ਪਟਿਆਲਾ/ਸੁਨਾਮ ਊਧਮ ਸਿੰਘ ਵਾਲਾ(ਬਲਜਿੰਦਰ, ਬਾਂਸਲ) : ਪਟਿਆਲਾ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਨਾਭਾ ਰੋਡ ਵਿਖੇ ਪੀ. ਆਰ. ਟੀ. ਸੀ. ਠੇਕੇਦਾਰ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਗਲਾ (ਕਰੀਬ 55) ਵਾਸੀ ਸੁਨਾਮ ਊਧਮ ਸਿੰਘ ਵਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦਰਸ਼ਨ ਸਿੰਘ ਨੂੰ 5 ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ, ਜਿਨ੍ਹਾਂ ਵਿੱਚੋਂ 2 ਗੋਲ਼ੀਆਂ ਉਸਦੇ ਸਿਰ 'ਤੇ, 2 ਪਿੱਠ ਤੇ ਇਕ ਵੱਖੀ 'ਚ ਲੱਗੀ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਦਾ ਭਾਜਪਾ 'ਤੇ ਤਿੱਖਾ ਹਮਲਾ, ਟਵੀਟ ਕਰ ਖੜ੍ਹੇ ਕੀਤੇ ਸਵਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 9.40 ਦੀ ਹੈ। ਦਰਸ਼ਨ ਸਿੰਘ ਸਿੰਗਲਾ ਦੀ ਨਾਭਾ ਰੋਡ 'ਤੇ ਐੱਸ. ਐੱਸ. ਸਰਵਿਸ ਪ੍ਰੋਵਾਈਡਰ ਨਾਮ ਦੀ ਦੁਕਾਨ ਹੈ। ਮੋਟਰਸਾਈਕਲ ਸਵਾਰ ਹਮਲਾਵਰ ਕਰੀਬ 9.40 'ਤੇ ਦੁਕਾਨ ਨਜ਼ਦੀਕ ਪਹੁੰਚਿਆ ਤੇ ਜਦੋਂ ਦਰਸ਼ਨ ਸਿੰਘ ਵਰਨਾ ਗੱਡੀ 'ਤੇ ਸਵਾਰ ਹੋ ਕੇ ਦੁਕਾਨ 'ਤੇ ਆਏ ਤਾਂ ਉਕਤ ਹਮਲਾਵਰ ਵੱਲੋਂ ਗੋਲ਼ੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਮੁਤਾਬਕ ਬਾਈਕ 'ਤੇ ਸਿਰਫ਼ ਇਕ ਵਿਅਕਤੀ ਹੀ ਸਵਾਰ ਸੀ ਤੇ ਦਰਸ਼ਨ ਸਿੰਘ ਨਾਲ ਕਾਰ 'ਚ ਹੋਰ ਵੀ ਵਿਅਕਤੀ ਸਵਾਰ ਸਨ। ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੋਤਰੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਦਾਦੀ ਦਾ ਕਤਲ
ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਦਰਸ਼ਨ ਸਿੰਗਲਾ ਦੇ ਭਤੀਜੇ ਜਿਮੀ ਸਿੰਗਲਾ ਨੇ ਦੱਸਿਆ ਕਿ ਸਵੇਰੇ ਉਸਦੇ ਚਾਚਾ, ਜਿਨ੍ਹਾਂ ਦਾ ਪਟਿਆਲਾ ਵਿਖੇ ਦਫ਼ਤਰ ਹੈ, ਅੱਜ ਕਰੀਬ ਸਾਢੇ 8 ਵਜੇ ਘਰੋਂ ਪਟਿਆਲਾ ਲਈ ਰਵਾਨਾ ਹੋਏ। ਜਿਸ ਤੋਂ ਬਾਅਦ ਸਾਢੇ 9 ਦੇ ਕਰੀਬ ਪਰਿਵਾਰ ਨੂੰ ਸੂਚਨਾ ਮਿਲੀ ਕੇ ਉਨ੍ਹਾਂ ਦਾ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਹਨ। ਸੂਚਨਾ ਮਿਲਦਿਆਂ ਹੀ ਜਦੋਂ ਪਰਿਵਾਰਕ ਮੈਂਬਰ ਪਟਿਆਲਾ ਪੁੱਜੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮਾਨ ਸਰਕਾਰ ਪੰਜਾਬੀਆਂ ਨੂੰ ਦੇਵੇਗੀ ਤੋਹਫ਼ਾ, ਭਲਕੇ ਲੁਧਿਆਣਾ 'ਚ ਹੋਵੇਗਾ ਪ੍ਰੋਗਰਾਮ
NEXT STORY