ਗੁਰੂਹਰਸਹਾਏ (ਆਵਲਾ) - ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਅਤੇ ਵਰਲਡ ਗਤਕਾ ਫੈੱਡਰੇਸ਼ਲ ਦੇ ਸਹਿਯੋਗ ਨਾਲ ਇਤਿਹਾਸਕ ਜੰਗਜੂ ਕਲਾ ਗਤਕੇ ਨੂੰ ਉਲੰਪਿਕ ਖੇਡਾਂ ਵਿਚ ਸ਼ਾਮਲ ਕਰਵਾਉਣ ਦੀ ਯੋਜਨਾਂ ਹੈ ਅਤੇ ਇਸ 'ਵਿਜ਼ਨ ਡਾਕੂਮੈਂਟ' ਉਪਰ ਹਰ ਪੰਜ ਸਾਲਾ ਬਾਅਦ ਮੁਲਾਂਕਨ ਕਰਕੇ ਅੱਗੇ ਵਧਿਆ ਜਾਵੇਗਾ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਸਾਲ 2030 ਤੱਕ ਤਿਆਰ ਕੀਤੇ ਇਸ ਵਿਜ਼ਨ ਡਾਕੂਮੈਂਟ ਅਨੁਸਾਰ ਗਤਕਾ ਖੇਡਾਂ ਟੂਰਨਾਮੈਂਟ ਦੇ ਪ੍ਰਬੰਧਾਂ, ਮੈਨੇਜ਼ਮੈਂਟ ਪ੍ਰਣਾਲੀ, ਰੈਫਰੀ ਅਤੇ ਜੱਜਮੈਂਟ ਦੇ ਕੰਮਾਂ ਸਮੇਤ ਸਮੁੱਚੀ ਗਤਕਾ ਖੇਡ ਪ੍ਰਣਾਲੀ ਦਾ ਮੌਜੂਦਾ ਤਕਨੀਕੀ ਯੁਗ ਦੇ ਮਿਆਰ ਅਨੁਸਾਰ ਕੰਪਿਊਟਰ ਆਈਸਨ ਕੀਤਾ ਜਾਵੇਗਾ।
੍ਰਉਨ੍ਹਾਂ ਦੱਸਿਆ ਕਿ ਇਕ ਦਹਾਕਾ ਪਹਿਲਾ ਲੁਪਤ ਹੋਣ ਵਾਲੀਆਂ ਖੇਡਾਂ ਦੀ ਕਤਾਰ ਵਿਚ ਸ਼ਾਮਲ ਗਤਕਾ ਖੇਡ ਨੈਸ਼ਨਲ ਗਤਕਾ ਐਸੋਸੀਏਸ਼ਨ ਅਤੇ ਇਸਮਾ ਦੇ ਯਤਨਾਂ ਸਦਕਾ ਮਾਨਤਾ ਪ੍ਰਾਪਤ ਖੇਡ ਬਣ ਚੁੱਕੀ ਹੈ ਤੇ ਪੰਜਾਬ ਸਰਕਾਰ ਤੋਂ ਇਸ ਦੀ ਗਰੇਡੇਸ਼ਨ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨੈਸ਼ਨਲ ਚੈਂਪੀਅਨਸ਼ਿਪ ਵਿਚ 14 ਸਟੇਟਾਂ ਦੇ ਗਤਕਾ ਖਿਡਾਰੀ ਭਾਗ ਲੈ ਰਹੇ ਹਨ ਅਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਜਾਵੇਗਾ।
ਇਸ ਸਮੇਂ ਇਸਮਾ ਦੇ ਵਾਈਸ ਚੇਅਰਮੈਨ ਅਵਤਾਰ ਸਿੰਘ ਪਟਿਆਲਾ, ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਸੰਯੁਕਤ ਗੁਰਮੀਤ ਸਿੰਘ ਰਾਜਪੁਰਾ, ਬਲਜੀਤ ਸਿੰਘ ਸੈਣੀ, ਜਿਲਾ ਗਤਕਾ ਐਸੋਸੀਏਸ਼ਨ ਫਿਰੋਜਪੁਰ ਦੇ ਪ੍ਰਧਾਨ ਹਰਬੀਰ ਸਿੰਘ, ਜਿਲਾ ਗਤਕਾ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਪੰਕਜ ਧਮੀਜਾ, ਇਸਮਾ ਦੇ ਜ਼ਿਲਾ ਕੁਆਰਡੀਨੇਟਰ ਤਲਵਿੰਦਰ ਸਿੰਘ, ਕਮਲਪਾਲ ਸਿੰਘ ਚੇਅਰਮੈਨ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂਹਰਸਹਾਏ ਵੀ ਹਾਜ਼ਰ ਸਨ।
ਜ਼ਮੀਨ ਦੀ ਵੰਡ ਨੂੰ ਲੈ ਕੇ ਥਾਣਾ ਜੁਲਕਾਂ ਅੱਗੇ ਧਰਨਾ
NEXT STORY