ਨਵਾਂਗਾਓਂ (ਮੁਨੀਸ਼) : ਨਗਰ ਕੌਂਸਲ ਨੇ ਕੂੜਾ ਸੁੱਟਣ ਲਈ ਨਹਿਰ ਪਾਰ ਨਾਡਾ 'ਚ ਇਕ ਏਕੜ ਜ਼ਮੀਨ ਲੀਜ਼ 'ਤੇ ਲਈ ਹੈ। ਇੱਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਜ਼ਮੀਨ ਦੇ ਮਿਲਣ ਕਾਰਨ ਹੁਣ ਨਵਾਂਗਾਓਂ ਨੂੰ ਗੰਦਗੀ ਤੋਂ ਨਿਜ਼ਾਤ ਮਿਲੇਗੀ। ਇਹ ਜ਼ਮੀਨ ਨਗਰ ਕੌਂਸਲ ਨੇ 3 ਸਾਲਾਂ ਲਈ ਲੀਜ਼ 'ਤੇ ਲਈ ਹੈ। ਪਰ ਨਾਡਾ ਵਾਸੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਡਾ ਵਾਸੀ ਕੌਂਸਲਰ ਕ੍ਰਿਸ਼ਨ ਬਿੱਲਾ ਕੋਲ ਪੁੱਜੇ ਅਤੇ ਉਨ੍ਹਾਂ ਨੂੰ ਕਿਹਾ ਕਿ ਖੁੱਲ੍ਹੇ 'ਚ ਗੰਦਗੀ ਸੁੱਟਣ ਨਾਲ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਗਰ ਕੌਂਸਲ ਨੇ ਕੂੜਾ ਸੁੱਟਣ ਲਈ ਜੋ ਜ਼ਮੀਨ ਲੀਜ਼ 'ਤੇ ਲਈ ਹੈ, ਉਸ ਦੇ ਮਾਲਕ ਨਾਲ ਐਗਰੀਮੈਂਟ ਕੀਤਾ ਗਿਆ ਹੈ ਅਤੇ 22 ਹਜ਼ਾਰ ਰੁਪਏ ਹਰ ਮਹੀਨੇ ਦਾ ਕਿਰਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਗੰਦਗੀ ਦੀ ਥਾਂ ਚਾਰ ਦੀਵਾਰੀ ਕੀਤੀ ਜਾਵੇ ਅਤੇ ਰੋਜ਼ਾਨਾ ਉਸ ਥਾਂ ਤੋਂ ਕੂੜਾ ਸੁੱਟਿਆ ਜਾਵੇ ਕਿਉਂਕਿ ਗੰਦਗੀ ਕਾਰਨ ਨਹਿਰ ਕਿਨਾਰੇ ਸੈਰ ਕਰਨ ਵਾਲੇ ਲੋਕਾਂ ਨੂੰ ਵੀ ਮੁਸ਼ਕਲ ਆਉਂਦੀ ਹੈ।
ਪੰਜਾਬ ਦੀਆਂ 3 ਪਾਰਟੀਆਂ 'ਚ ਬੋਲੇਗਾ ਬਾਦਲਾਂ ਦਾ ਨਾਂ!
NEXT STORY