ਜਲੰਧਰ (ਮਾਹੀ, ਸੁਨੀਲ) : ਹਨੀ ਟਰੈਪ ਗਿਰੋਹ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਵੀ ਆਪਣੇ ਪੈਰ ਪਸਾਰ ਲਏ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਜਲੰਧਰ ਸ਼ਹਿਰ ’ਚ ਪਿਛਲੇ ਕਾਫੀ ਸਮੇਂ ਤੋਂ ਵੀਡੀਓ ਕਾਲ ’ਤੇ ਆਨਲਾਈਨ ਸੈਕਸ ਵਰਗਾ ਘਿਨਾਉਣਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਅਸ਼ਲੀਲ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਦੇ ਵਾਇਰਲ ਹੋਣ ਕਾਰਨ ਕਈ ਲੋਕਾਂ ਦਾ ਜਾਨੀ ਨੁਕਸਾਨ ਵੀ ਹੋ ਚੁੱਕਾ ਹੈ। ਅੱਜ-ਕੱਲ ਜਲੰਧਰ ਦੇ ਹਾਈਵੇ ਪਠਾਨਕੋਟ ਬਾਈਪਾਸ ਤੋਂ ਭੋਗਪੁਰ ਤੱਕ ਅਤੇ ਪਠਾਨਕੋਟ ਬਾਈਪਾਸ ਤੋਂ ਕਰਤਾਰਪੁਰ ਤੱਕ ਹਨੀ ਟ੍ਰੈਪ ਗਿਰੋਹ ਨੇ ਫਿਰ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਨੀ ਟ੍ਰੈਪ ’ਚ ਸ਼ਾਮਲ ਇਕ ਔਰਤ ਨਸ਼ੇ (ਹੈਰੋਇਨ) ਦੀ ਪੂਰਤੀ ਲਈ ਆਪਣੇ ਤਿੰਨ-ਚਾਰ ਸਾਥੀਆਂ ਦੀ ਮਦਦ ਨਾਲ ਹਾਈਵੇ ’ਤੇ ਲੋਕਾਂ ਨੂੰ ਡਰਾ ਕੇ ਪੈਸੇ ਲੁੱਟ ਰਹੀ ਹੈ।
ਇਹ ਵੀ ਪੜ੍ਹੋ : 16 ਸਾਲ ਇਨਸਾਫ਼ ਦੀ ਰਾਹ ਤੱਕਦੀ ਰਹੀ ਕੁਲਵੰਤ ਕੌਰ, ਮੌਤ ਦੇ ਕੁੱਝ ਘੰਟਿਆਂ ਬਾਅਦ ਡੀ. ਐੱਸ. ਪੀ. ’ਤੇ ਵੱਡੀ ਕਾਰਵਾਈ
ਅਜਿਹੀ ਹੀ ਇਕ ਘਟਨਾ ਬੀਤੀ ਦੇਰ ਰਾਤ ਪਲਾਹੀ ਦੇ ਇਕ ਐੱਨ. ਆਰ. ਆਈ. ਨਾਲ ਵਾਪਰੀ, ਜਦੋਂ ਉਹ ਕਾਰ ਰਾਹੀਂ ਆਪਣੇ ਦੋਸਤਾਂ ਨੂੰ ਪਿੰਡ ਨੂਰਪੁਰ ਨੇੜੇ ਛੱਡਣ ਆਇਆ ਤਾਂ ਉਸ ਨੂੰ ਸੜਕ ਕਿਨਾਰੇ ਇਕ ਔਰਤ ਖੜ੍ਹੀ ਮਿਲੀ ਅਤੇ ਉਸ ਨੂੰ ਰੋਕ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ’ਚ ਦੋਵੇਂ ਨੂਰਪੁਰ ਤੋਂ ਕਰਤਾਰਪੁਰ ਚਲੇ ਗਏ। ਐੱਨ. ਆਰ. ਆਈ. ਨੇ ਦੱਸਿਆ ਕਿ ਉਸ ਨੂੰ ਥਾਣਾ ਮਕਸੂਦਾਂ ਦੇ ਖੇਤਰ ’ਚ ਵਿਧੀਪੁਰ ਅੱਗੇ ਕਾਰ ਰੋਕਣ ਲਈ ਕਿਹਾ ਗਿਆ, ਜਿਵੇਂ ਹੀ ਉਸ ਨੇ ਕਾਰ ਰੋਕੀ ਤਾਂ ਉਥੇ ਤਿੰਨ ਤੋਂ ਚਾਰ ਵਿਅਕਤੀ ਝਾੜੀਆਂ ’ਚੋਂ ਬਾਹਰ ਨਿਕਲ ਕੇ ਕਾਰ ਦੇ ਨੇੜੇ ਆ ਗਏ ਅਤੇ ਦਾਤਰ ਦਿਖਾ ਕੇ ਉਸ ਦੀ ਜੇਬ ’ਚੋਂ 4 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਉਸ ਨੇ ਆਪਣੀ ਅਣਜਾਣਤਾ ਕਾਰਨ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਸੂਤਰਾਂ ਦੀ ਮੰਨੀਏ ਤਾਂ ਹਨੀ ਟਰੈਪ ਗਿਰੋਹ ਦੀ ਸਰਗਨਾ ਏਡਜ਼ ਪੀੜਤ ਅਤੇ ਨਸ਼ੇ ਦੀ ਆਦੀ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਐਕਸ਼ਨ ਮੋਡ ’ਚ ਸੁਨੀਲ ਜਾਖੜ, ਸੱਦੀ ਅਹਿਮ ਮੀਟਿੰਗ
ਦੱਸਿਆ ਜਾਂਦਾ ਹੈ ਕਿ ਹਨੀ ਟ੍ਰੈਪ ਗਿਰੋਹ ਦੀ ਸਰਗਨਾ ਡਰਾਈਵਰਾਂ ਅਤੇ ਕਈ ਲੋਕਾਂ ਨਾਲ ਸਰੀਰਕ ਸਬੰਧ ਬਣਾ ਕੇ ਲੋਕਾਂ ਨੂੰ ਏਡਜ਼ ਦੀ ਮਾਰੂ ਬੀਮਾਰੀ ਵੀ ਵੰਡ ਰਹੀ ਹੈ। ਚਾਰ ਮਹੀਨੇ ਪਹਿਲਾਂ ‘ਜਗਬਾਣੀ’ ਨੇ ਹਨੀ ਟਰੈਪ ਬਾਰੇ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਨੂੰ ਸਵੇਰੇ ਪੁਲਸ ਅਧਿਕਾਰੀਆਂ ਨੇ ਪੜ੍ਹਿਆ ਅਤੇ ਉਕਤ ਔਰਤ ਦੀ ਭਾਲ ਲਈ ਟੀਮ ਦਾ ਗਠਨ ਵੀ ਕੀਤਾ ਸੀ। ਜਦੋਂ ਉਕਤ ਔਰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਗਾਇਬ ਹੋ ਗਈ ਪਰ ਹੁਣ ਫਿਰ ਉਸ ਨੇ ਆਪਣੇ 3-4 ਸਾਥੀਆਂ ਨਾਲ ਮਿਲ ਕੇ ਮੁੜ ਹਨੀ ਟਰੈਪ ਦਾ ਗਿਰੋਹ ਬਣਾ ਕੇ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸੂਤਰਾਂ ਦੀ ਮੰਨੀਏ ਤਾਂ ਇਹ ਔਰਤ ਕਪੂਰਥਲਾ ’ਚ ਸਥਿਤ ਪਿੰਡ ਹਮੀਰਾ ਤੋਂ ਨਸ਼ਾ ਲੈ ਕੇ ਆਉਂਦੀ ਹੈ ਅਤੇ ਹਮੀਰਾ ਮਿੱਲ ਦੇ ਕੋਲ ਕਈ ਟਰੱਕ ਡਰਾਈਵਰਾਂ ਨਾਲ ਲੁੱਟ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀ ਹੈ। ਜ਼ਿਆਦਾਤਰ ਇਹ ਲੁੱਟ ਦਾ ਸ਼ਿਕਾਰ ਡਰਾਈਵਰਾਂ ਨੂੰ ਬਣਾਉਂਦੀ ਹੈ। ਇਹ ਔਰਤ ਬਹੁਤ ਸ਼ਾਤਰ ’ਤੇ ਪੜ੍ਹੀ-ਲਿਖੀ ਹੈ, ਜੋ ਆਪਣੇ ਦਿਮਾਗ਼ ਨਾਲ ਭੋਲੇ-ਭਾਲੇ ਟਰੱਕ ਡਰਾਈਵਰ ਨੂੰ ਆਪਣੇ ਜਾਲ ’ਚ ਫਸਾ ਕੇ ਸਾਥੀਆਂ ਸਮੇਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੀ ਹੈ।
ਇਹ ਵੀ ਪੜ੍ਹੋ : ਏ.ਡੀ.ਜੀ.ਪੀ. ਨੇ ਪੁੱਛਿਆ, ਜਦੋਂ ਈ. ਡੀ. ਤੇ ਹਾਈਕੋਰਟ ਨੇ ਮਜੀਠੀਆ ’ਤੇ ਕਾਰਵਾਈ ਨਹੀਂ ਕੀਤੀ ਤਾਂ ਅਸੀ ਕਿਵੇਂ ਕਰੀਏ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾ ਕੇ ਕਾਂਗਰਸ ਨੇ SC ਭਾਈਚਾਰੇ ਨਾਲ ਧੋਖਾ ਕੀਤਾ : ਡਾ. ਸੁਭਾਸ਼ ਸ਼ਰਮਾ
NEXT STORY