ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਆਯੋਜਿਤ ਇੱਕ ਵੱਕਾਰੀ ਸਮਾਰੋਹ ਦੌਰਾਨ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੂੰ 'ਬੁਰਜ ਗਲੋਬਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਹਨਾਂ ਨੂੰ ਕਾਨੂੰਨੀ ਖੇਤਰ ਵਿੱਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਅਤੇ ਉਹਨਾਂ ਦੇ ਬਿਹਤਰੀਨ ਲੀਡਰਸ਼ਿਪ ਗੁਣਾਂ ਕਾਰਨ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਅਮਰੀਕਾ ਦੇ ਕਾਨੂੰਨੀ ਮਾਹਰ ਹੋਣ ਦੇ ਨਾਲ-ਨਾਲ ਨਿਊਜਰਸੀ ਦੇ ਰਾਜਪਾਲ ਦੇ ਮੁੱਖ ਸਲਾਹਕਾਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਬੁਰਜ ਗਲੋਬਲ ਨਾਂ ਦੀ ਸੰਸਥਾ ਵੱਲੋਂ ਆਪਣੇ 100ਵੇਂ ਅਵਾਰਡ ਸਮਾਰੋਹ ਦੌਰਾਨ ਉਹਨਾਂ ਨੂੰ ਇਸ ਵਿਸ਼ੇਸ਼ ਪੁਰਸਕਾਰ ਲਈ ਚੁਣਿਆ ਗਿਆ। ਇਹ ਸੰਸਥਾ ਵਪਾਰ, ਲੀਡਰਸ਼ਿਪ, ਨਵੀਨਤਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ਵ ਭਰ ਦੇ ਉੱਤਮ ਲੋਕਾਂ ਨੂੰ ਮਾਨਤਾ ਦਿੰਦੀ ਹੈ।
ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਦੁਨੀਆ ਭਰ ਦੇ ਕਾਰੋਬਾਰੀ ਨੇਤਾਵਾਂ ਨੇ ਸ਼ਿਰਕਤ ਕੀਤੀ। ਅਟਾਰਨੀ ਜਸਪ੍ਰੀਤ ਸਿੰਘ ਨੂੰ ਇਹ ਪੁਰਸਕਾਰ ਕਲੱਬ ਨੈੱਟਵਰਕ ਵਰਲਡਵਾਈਡ ਦੇ ਸੰਸਥਾਪਕ ਅਤੇ ਸੀ.ਈ.ਓ. ਡਾ. ਤਾਰਿਕ ਅਹਿਮਦ ਨਿਜ਼ਾਮੀ ਅਤੇ ਮੈਨੇਜਿੰਗ ਸੀ.ਈ.ਓ. ਸਾਰਾਹ ਡੇਂਗ ਦੁਆਰਾ ਪ੍ਰਦਾਨ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕਾ ਵਿੱਚ ਪੱਕੇ ਹੋਣਗੇ ਹਜ਼ਾਰਾਂ ਪੰਜਾਬੀ ! ਟਰੰਪ ਸਰਕਾਰ ਨੇ ਅਸਾਇਲਮ ਅਰਜ਼ੀਆਂ ਦੀ ਪ੍ਰੋਸੈਸਿੰਗ 'ਤੇ ਲੱਗੀ ਰੋਕ ਹਟਾਈ
NEXT STORY