ਨਾਭਾ(ਭੁਪਿੰਦਰ ਭੂਪਾ) - ਅੱਜ ਨਾਭਾ ਆੜ੍ਹਤੀਆ ਐਸੋਸੀਏਸ਼ਨ ਦਾ ਇਕ ਅਹਿਮ ਇਜਲਾਸ ਸਥਾਨਕ ਨਵੀਂ ਅਨਾਜ ਮੰਡੀ ਸਥਿਤ ਐਸੋਸੀਏਸ਼ਨ ਦੇ ਦਫਤਰ ਵਿਖੇ ਸਾਬਕਾ ਪ੍ਰਧਾਨ ਪ੍ਰੇਮ ਕੁਮਾਰ ਗੋਇਲ ਦੀ ਅਗਵਾਈ ਹੇਠ ਰੱਖਿਆ ਗਿਆ, ਜੋ ਜ਼ਬਰਦਸਤ ਹੰਗਾਮੇ ਦੀ ਭੇਟ ਚੜ੍ਹ ਗਿਆ। ਇਸ ਵਿਚ ਨਾਭਾ ਮੰਡੀ ਦੇ ਸਮੂਹ ਆੜਤੀਆਂ ਨੇ ਸ਼ਿਰਕਤ ਕੀਤੀ। ਇਜਲਾਸ ਦਾ ਮਕਸਦ ਪਿਛਲੇ ਕਾਫੀ ਦਿਨਾਂ ਤੋਂ ਇਕ ਨਿੱਜੀ ਵਪਾਰਕ ਸੰਸਥਾ ਦੀ ਸਟੇਟਮੈਂਟ ਸਬੰਧੀ ਚੱਲ ਰਹੀਆਂ ਗਲਤ ਅਫਵਾਹਾਂ ਦੀ ਅਸਲੀਅਤ ਲੱਭਣਾ ਸੀ। ਇਸ ਦੌਰਾਨ ਆੜ੍ਹਤੀਆਂ ਨੇ ਮੌਜੂਦਾ ਪ੍ਰਧਾਨ ਅਤੇ 4-5 ਮੈਂਬਰਾਂ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਨਿੱਜੀ ਵਪਾਰਕ ਸੰਸਥਾ ਦੀ ਗਲਤ ਸਟੇਟਮੈਂਟ ਪੇਸ਼ ਕੀਤੀ। ਇਸ ਵਿਚ ਉਸ ਸੰਸਥਾ ਦੀ ਲਿਮਟ 4 ਕਰੋੜ 91 ਲੱਖ 50 ਹਜ਼ਾਰ ਦਿਖਾਈ ਗਈ ਹੈ, ਜਦਕਿ ਅਸਲ ਵਿਚ ਉਸ ਵਪਾਰਕ ਸੰਸਥਾ ਦੀ ਅਸਲ ਲਿਮਿਟ 49 ਲੱਖ 50 ਹਜ਼ਾਰ ਦੀ ਹੀ ਹੈ। ਹਾਜ਼ਰ ਆੜ੍ਹਤੀਆਂ ਨੇ ਮੌਜੂਦਾ ਪ੍ਰਧਾਨ 'ਤੇ ਦੋਸ਼ ਲਾਇਆ ਕਿ ਉਸ ਨੇ ਸਟੇਟਮੈਂਟ ਵਿਚ ਇਕ ਜ਼ੀਰੋ ਜ਼ਿਆਦਾ ਲਾ ਕੇ ਆੜ੍ਹਤੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦੂਜੇ ਪਾਸੇ ਮੌਜੂਦਾ ਪ੍ਰਧਾਨ ਜੀਵਨ ਲਾਲ ਗੁਪਤਾ ਨੇ ਪੁਰਾਣੀ ਕਮੇਟੀ 'ਤੇ ਦੋਸ਼ ਲਾਇਆ ਕਿ ਉਸ ਨੇ ਨਿੱਜੀ ਵਪਾਰਕ ਸੰਸਥਾ ਦੇ 90 ਲੱਖ ਦੇ ਚੈੱਕਾਂ ਨੂੰ ਆੜ੍ਹਤੀਆਂ ਵਿਚਕਾਰ ਨਹੀਂ ਵੰਡਿਆ। ਇਸ ਦੇ ਵਿਰੋਧ ਵਿਚ ਪੁਰਾਣੀ ਕਮੇਟੀ ਦੇ ਸਾਬਕਾ ਪ੍ਰਧਾਨ ਰਾਮਸ਼ਰਨ ਰੰਮੀ, ਸਾਬਕਾ ਪ੍ਰਧਾਨ ਇੱਛੇਮਾਨ ਸਿੰਘ ਭੋਜੋਮਾਜਰੀ ਅਤੇ ਉਨ੍ਹਾਂ ਦੀ ਟੀਮ ਨੇ ਚੱਲ ਰਹੀਆਂ ਅਫਵਾਹਾਂ ਨੂੰ ਸਾਬਤ ਕਰਨ ਲਈ ਸਪੱਸ਼ਟੀਕਰਨ ਦਿੰਦਿਆਂ ਇਸ ਵਪਾਰਕ ਸੰਸਥਾ ਵੱਲੋਂ 1 ਕਰੋੜ 79 ਲੱਖ ਦੀ ਰਕਮ ਨਕਦ ਅਦਾ ਕਰਨ ਦਾ ਦਾਅਵਾ ਕਰਦਿਆਂ 90 ਲੱਖ ਰੁਪਏ ਬੈਗ ਵਿਚ ਪਾ ਕੇ ਮੰਡੀ ਦੇ ਸਾਰੇ ਆੜ੍ਹਤੀਆਂ ਸਾਹਮਣੇ ਰੱਖ ਦਿੱਤੇ।
ਮੌਜੂਦਾ ਪ੍ਰਧਾਨ ਨੂੰ ਇਸ ਵਪਾਰਕ ਸੰਸਥਾ ਦੀ ਬੈਂਕ ਸਟੇਟਮੈਂਟ ਦੇ ਸਹੀ ਤੱਥ ਪੇਸ਼ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਸਹੀ ਤੱਥ ਪੇਸ਼ ਕਰ ਦੇਣ ਤਾਂ ਉਹ ਇੰਨੀ ਰਕਮ ਅਦਾ ਕਰਨ ਨੂੰ ਤਿਆਰ ਹਨ। ਇਸ ਪ੍ਰਕਾਰ ਮੀਟਿੰਗ ਦੇ ਹੰਗਾਮਾ ਪੂਰਨ ਹੋਣ ਤੋਂ ਬਾਅਦ ਸਾਬਕਾ ਪ੍ਰਧਾਨ ਰਾਮਸ਼ਰਨ ਰੰਮੀ ਵੱਲੋਂ ਪੇਸ਼ ਕੀਤੀ ਸਟੇਟਮੈਂਟ ਨੂੰ ਸਹੀ ਪਾਇਆ ਗਿਆ। ਮੌਜੂਦਾ ਪ੍ਰਧਾਨ ਅਤੇ ਕੁਝ ਸਾਥੀ ਇਸ ਦਾ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ ਜਿਸ ਕਾਰਨ ਚੱਲਦੀ ਮੀਟਿੰਗ ਵਿਚੋਂ ਹੀ ਆਪਣੇ ਕੁਝ ਸਾਥੀਆਂ ਸਣੇ ਬਾਹਰ ਨਿਕਲ ਗਏ।
ਡੇਰਾ ਮੁਖੀ ਦੀ ਤਿਲਸਮੀ ਜਾਦੂ ਨਗਰੀ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖ ਨਹੀਂ ਹੋਵੇਗਾ ਖੁਦ 'ਤੇ ਯਕੀਨ
NEXT STORY