ਰੂਪਨਗਰ (ਸੱਜਨ ਸੈਣੀ) - ਪਿੰਡ ਲੌਧੀ ਮਾਜਰਾ ਨੇੜੇ ਚੱਲ ਰਹੇ ਸ਼ਰਾਬ ਦੇ ਠੇਕੇ ਦੀ ਅਗਲੇ ਸਾਲ ਵਾਸਤੇ ਨਿਰਧਾਰਤ ਬੋਲੀ ਨਾ ਹੋਣੀ ਇਲਾਕੇ ਦੀਆਂ ਉਨ੍ਹਾਂ ਸੰਸਥਾਵਾਂ ਦੀ ਜਿੱਤ ਹੈ, ਜੋ ਠੇਕਾ ਬੰਦ ਕਰਵਾਉਣ ਲਈ ਕਾਫੀ ਲੰਮੇ ਸਮੇਂ ਤੋਂ ਜਦੋ-ਜਹਿਦ ਕਰ ਰਹੀਆਂ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ 'ਆਪ' ਦੇ ਐਲਾਨੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਹੈੱਡ ਦਰਬਾਰ ਕੋਟ ਪਰਾਣ ਦੇ ਬਾਨੀ ਬਾਬਾ ਸ਼ਾਦੀ ਸਿੰਘ ਜੀ ਦੇ ਜੱਦੀ ਪਿੰਡ 'ਚ ਉਨ੍ਹਾਂ ਦੇ ਬਣੇ ਯਾਦਗਾਰੀ ਗੇਟ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਣਾ ਬਹੁਤ ਵੱਡੀ ਨਾ^ਸਮਝੀ ਸੀ। ਸਰਕਾਰਾਂ ਦਾ ਕੰਮ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਸੁਰੱਖਿਆ ਵਰਗੀਆਂ ਸਹੂਲਤਾਂ ਦੇਣਾ ਹੈ ਨਾ ਕਿ ਨਸ਼ਾ ਖੋਰੀ ਨੂੰ ਵਧਾਉਣਾ।
ਉਨ੍ਹਾਂ ਕਿਹਾ ਬਾਦਲ ਸਰਕਾਰ ਦੇ ਸਮੇਂ ਅੰਤਰ ਰਾਸ਼ਟਰੀ ਖਿਡਾਰੀਆਂ ਰਾਹੀਂ ਟੀ. ਵੀ. ਚੈਨਲਾਂ 'ਤੇ ਕਰੋੜਾਂ ਰੁਪਏ ਖਰਚ ਕੇ ਇਸ਼ਤਿਹਾਰਬਾਜ਼ੀ ਰਾਹੀਂ ਇਹ ਸਫਾਈ ਦਿੱਤੀ ਜਾਂਦੀ ਸੀ ਕਿ ਪੰਜਾਬ ਨਸ਼ਾ ਮੁਕਤ ਰਾਜ ਹੈ। ਕੈਪਟਨ ਸਰਕਾਰ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਭਰਮਾਰ ਹੈ, ਜਿਸ ਦਾ ਅਸੀਂ ਸਫਾਇਆ ਕਰਕੇ ਦਿਖਾਵਾਂਗੇ। ਚੋਣ ਜ਼ਾਬਤੇ ਦੌਰਾਨ ਵਰਤੀ ਜਾ ਰਹੀ ਸਖਤੀ ਦੇ ਬਾਵਜੂਦ ਪਿਛਲੇ 25 ਦਿਨਾਂ 'ਚ ਗੁਰੂ ਨਗਰੀ ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲੇ 'ਚ ਹੀ 10,000 ਲਿਟਰ ਨਾਜਾਇਜ਼ ਸ਼ਰਾਬ, 448 ਕਿਲੋ ਭੁੱਕੀ, 6 ਕਿਲੋ ਅਫੀਮ, 727 ਗ੍ਰਾਮ ਹੈਰੋਇਨ, 7000 ਨਸ਼ੇ ਦੀਆਂ ਗੋਲੀਆਂ ਅਤੇ 2500 ਨਸ਼ੇ ਦੇ ਟੀਕੇ ਫੜੇ ਜਾ ਚੁੱਕੇ ਹਨ।
ਉਮੀਦਵਾਰਾਂ ਦੇ 'ਫੇਸਬੁੱਕ-ਵਟਸਐਪ' 'ਤੇ ਚੋਣ ਕਮਿਸ਼ਨ ਦੀ ਪੈਨੀ ਨਜ਼ਰ
NEXT STORY