ਚੰਡੀਗੜ੍ਹ (ਬਿਊਰੋ) - ਲੋਕਾਂ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਨੂੰ ਯਾਦ ਕਰਦੇ ਹੋਏ ਅੱਜ ਪੂਰੀ ਦੁਨੀਆਂ ’ਚ ਡਾਕਟਰ ਦਿਹਾੜਾ ਮਨਾਇਆ ਜਾ ਰਿਹਾ ਹੈ। ਰਾਸ਼ਟਰੀ ਡਾਕਟਰ ਦਿਹਾੜੇ ਦੇ ਇਸ ਖ਼ਾਸ ਮੌਕੇ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰੇ ਡਾਕਟਰਾਂ ਨੂੰ ਵਧਾਈ ਦਿੱਤੀ ਗਈ ਹੈ। ਇਸ ਖ਼ਾਸ ਮੌਕੇ ’ਤੇ ਮੁੱਖ ਮੰਤਰੀ ਨੇ ਆਪਣੇ ਫੇਸਬੁੱਕ ਪੇਜ਼ ਅਤੇ ਟਵੀਟਰ ’ਤੇ ਇਕ ਪੋਸਟ ਸ਼ੇਅਰ ਕੀਤੀ ਹੋਈ ਹੈ।
ਪੜ੍ਹੋ ਇਹ ਵੀ ਖਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ

ਸ਼ੇਅਰ ਕੀਤੀ ਗਈ ਪੋਸਟ ’ਚ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ‘ ਮੈਂ ਸਾਰੇ ਡਾਕਟਰਾਂ ਦੀ ਸਖ਼ਤ ਮਿਹਨਤ, ਸਮਰਪਨ ਤੇ ਸੇਵਾ ਭਾਵਨਾ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਿਸ਼ੇਸ਼ ਤੌਰ ’ਤੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਿਸ ਤਰ੍ਹਾਂ ਡਾਕਟਰਾਂ ਨੇ ਦਿਨ ਰਾਤ ਇਕ ਕਰਕੇ ਮਰੀਜ਼ਾਂ ਦੀ ਸੇਵਾ ਕੀਤੀ ਹੈ, ਉਸ ਲਈ ਉਹ ਉਨ੍ਹਾਂ ਨੂੰ ਦਿਲ ਤੋਂ ਸਲਾਮ ਕਰਦੇ ਹਨ। ਕੈਪਟਨ ਦਾ ਕਹਿਣਾ ਸੀ ਕਿ ਇਸ ਔਖੇ ਸਮੇਂ ਵਿਚ ਜਿਸ ਤਰ੍ਹਾਂ ਤੁਸੀਂ ਸਾਡਾ ਸਾਰਿਆਂ ਦਾ ਸਹਾਰਾ ਬਣੇ, ਉਸ ਲਈ ਅਸੀਂ ਤੁਹਾਡੇ ਕਰਜ਼ਦਾਰ ਹਾਂ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਵੱਡੀ ਖ਼ਬਰ : ਪੰਜਾਬ 'ਚ 'ਬਿਜਲੀ ਸੰਕਟ' ਦਰਮਿਆਨ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ
NEXT STORY