ਤਲਵੰਡੀ ਸਾਬੋ (ਮੁਨੀਸ਼) : ਬੀਤੇ ਦਿਨੀਂ ਨਗਰ ਨਾਲ ਸਬੰਧਤ ਕੌਮੀ ਪੱਧਰ ਦੇ ਮੁੱਕੇਬਾਜ਼ ਕੁਲਦੀਪ ਸਿੰਘ ਦੀ ‘ਚਿੱਟੇ’ ਨਾਲ ਮੌਤ ਹੋਣ ਉਪਰੰਤ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਖਿਡਾਰੀ ਨੂੰ ਧੱਕੇ ਨਾਲ ਓਵਰਡੋਜ਼ ਦੇਣ ਅਤੇ ਉਸੇ ਓਵਰਡੋਜ਼ ਨਾਲ ਮੌਤ ਹੋਣ ਸਬੰਧੀ ਦਰਜ ਕੀਤੇ ਮਾਮਲੇ ਵਿਚ ਨਾਮਜ਼ਦ ਮੁੱਖ ਕਥਿਤ ਦੋਸ਼ੀ ਨੂੰ ਅੱਜ ਤਲਵੰਡੀ ਸਾਬੋ ਪੁਲਸ ਨੇ ਕਾਬੂ ਕਰ ਲਿਆ ਜਦੋਂਕਿ ਮਾਨਯੋਗ ਅਦਾਲਤ ਨੇ ਕਥਿਤ ਦੋਸ਼ੀ ਨੂੰ 1 ਅਗਸਤ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਕੌਮੀ ਪੱਧਰ ਦੇ ਮੁੱਕੇਬਾਜ਼ ਕੁਲਦੀਪ ਸਿੰਘ ਦੀ ‘ਚਿੱਟੇ’ ਨਾਲ ਮੌਤ ਹੋਣ ਉਪਰੰਤ ਬੀਤੇ ਕੱਲ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੇ ਪਿਤਾ ਪ੍ਰੀਤਮ ਸਿੰਘ ਦੇ ਬਿਆਨਾਂ ’ਤੇ ਖੁਸ਼ਦੀਪ ਸਿੰਘ ਨਾਮੀ ਇਕ ਨੌਜਵਾਨ ਅਤੇ ਚਾਰ ਅਣਪਛਾਤਿਆਂ ਖ਼ਿਲਾਫ ਉਸਦੇ ਪੁੱਤਰ ਨੂੰ ਧੱਕੇ ਨਾਲ ਓਵਰਡੋਜ਼ ਦੇਣ ਅਤੇ ਉਸੇ ਓਵਰਡੋਜ਼ ਨਾਲ ਮੌਤ ਹੋਣ ਸਬੰਧੀ ਅਧੀਨ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਹੈ। ਇਸੇ ਮਾਮਲੇ ਵਿਚ ਅੱਜ ਪੁਲਸ ਨੇ ਮੁੱਖ ਕਥਿਤ ਦੋਸ਼ੀ ਖੁਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਨੂੰ ਤਲਵੰਡੀ ਸਾਬੋ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸਨੂੰ ਇਕ ਅਗਸਤ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉੱਧਰ ਥਾਣਾ ਮੁਖੀ ਦਲਜੀਤ ਸਿੰਘ ਬਰਾੜ ਅਨੁਸਾਰ ਪੁਲਸ ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਦਸੂਹਾ ਵਿਖੇ ਸਕੂਲ ਬੱਸ ਹਾਦਸੇ 'ਚ ਜਾਨ ਗਵਾਉਣ ਵਾਲੇ ਹਰਮਨ ਨੂੰ ਸਿਰ 'ਤੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ
NEXT STORY