ਕਪੂਰਥਲਾ (ਮਹਾਜਨ) : ਪਿੰਡ ਦਿਆਲਪੁਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਘਰ ’ਚ ਦਾਖਲ ਹੋ ਕੇ ਇਕ ਬਜ਼ੁਰਗ ਵਿਅਕਤੀ ਦਾ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਥਾਣਾ ਸੁਭਾਨਪੁਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਪੂਰਥਲਾ ਮੋਰਚਰੀ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਬਲਵੰਤ ਸਿੰਘ (75) ਵਜੋਂ ਹੋਈ ਹੈ, ਜੋ ਕੋਆਪ੍ਰੇਟਿਵ ਬੈਂਕ ਤੋਂ ਬਤੌਰ ਜ਼ਿਲ੍ਹਾ ਰਜਿਸਟਰਾਰ ਰਿਟਾਇਰ ਹੋਏ ਸਨ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਗਲ਼ ਲਾਈ ਮੌਤ
ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗਿਆਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਉੱਚੀ ਗਲੀ ਪੰਡਿਆਂਵਾਲੀ ਦਿਆਲਪੁਰ ਥਾਣਾ ਸੁਭਾਨਪੁਰ ਨੇ ਦੱਸਿਆ ਕਿ ਮੈਂ ਪਿਛਲੇ ਕੁਝ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ‘ਚ ਰਹਿ ਰਿਹਾ ਹਾਂ। ਅਸੀਂ 2 ਭਰਾ ਹਾਂ। ਵੱਡਾ ਭਰਾ ਬਲਵੰਤ ਸਿੰਘ ਹੈ ਤੇ ਛੋਟਾ ਮੈਂ ਹਾਂ। ਬੀਤੀ 30 ਨਵੰਬਰ ਨੂੰ ਮੈਂ ਅਮਰੀਕਾ ਤੋਂ ਆਪਣੀ ਪਤਨੀ ਸਮੇਤ ਆਪਣੇ ਘਰ ਪਿੰਡ ਦਿਆਲਪੁਰ ਵਿਖੇ ਪੁੱਜਾ ਸੀ ਤੇ ਮੇਰਾ ਵੱਡਾ ਭਰਾ ਬਲਵੰਤ ਸਿੰਘ ਸਾਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਘਰ ਲੈ ਕੇ ਆਇਆ ਸੀ। ਵੱਡਾ ਭਰਾ ਬਲਵੰਤ ਸਿੰਘ ਜੋ ਕੋਆਪ੍ਰੇਟਿਵ ਬੈਂਕ ਤੋਂ ਜ਼ਿਲ੍ਹਾ ਰਜਿਸਟਰਾਰ ਦੇ ਅਹੁਦੇ ਤੋਂ ਰਿਟਾਇਰ ਹੋਇਆ ਹੈ, ਦੀ ਪਤਨੀ ਅਤੇ ਲੜਕੇ ਦੀ ਮੌਤ ਹੋ ਚੁੱਕੀ ਹੈ ਤੇ ਜਿਸ ਦੀਆਂ 2 ਲੜਕੀਆਂ ਵਿਦੇਸ਼ ਕੈਨੇਡਾ ਤੇ ਅਮਰੀਕਾ ਵਿਖੇ ਰਹਿ ਰਹੀਆਂ ਹਨ। ਮੇਰਾ ਭਰਾ ਬਲਵੰਤ ਸਿੰਘ ਆਪਣੇ ਘਰ 'ਚ ਇਕੱਲਾ ਹੀ ਰਹਿੰਦਾ ਸੀ ਤੇ ਮੈਂ ਪਿੰਡ ਦਿਆਲਪੁਰ ਵਿੱਚ ਆਪਣੇ ਵੱਖਰੇ ਘਰ ਵਿੱਚ ਰਹਿੰਦਾ ਹਾਂ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਦੇ ਗੁਰੂ ਘਰ 'ਚ ਗੋਲ਼ੀ ਚਲਾਉਣ ਵਿਰੁੱਧ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਵੱਡੀ ਕਾਰਵਾਈ ਦਾ ਐਲਾਨ
ਉਨ੍ਹਾਂ ਦੱਸਿਆ ਕਿ ਬਲਵੰਤ ਸਿੰਘ ਸ਼ਾਮ ਵੇਲੇ ਸਾਡੇ ਘਰੋਂ ਚਾਹ-ਪਾਣੀ ਪੀ ਕੇ ਆਪਣੇ ਘਰ ਨੂੰ ਚਲਾ ਗਿਆ ਸੀ। ਬਲਵੰਤ ਸਿੰਘ ਨੇ ਆਪਣੇ ਘਰ ਦੇ ਇਕ ਕਮਰੇ ਵਿੱਚ ਸੰਗਮ ਲਾਲ ਰਾਏ ਪੁੱਤਰ ਗੋਪੀ ਨਾਥ ਰਾਏ ਵਾਸੀ ਪੂਰੇ ਮੁੱਠਾ ਥਾਣਾ ਬੋਪੀਆ ਮਊ ਜ਼ਿਲ੍ਹਾ ਪ੍ਰਤਾਪਗੜ੍ਹ, ਯੂ.ਪੀ. ਨੂੰ ਕਿਰਾਏ 'ਤੇ ਰੱਖਿਆ ਹੋਇਆ ਹੈ, ਜੋ ਕਿ ਹਮੀਰਾ ਫੈਕਟਰੀ ਵਿੱਚ ਕੰਮ ਕਰਦਾ ਹੈ। ਉਹ ਨਾਈਟ ਸ਼ਿਫਟ ‘ਤੇ ਕੰਮ 'ਤੇ ਗਿਆ ਸੀ ਤੇ ਫੈਕਟਰੀ ‘ਚੋਂ ਕੰਮ ਤੋਂ ਛੁੱਟੀ ਹੋਣ 'ਤੇ ਜਦੋ ਉਹ 12.50 ਵਜੇ ਰਾਤ ਨੂੰ ਘਰ ਪੁੱਜਾ ਸੀ ਤਾਂ ਉਸ ਨੇ ਦੇਖਿਆ ਕਿ ਬਲਵੰਤ ਸਿੰਘ ਦੇ ਕਮਰੇ ਦੀ ਲਾਈਟ ਜਗ ਰਹੀ ਸੀ ਤੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਤੇ ਉਸ ਦੀ ਲਾਸ਼ ਖੂਨ ਨਾਲ ਲੱਥਪਥ ਫਰਸ਼ ‘ਤੇ ਪਈ ਸੀ ਤੇ ਕਮਰੇ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਸ ਨੇ ਇਸ ਘਟਨਾ ਬਾਰੇ ਮੇਰੇ ਤਾਏ ਦੇ ਪੋਤਰੇ ਸਰਬਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਦਿਆਲਪੁਰ ਥਾਣਾ ਸੁਭਾਨਪੁਰ ਜੋ ਕਿ ਮੇਰੇ ਵੱਡੇ ਭਰਾ ਬਲਵੰਤ ਸਿੰਘ ਦੇ ਘਰ ਦੇ ਨਾਲ ਹੀ ਰਹਿੰਦਾ ਹੈ, ਨੂੰ ਦੱਸਿਆ ਤੇ ਮੈਨੂੰ ਕਰੀਬ 01.15 ਵਜੇ ਰਾਤ ਸਮੇਂ ਮੇਰੇ ਘਰ ਆ ਕੇ ਦੱਸਿਆ ਕਿ ਬਲਵੰਤ ਸਿੰਘ ਦੀ ਕਮਰੇ ਅੰਦਰ ਲਾਸ਼ ਪਈ ਹੈ ਤੇ ਜਿਸ ਦੇ ਸਰੀਰ 'ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ। ਕਮਰੇ ਅੰਦਰ ਖੂਨ ਡੁੱਲ੍ਹਿਆ ਹੋਇਆ ਹੈ ਤੇ ਸਾਰਾ ਸਾਮਾਨ ਖਿਲਰਿਆ ਪਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਬੋਧੀ ਮੰਦਰ 'ਚੋਂ ਮਿਲਿਆ 2000 ਸਾਲ ਪੁਰਾਣਾ ਖਜ਼ਾਨਾ, ਦੇਖ ਪੁਰਾਤੱਤਵ ਵਿਗਿਆਨੀ ਵੀ ਹੈਰਾਨ
ਉਨ੍ਹਾਂ ਦੱਸਿਆ ਕਿ ਮੈਂ ਤੁਰੰਤ ਬਲਵੰਤ ਸਿੰਘ ਦੇ ਘਰ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ, ਜਿਸ ਦੇ ਸਿਰ ‘ਚ ਅਤੇ ਖੱਬੀ ਲੱਤ 'ਤੇ ਡੂੰਘੇ ਸੱਟਾਂ ਦੇ ਨਿਸ਼ਾਨ ਸਨ ਤੇ ਸਾਰੇ ਕਮਰੇ 'ਚ ਖੂਨ ਖਿਲਰਿਆ ਪਿਆ ਸੀ ਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਮੈਨੂੰ ਯਕੀਨ ਹੈ ਕਿ ਮੇਰੇ ਭਰਾ ਬਲਵੰਤ ਸਿੰਘ ਦੀ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਦੀ ਨੀਅਤ ਨਾਲ ਰਾਤ ਸਮੇਂ ਘਰ ਵਿੱਚ ਦਾਖਲ ਹੋ ਕੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਗਲ਼ ਲਾਈ ਮੌਤ
NEXT STORY