ਪਟਿਆਲਾ (ਬਲਜਿੰਦਰ) : ਥਾਣਾ ਤ੍ਰਿਪੜੀ ਦੇ ਅਧੀਨ ਪੈਂਦੇ ਪੁੱਡਾ ਗਰਾਊਂਡ ’ਚੋਂ ਕੁਝ ਦਿਨ ਪਹਿਲਾਂ ਮਿਲੀ ਮੁਕੇਸ਼ ਦੀ ਲਾਸ਼ ਕੋਈ ਕੁਦਰਤੀ ਮੌਤ ਨਹੀਂ ਸਗੋਂ ਇਕ ਅੰਨ੍ਹਾ ਕਤਲ ਸੀ ਅਤੇ ਜਦੋਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਇਸ ਸਪੱਸ਼ਟ ਹੋਇਆ ਤਾਂ ਐੱਸ. ਪੀ. ਸਿਟੀ ਸਰਫਰਾਜ਼ ਆਲਮ, ਡੀ. ਐੱਸ. ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਜਸਨਦੀਪ ਸਿੰਘ ਮਾਨ ਅਤੇ ਇੰਸਪੈਕਟਰ ਪ੍ਰਦੀਪ ਬਾਜਵਾ ਦੀ ਟੀਮ ਨੇ ਸਿਰਫ਼ 24 ਘੰਟੇ ਵਿਚ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਬਲਜੀਤ ਸਿੰਘ ਉਰਫ ਬੰਟੀ ਪੁੱਤਰ ਅਜਮੇਰ ਸਿੰਘ ਅਤੇ ਗੌਰਵ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਤਲ ਸਿਰਫ਼ ਮਹਿਜ ਤਿੰਨ ਹਜ਼ਾਰ ਰੁਪਏ ਦੇ ਲਾਲਚ ਵਿਚ ਕੀਤਾ ਗਿਆ।
ਇਹ ਵੀ ਪੜ੍ਹੋ- ਧੀ ਨੂੰ ਜਨਮ ਦੇਣ ਤੋਂ ਕੁਝ ਘੰਟਿਆਂ ਮਗਰੋਂ ਜਹਾਨੋਂ ਤੁਰ ਗਈ ਮਾਂ, ਪਰਿਵਾਰ ਨੇ ਡਾਕਟਰ 'ਤੇ ਲਾਏ ਗੰਭੀਰ ਇਲਜ਼ਾਮ
ਪੁਲਸ ਨੂੰ 3 ਮਈ ਨੂੰ ਪੁੱਡਾ ਗਰਾਊਂਡ ’ਚੋਂ ਇਕ ਅਣਪਛਾਤੀ ਲਾਸ਼ ਮਿਲੀ ਸੀ, ਜਿਸ ਦੇ ਸਿਰ ਵਿਚ ਸੱਟਾ ਲੱਗੀਆਂ ਹੋਈਆਂ ਸਨ। ਇਹ ਲਾਸ਼ ਮੁਕੇਸ਼ ਕੁਮਾਰ ਵਾਸੀ ਅਮੇਠੀ ਉਤਰ ਪ੍ਰਦੇਸ਼ ਦੀ ਸੀ, ਜੋ ਪੇਂਟਰ ਦਾ ਕੰਮ ਕਰਦਾ ਸੀ। ਪੁਲਸ ਨੇ ਪਹਿਲਾਂ 174 ਦੀ ਕਾਰਵਾਈ ਕੀਤੀ ਅਤੇ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਸਪੱਸ਼ਟ ਹੋ ਗਿਆ ਕਿ ਮੁਕੇਸ਼ ਦਾ ਕਤਲ ਕਰ ਕੇ ਲਾਸ਼ ਨੂੰ ਸੁੱਟਿਆ ਗਿਆ ਹੈ। ਕਤਲ ਦੀ ਗੁੱਥੀ ਸੁਲਝਾਉਣ ਦੇ ਮਾਹਿਰ ਮੰਨੇ ਜਾਣ ਵਾਲੇ ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਤ੍ਰਿਪੜੀ ਪੁਲਸ ਨੇ ਵਿਗਿਆਨਕ ਤਰੀਕੇ ਨਾਲ ਜਾਂਚ ਕਰ ਕੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਮੁਕਤਸਰ 'ਚ ਦਿਨ-ਦਿਹਾੜੇ ਡੀ. ਸੀ. ਦਫ਼ਤਰ ਬਾਹਰੋਂ ਵਿਅਕਤੀ ਅਗਵਾ, ਲੋਕ ਵੇਖਦੇ ਰਹੇ ਤਮਾਸ਼ਾ (ਵੀਡੀਓ)
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਮੁਕੇਸ਼ ਨੂੰ ਆਪਣੇ ਕੰਮ ਦੇ ਤਿੰਨ ਹਜ਼ਾਰ ਰੁਪਏ ਮਿਲੇ ਸਨ ਅਤੇ ਉਹ ਪੈਸੇ ਲੈ ਕੇ ਠੇਕੇ ਵੱਲ ਜਾ ਰਿਹਾ ਸੀ, ਜਿੱਥੇ ਇਕ ਮੁੰਡੇ ਨੇ ਉਸ ਨੂੰ ਇਸ਼ਾਰਾ ਕੀਤਾ ਤਾਂ ਉਹ ਇਸ਼ਾਰੇ ਨੂੰ ਫਾਲੋ ਕਰਦਾ ਹੋਇਆ ਪੁੱਡਾ ਗਰਾਊਂਡ ਵਿਖੇ ਝਾੜੀਆਂ ਵਿਚ ਜਾ ਪਹੁੰਚਿਆ, ਜਿੱਥੇ ਪਹਿਲਾਂ ਹੀ ਬਲਜੀਤ ਸਿੰਘ ਅਤੇ ਗੌਰਵ ਕੁਮਾਰ ਘਾਤ ਲਗਾ ਕੇ ਬੈਠੇ ਸਨ ਅਤੇ ਉਹ ਚਾਕੂ ਅਤੇ ਪੱਥਰ ਨਾਲ ਹਮਲਾ ਕਰ ਕੇ ਮੁਕੇਸ਼ ਦਾ ਕਤਲ ਕਰ ਕੇ ਫ਼ਰਾਰ ਹੋ ਗਏ। ਜਾਂਦੇ ਹੋਏ ਉਸ ਦਾ ਫੋਨ ਅਤੇ ਨਕਦੀ ਵੀ ਖੋਹ ਕੇ ਲੈ ਗਏ ਅਤੇ ਲਾਸ਼ ਨੂੰ ਉਥੇ ਹੀ ਸੁੱਟ ਗਏ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਖੋਹਿਆ ਹੋਇਆ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ। ਇਸ ਮੌਕੇ ਐੱਸ. ਪੀ. ਸਰਫਰਾਜ਼ ਆਲਮ, ਐੱਸ. ਪੀ. ਸੌਰਵ ਜਿੰਦਲ, ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਜਸਨਦੀਪ ਸਿੰਘ ਮਾਨ, ਇੰਸਪੈਕਟਰ ਪ੍ਰਦੀਪ ਬਾਜਵਾ ਅਤੇ ਥਾਣਾ ਪਸਿਆਣਾ ਦੇ ਐੱਸ. ਐੱਚ. ਓ. ਅਕੁੰਰਦੀਪ ਸਿੰਘ ਵੀ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਵਰਕ ਵੀਜ਼ਾ ਅਪਲਾਈ ਕਰਨ ਦੇ ਨਾਂ ’ਤੇ 6 ਲੱਖ, 85 ਹਜ਼ਾਰ ਦੀ ਠੱਗੀ
NEXT STORY