ਜਲੰਧਰ (ਗੁਲਸ਼ਨ)— ਟੋਲ ਪਲਾਜ਼ਾ 'ਤੇ ਟਰੱਕ ਚਾਲਕਾਂ ਤੋਂ ਹੁਣ ਨਾਜਾਇਜ਼ ਵਸੂਲੀ ਨਹੀਂ ਹੋਵੇਗੀ। ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਮੁਤਾਬਕ ਟੋਲ ਪਲਾਜ਼ਾ 'ਤੇ ਟਰੱਕ ਚਾਲਕਾਂ ਨੇ ਟਰੱਕ ਯੂਨੀਅਨ ਜਲੰਧਰ ਨਾਲ ਚਲਾਂਗ ਅਤੇ ਮਾਨਸਰ ਟੋਲ ਪਲਾਜ਼ਾ 'ਤੇ ਬੈਠੇ ਕਰਿੰਦੇ ਦੀ ਧੱਕੇਸ਼ਾਹੀ ਖਿਲਾਫ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਦਫਤਰ ਵਿਚ ਧਰਨਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਟੋਲ ਪਲਾਜ਼ਾ 'ਤੇ 245 ਰੁਪਏ ਦੀ ਥਾਂ 500 ਰੁਪਏ ਮੰਗੇ ਜਾ ਰਹੇ ਹਨ। ਜੇਕਰ ਟਰੱਕ ਚਾਲਕ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਐੱਨ. ਐੱਚ. ਏ. ਆਈ. ਦੇ ਪ੍ਰੋਜੈਕਟ ਮੈਨੇਜਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਕਮ ਜਾਰੀ ਕੀਤੇ ਕਿ ਟੋਲ ਪਲਾਜ਼ਾ 'ਤੇ ਜਦੋਂ ਤੱਕ ਅਨਲੋਡਿੰਗ ਦੀ ਸੁਵਿਧਾ ਸ਼ੁਰੂ ਨਹੀਂ ਹੋ ਜਾਂਦੀ, ਉਦੋਂ ਤੱਕ ਪਹਿਲਾਂ ਜਿੰਨੇ 245 ਰੁਪਏ ਅਤੇ ਓਵਰਲੋਡਿਡ ਗੱਡੀ ਤੋਂ 10 ਗੁਣਾ ਪੈਸੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਵੀ ਪੈਸੇ ਨਹੀਂ ਲਏ ਜਾਣਗੇ। ਇਹ ਹੁਕਮ ਜਲਦੀ ਹੀ ਲਾਗੂ ਹੋ ਜਾਣਗੇ।
ਡੇਂਗੂ ਕਾਰਨ ਡਿਮਾਂਡ ਵਧਣ ਨਾਲ ਬੱਕਰੀ ਦਾ ਦੁੱਧ ਹੋਇਆ ਮਹਿੰਗਾ
NEXT STORY