ਚੰਡੀਗੜ (ਸੁਸ਼ੀਲ ਰਾਜ) : ਸੈਕਟਰ-54 ਸਥਿਤ ਝਾੜੀਆਂ 'ਚ ਬੁੱਧਵਾਰ ਸਵੇਰੇ ਇਕ ਵਿਅਕਤੀ ਲਹੂ-ਲੁਹਾਨ ਹਾਲਤ 'ਚ ਪਿਆ ਮਿਲਿਆ। ਰਾਹਗੀਰ ਨੇ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ ’ਤੇ ਪਹੁੰਚੀ ਤਾਂ ਵੇਖਿਆ ਵਿਅਕਤੀ ਦਾ ਚਾਕੂ ਅਤੇ ਪੱਥਰ ਮਾਰ ਕੇ ਕਤਲ ਕੀਤਾ ਗਿਆ ਹੈ। ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਤੋਂ ਕਤਲ ਦੇ ਸਬੂਤ ਇਕੱਠੇ ਕੀਤੇ। ਉਹੀ ਸੜਕ ਕਿਨਾਰੇ ਮ੍ਰਿਤਕ ਦਾ ਸਾਈਕਲ ਪਿਆ ਸੀ। ਮ੍ਰਿਤਕ ਦੀ ਪਛਾਣ ਪਲਸੌਰਾ ਵਾਸੀ 25 ਸਾਲ ਦੇ ਸੋਨੂੰ ਦੇ ਰੂਪ 'ਚ ਹੋਈ।
ਇਹ ਵੀ ਪੜ੍ਹੋ : ਹਾਥਰਸ ਗੈਂਗਰੇਪ ਪੀੜਤਾ ਦੀ ਵਾਇਰਲ ਤਸਵੀਰ ਦਾ ਜਾਣੋ ਕੀ ਹੈ ਅਸਲ ਸੱਚ
ਸੈਕਟਰ-39 ਥਾਣਾ ਪੁਲਸ ਨੇ ਲਾਸ਼ ਨੂੰ ਜੀ. ਐੱਮ. ਐੱਸ. ਐੱਚ.-16 ਦੀ ਮੋਰਚਰੀ 'ਚ ਰਖਵਾ ਦਿੱਤਾ। ਜਾਂਚ 'ਚ ਪਤਾ ਲੱਗਿਆ ਕਿ ਸੋਨੂੰ ਪੇਂਟ ਦਾ ਕੰਮ ਕਰਦਾ ਸੀ। ਇਸ ਸਮੇਂ ਉਹ ਸੈਕਟਰ 33 'ਚ ਠੇਕੇਦਾਰ ਦੇ ਕੋਲ ਕੰਮ ਕਰ ਰਿਹਾ ਸੀ। ਸੋਨੂੰ ਪਲਸੌਰਾ 'ਚ ਪਤਨੀ ਅਤੇ ਧੀ ਨਾਲ ਰਹਿੰਦਾ ਸੀ। ਸੈਕਟਰ-39 ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਫਰਾਰ ਕਾਤਲਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸੁਖਬੀਰ ਤੇ ਹਰਸਿਮਰਤ ਦੇ ਪੁੱਜਣ ਤੋਂ ਪਹਿਲਾਂ 'ਚੰਡੀਗੜ੍ਹ' ਸੀਲ, ਕਿਸੇ ਪਾਸਿਓਂ ਦਾਖ਼ਲ ਨਹੀਂ ਹੋ ਸਕਣਗੇ ਅਕਾਲੀ
ਇਕ ਤੋਂ ਜ਼ਿਆਦਾ ਲੋਕਾਂ ਨੇ ਕੀਤਾ ਕਤਲ
ਸੈਕਟਰ-39 ਥਾਣਾ ਪੁਲਸ ਨੂੰ ਬੁੱਧਵਾਰ ਸਵੇਰੇ ਕਰੀਬ ਸੱਤ ਵਜੇ ਸੂਚਨਾ ਮਿਲੀ ਕਿ ਸੈਕਟਰ-54 ਵਿਚ ਝਾੜੀਆਂ 'ਚ ਲਹੂ-ਲੁਹਾਨ ਹਾਲਤ 'ਚ ਇਕ ਵਿਅਕਤੀ ਪਿਆ ਹੈ। ਸੈਕਟਰ-39 ਥਾਣਾ ਮੁਖੀ ਅਮਨਜੋਤ ਪੁਲਸ ਟੀਮ ਦੇ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਵੇਖਿਆ ਤਾਂ ਵਿਅਕਤੀ ਦੇ ਸਰੀਰ ’ਤੇ ਕਈ ਜਗ੍ਹਾ ਚਾਕੂ ਅਤੇ ਪੱਥਰ ਮਾਰੇ ਹੋਏ ਸਨ। ਘਟਨਾ ਸਥਾਨ ’ਤੇ ਅਜਿਹਾ ਲੱਗ ਰਿਹਾ ਸੀ ਕਿ ਵਿਅਕਤੀ ਦਾ ਕਤਲ ਇਕ ਤੋਂ ਜ਼ਿਆਦਾ ਲੋਕਾਂ ਨੇ ਕੀਤਾ ਹੈ।
ਇਹ ਵੀ ਪੜ੍ਹੋ : 10 ਲੱਖ ਤੋਂ ਵੱਧ ਦਾ ਵਿਕਿਆ ਪਾਕਿਸਤਾਨੀ ਨੀਲੀ ਰਾਵੀ ਕਿਸਮ ਦਾ 3 ਸਾਲਾਂ ਦਾ 'ਝੋਟਾ'
ਸੈਕਟਰ-33 ਤੋਂ ਘਰ ਲਈ ਨਿਕਲਿਆ ਸੀ
ਮ੍ਰਿਤਕ ਤੋਂ ਬਰਾਮਦ ਮੋਬਾਇਲ ਫੋਨ ਅਤੇ ਹੋਰ ਕਾਗਜ਼ਾਤ ਤੋਂ ਉਸ ਦੀ ਪਛਾਣ ਪਲਸੌਰਾ ਵਾਸੀ ਸੋਨੂੰ ਦੇ ਰੂਪ 'ਚ ਹੋਈ। ਜਾਂਚ 'ਚ ਪਤਾ ਲੱਗਿਆ ਕਿ ਸੋਨੂੰ ਮੰਗਲਵਾਰ ਰਾਤ ਘਰ ਜਾਣ ਲਈ ਸੈਕਟਰ-33 ਤੋਂ ਨਿਕਲਿਆ ਸੀ। ਰਸਤੇ 'ਚ ਹੀ ਪੇਂਟਰ ਸੋਨੂੰ ਦਾ ਕਿਸੇ ਨੇ ਕਤਲ ਕਰ ਦਿੱਤਾ। ਫਿਲਹਾਲ ਸੈਕਟਰ-39 ਥਾਣਾ ਪੁਲਸ ਕਾਤਲਾਂ ਦੀ ਭਾਲ 'ਚ ਜੁੱਟ ਗਈ ਹੈ।
ਦੁਖਦ ਖ਼ਬਰ : ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ
NEXT STORY