂ ਦੇ ਉਮੀਦਵਾਰਾਂ ਦੇ ਨਾਵਾਂ ਨੂੰ ਕਲੀਅਰ ਕਰ ਦੇਵੇਗੀ, ਜਿੱਥੇ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਹੈ। ਜਿਨ੍ਹਾਂ ਵਾਰਡਾਂ ਵਿਚ ਜ਼ਿਆਦਾ ਦਾਅਵੇਦਾਰ ਹਨ ਅਤੇ ਕਿਸੇ ਤਰ੍ਹਾਂ ਦਾ ਝਗੜਾ ਹੈ ਉਨ੍ਹਾਂ ਵਾਰਡਾਂ ਨਾਲ ਸਬੰਧਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 5 ਦਸੰਬਰ ਨੂੰ ਹੋਣ ਦੇ ਆਸਾਰ ਹਨ।
ਸ਼੍ਰੋਮਣੀ ਕਮੇਟੀ ਦੇ ਇਤਿਹਾਸ 'ਚ ਲੌਂਗੋਵਾਲ ਸਭ ਤੋਂ ਕਮਜ਼ੋਰ ਪ੍ਰਧਾਨ : ਮਨਪ੍ਰੀਤ ਬਾਦਲ (ਵੀਡੀਓ)
NEXT STORY