ਰੂੜੇਕੇ ਕਲਾਂ (ਮੁਖਤਿਆਰ) : ਬੀਤੀ ਰਾਤ ਆਪਣੇ ਤਾਏ ਦੇ ਪੁੱਤਰ ਹੱਥੋਂ ਕਤਲ ਹੋਏ ਸਕੇ ਦੋ ਭਰਾਵਾਂ ਦਾ ਅੱਜ ਸ਼ਾਮ ਰੂੜੇਕੇ ਕਲਾਂ ਵਿਖੇ ਪਿੰਡ ਦੇ ਸ਼ਮਸ਼ਾਨ ਘਾਟ 'ਚ ਗ਼ਮਗੀਨ ਮਾਹੌਲ ਵਿਚ ਸਸਕਾਰ ਕਰ ਦਿੱਤਾ ਗਿਆ। ਛੋਟੀ ਕਿਸਾਨੀ ਨਾਲ ਸਬੰਧਤ ਦੋਵੇਂ ਪਰਿਵਾਰਾਂ ਦੇ ਝਗੜੇ ਦਾ ਕਾਰਣ ਮ੍ਰਿਤਕ ਨੌਜਵਾਨਾਂ ਵੱਲੋਂ ਬਣਾਈਆਂ ਜਾ ਰਹੀਆਂ ਕੋਠੀਆਂ ਦੇ ਰਸਤੇ ਨੂੰ ਦੱਸਿਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਦਾ ਕਈ ਵਾਰੀ ਗਾਲੀ ਗਲੋਚ ਹੋ ਚੁੱਕਾ ਹੈ, ਜਿਸ ਨੂੰ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਪਿੰਡ ਪੱਧਰ 'ਤੇ ਹੀ ਨਜਿੱਠ ਲਿਆ ਜਾਂਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਪਠਾਨਕੋਟ 'ਚ ਭਾਰੀ ਅਸਲੇ ਸਣੇ ਦੋ ਅੱਤਵਾਦੀ ਗ੍ਰਿਫਤਾਰ
ਪੁਲਸ ਨੂੰ ਲਿਖਾਏ ਬਿਆਨਾਂ ਵਿਚ ਮ੍ਰਿਤਕ ਨੌਜਵਾਨਾਂ ਦੇ ਪਿਤਾ ਭੋਲਾ ਸਿੰਘ ਪੁੱਤਰ ਤੇਜਾ ਸਿੰਘ ਨੇ ਦੱਸਿਆ ਕਿ ਉਹ ਨਵੀਆਂ ਕੋਠੀਆਂ ਬਣਾ ਰਹੇ ਸਨ ਅਤੇ ਸ਼ਾਮ ਸਮੇਂ ਕੰਮ ਬੰਦ ਕਰਕੇ ਉਨ੍ਹਾਂ ਦੇ ਗੁਆਂਢੀ ਕਰਮਜੀਤ ਸਿੰਘ ਉਰਫ ਲੋਗੜੀ ਪੁੱਤਰ ਮੇਵਾ ਸਿੰਘ ਦੇ ਘਰ ਅੱਗੋਂ ਦੀ ਲੰਘ ਰਹੇ ਸਨ ਜਿਸ 'ਤੇ ਕਰਮਜੀਤ ਸਿੰਘ ਨੇ ਉਸ ਦੇ ਪੁੱਤਰ ਅਮਰਜੀਤ ਸਿੰਘ ਉਰਫ ਬਿੱਟੂ ਅਤੇ ਜਸਵੀਰ ਸਿੰਘ ਉਰਫ ਲੱਖਾ ਨੂੰ ਲਾਘੇਂ ਦੀ ਰੰਜਿਸ਼ ਕਾਰਨ ਘੇਰ ਕੇ ਉਨ੍ਹਾਂ 'ਤੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਦੀ ਵਾਛੜ ਕਰ ਦਿੱਤੀ, ਜਿਸ ਕਾਰਣ ਦੋਵਾਂ ਗੰਭੀਰ ਜ਼ਖਮੀ ਹੋਏ ਗਏ ਅਤੇ ਉਹ ਦੋਵਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੇ ਦੋਵਾਂ ਪੁੱਤਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਰੂੜੇਕੇ ਕਲਾਂ ਦੀ ਪੁਲਸ ਦੇ ਮ੍ਰਿਤਕ ਨੌਜਵਾਨਾਂ ਦੇ ਪਿਤਾ ਦੇ ਬਿਆਨਾਂ 'ਤੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਇਕਾਂਤਵਾਸ 'ਚ ਰਹਿ ਰਹੇ ਪੁਲਸ ਮੁਲਾਜ਼ਮਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਨਾਕਾਮ, ਤਿੰਨ ਕਿੰਨਰ ਗ੍ਰਿਫਤਾਰ
ਨਿੱਜੀ ਸਕੂਲ ਸੰਚਾਲਕਾਂ ਵਲੋਂ ਲਈ ਜਾ ਰਹੀ ਸਾਲਾਨਾ ਫੀਸ ਦਾ ਮਾਮਲਾ ਹਾਈ ਕੋਰਟ ਪੁੱਜਾ
NEXT STORY