ਪੰਚਕੂਲਾ (ਚੰਦਨ) - ਆਈ. ਟੀ. ਪਾਰਕ 'ਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਅਮੇਠੀ ਦੇ ਰਹਿਣ ਵਾਲੇ 28 ਸਾਲਾ ਅਰੁਣ ਕੁਮਾਰ ਦਾ ਵੀਰਵਾਰ ਰਾਤ ਸਕੇਤੜੀ ਤੋਂ ਸੁਖਨਾ ਝੀਲ ਵੱਲ ਜਾਣ ਵਾਲੀ ਸੜਕ 'ਤੇ ਚਾਕੂਆਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਸ਼ੁੱਕਰਵਾਰ ਸਵੇਰੇ ਅਰੁਣ ਦੀ ਲਾਸ਼ ਝਾੜੀਆਂ 'ਚੋਂ ਖੂਨ ਨਾਲ ਲਥਪਥ ਮਿਲੀ। ਚਾਕੂ ਨਾਲ ਉਸਦੀ ਛਾਤੀ, ਚਿਹਰੇ ਤੇ ਧੌਣ 'ਤੇ 10-12 ਵਾਰ ਕੀਤੇ ਗਏ। ਇਸਦੀ ਸੂਚਨਾ ਐੱਮ. ਡੀ. ਸੀ. ਥਾਣਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਸੀਨ ਆਫ ਕ੍ਰਾਈਮ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ। ਪੁਲਸ ਨੂੰ ਲਾਸ਼ ਹਸਪਤਾਲ ਦੇ ਮੁਰਦਾਘਰ ਤਕ ਲਿਜਾਣ ਲਈ ਕੋਈ ਸਰਕਾਰੀ ਵਾਹਨ ਨਹੀਂ ਮਿਲਿਆ, ਲਿਹਾਜ਼ਾ ਉਥੋਂ ਲੰਘ ਰਹੇ ਇਕ ਆਟੋ ਚਾਲਕ ਨੂੰ ਰੋਕਿਆ ਤੇ ਲਾਸ਼ ਨੂੰ ਪੰਚਕੂਲਾ ਹਸਪਤਾਲ ਦੇ ਮੁਰਦਾਘਰ 'ਚ ਪਹੁੰਚਾਇਆ। ਦੁਪਹਿਰੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਵਾਰਦਾਤ 'ਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।
ਸਕੇਤੜੀ 'ਚ ਕਤਲ ਦੀਆਂ ਹੋ ਚੁੱਕੀਆਂ ਹਨ ਕਈ ਵਾਰਦਾਤਾਂ : ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਪਿੰਡ ਸਕੇਤੜੀ 'ਚ ਕੁਝ ਮਹੀਨਿਆਂ ਤੋਂ ਕਤਲ ਜ਼ਿਆਦਾ ਹੋ ਰਹੇ ਹਨ। ਇਸੇ ਪਿੰਡ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਸੰਧੂ ਦਾ ਦਰਦਨਾਕ ਕਤਲ, ਬਾਊਂਸਰ ਮੀਤ ਕਤਲ ਕੇਸ ਤੇ ਭਾਜਪਾ ਯੂਥ ਆਗੂ ਆਸ਼ੂਤੋਸ਼ ਭਾਰਦਵਾਜ ਦਾ ਕਤਲ ਵੀ ਸ਼ਾਮਲ ਹੈ।
ਘਰੋਂ ਬੁਲਾ ਕੇ ਲੈ ਗਿਆ ਸੀ ਪਛਾਣ ਵਾਲਾ ਵਿਅਕਤੀ
ਮ੍ਰਿਤਕ ਅਰੁਣ ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਢਾਈ ਸਾਲ ਪਹਿਲਾਂ ਹੀ ਅਰੁਣ ਦਾ ਵਿਆਹ ਹੋਇਆ ਸੀ। ਅਰੁਣ ਆਪਣੇ ਮਾਤਾ-ਪਿਤਾ ਤੇ ਦੋ ਭਰਾਵਾਂ ਦੇ ਨਾਲ ਪਿੰਡ ਸਕੇਤੜੀ 'ਚ ਰਹਿ ਰਿਹਾ ਸੀ। ਵੀਰਵਾਰ ਰਾਤ ਲਗਭਗ ਸਾਢੇ 8 ਵਜੇ ਅਰੁਣ ਦੀ ਪਛਾਣ ਵਾਲਾ ਵਿਅਕਤੀ ਉਸ ਨੂੰ ਮਿਲਣ ਆਇਆ। ਅਰੁਣ ਨੇ ਘਰ ਵਾਲਿਆਂ ਤੋਂ ਮੋਟਰਸਾਈਕਲ ਦੀ ਚਾਬੀ ਇਹ ਕਹਿੰਦੇ ਹੋਏ ਮੰਗੀ ਕਿ ਉਹ ਦੋਸਤ ਨੂੰ ਛੱਡਣ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਮੋਟਰਸਾਈਕਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਪਰ ਅਰੁਣ ਪੈਦਲ ਹੀ ਉਸ ਵਿਅਕਤੀ ਨਾਲ ਚਲਿਆ ਗਿਆ। ਰਾਤ 10 ਵਜੇ ਤਕ ਜਦੋਂ ਅਰੁਣ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਉਸਦੇ ਫੋਨ 'ਤੇ ਕਾਲ ਕੀਤੀ ਪਰ ਫੋਨ ਬੰਦ ਸੀ। ਪਰਿਵਾਰ ਅਰੁਣ ਦੀ ਭਾਲ ਕਰਦਾ ਰਿਹਾ। ਸ਼ੁੱਕਰਵਾਰ ਸਵੇਰੇ 8 ਵਜੇ ਸਕੇਤੜੀ ਤੋਂ ਝੀਲ ਵੱਲ ਜਾਣ ਵਾਲੀ ਸੜਕ ਦੇ ਕੰਢੇ ਝਾੜੀਆਂ 'ਚ ਅਰੁਣ ਦੀ ਲਾਸ਼ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਮਿਲੀ।
ਡਰਾ ਕੇ ਕੀਤਾ ਜਾਂਦਾ ਸੀ ਪੀੜਤਾ ਨਾਲ ਰੇਪ
NEXT STORY