ਚੰਡੀਗੜ੍ਹ/ਪਿੰਜੌਰ (ਰਾਵਤ)- ਪਿੰਜੌਰ ਦੇ ਪਿੰਡ ਰਾਮਪੁਰ ਸਿਊੜੀ ਦੀ ਮਹਾਦੇਵ ਕਾਲੋਨੀ 'ਚ ਪਤੀ ਵਲੋਂ ਪਤਨੀ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਤੇਲ ਕਾਰਨ 90 ਫ਼ੀਸਦੀ ਝੁਲਸੀ ਔਰਤ ਨੇ ਵੀਰਵਾਰ ਦੁਪਹਿਰ ਪੀ.ਜੀ.ਆਈ. 'ਚ ਇਲਾਜ ਦੌਰਾਨ ਦਮ ਤੋੜ ਦਿੱਤਾ, ਜਿਸ ਨੇ ਮਰਨ ਤੋਂ ਪਹਿਲਾਂ ਆਪਣੇ ਪਤੀ ਖਿਲਾਫ ਨਿਆਂ ਅਧਿਕਾਰੀ ਨੂੰ ਬਿਆਨ ਦਰਜ ਕਰਵਾ ਦਿੱਤੇ। ਉਥੇ ਹੀ ਮ੍ਰਿਤਕਾ ਦੇ ਪਰਿਵਾਰ ਨੇ ਜੁਆਈ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਮੁਲਜ਼ਮ ਫਰਾਰ ਹੈ। ਪੁਲਸ ਨੇ ਦਾਜ ਹੱਤਿਆ ਦਾ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਪੀ. ਜੀ. ਆਈ. 'ਚ ਰਖਵਾ ਦਿੱਤਾ ਗਿਆ ਹੈ।
ਪਿਤਾ ਨੇ ਦੁਕਾਨ ਤੋਂ ਬੇਟੇ ਨੂੰ ਕੱਢਿਆ
ਮਹਾਦੇਵ ਕਾਲੋਨੀ ਨਿਵਾਸੀ ਮ੍ਰਿਤਕਾ ਦੇ ਪਿਤਾ ਰਮੇਸ਼ ਕੁਮਾਰ ਅਤੇ ਮਾਂ ਮਧੂਬਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸੀਮਾ (29) ਦਾ ਵਿਆਹ 29 ਅਪ੍ਰੈਲ, 2014 ਨੂੰ ਬਲਬੀਰ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਪਿੰਡ ਮਾਲਪੁਰਾ ਜ਼ਿਲਾ ਹੁਸ਼ਿਆਰਪੁਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਦੀ ਇਕ ਬੱਚੀ ਤਨਵੀਰ ਕੌਰ ਵੀ ਹੈ। ਵਿਆਹ ਸਮੇਂ ਉਨ੍ਹਾਂ ਦਾ ਜੁਆਈ ਜਸਵਿੰਦਰ ਸਿੰਘ ਆਪਣੇ ਪਿਤਾ ਨਾਲ ਇਕ ਸਪੇਅਰ ਪਾਰਟਸ ਦੀ ਦੁਕਾਨ 'ਚ ਕੰਮ ਕਰਦਾ ਸੀ ਪਰ ਵਿਆਹ ਤੋਂ ਬਾਅਦ ਹੀ ਉਸ ਦੇ ਪਿਤਾ ਬਲਬੀਰ ਸਿੰਘ ਨੇ ਉਸ ਨੂੰ ਦੁਕਾਨ ਤੋਂ ਕੱਢ ਦਿੱਤਾ।
ਫਿਰ ਬੇਟੀ ਤੋਂ ਮੰਗਵਾਉਣ ਲੱਗਾ ਪੈਸੇ
ਮ੍ਰਿਤਕਾ ਦੇ ਪਰਿਵਾਰ ਨੇ ਦੱਸਿਆ ਕਿ ਜਸਵਿੰਦਰ ਜਦੋਂ ਬੇਰੋਜ਼ਗਾਰ ਹੋ ਗਿਆ ਤਾਂ ਉਹ ਸੀਮਾ 'ਤੇ ਲਗਾਤਾਰ ਦਬਾਅ ਬਣਾਉਣ ਲੱਗਾ ਕਿ ਉਹ ਆਪਣੇ ਮਾਂ-ਬਾਪ ਤੋਂ ਪੈਸੇ ਲਿਆਵੇ ਤਾਂ ਕਿ ਉਹ ਆਪਣੀ ਇਕ ਸਪੇਅਰ ਪਾਰਟ ਦੀ ਦੁਕਾਨ ਖੋਲ੍ਹ ਸਕੇ। ਜਦੋਂ ਸੀਮਾ ਨੇ ਘਰੋਂ ਪੈਸੇ ਲਿਆਉਣ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਉਸ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਕਾਰਨ ਤੰਗ ਆ ਕੇ ਉਹ ਆਪਣੀ ਬੇਟੀ ਸੀਮਾ ਅਤੇ ਉਸ ਦੀ ਬੇਟੀ ਤਨਵੀਰ ਨੂੰ ਵਿਆਹ ਤੋਂ 14 ਮਹੀਨੇ ਬਾਅਦ ਹੀ ਪੇਕੇ ਵਾਪਸ ਲੈ ਆਏ। ਮੌਤ ਤੋਂ ਪਹਿਲਾਂ ਆਪਣੇ ਬਿਆਨ 'ਚ ਸੀਮਾ ਨੇ ਸਾਰੀ ਗੱਲ ਮੈਜਿਸਟ੍ਰੇਟ ਦੇ ਸਾਹਮਣੇ ਦੱਸ ਦਿੱਤੀ ਕਿ ਕਿਸ ਤਰ੍ਹਾਂ ਉਸ ਦੇ ਪਤੀ ਨੇ ਉਸ ਨੂੰ ਅੱਗ ਲਗਾਈ ਹੈ।
ਹੜ੍ਹ ਪੀੜਤਾਂ ਦੀ ਮਦਦ ਸਬੰਧੀ ਜ਼ਿਲਾ ਪ੍ਰਸ਼ਾਸਨ ਜਲੰਧਰ ਵਲੋਂ ਜ਼ਰੂਰੀ ਸੂਚਨਾਵਾਂ ਜਾਰੀ
NEXT STORY