ਅੰਮ੍ਰਿਤਸਰ - ਆਪਣੀ ਉਮਰ ਤੋਂ ਜ਼ਿਆਦਾ ਭਾਰ ਨੂੰ ਲੈ ਕੇ ਸੁਰਖੀਆਂ 'ਚ ਆਈ 9 ਮਹੀਨਿਆਂ ਦੀ ਬੱਚੀ ਚਾਹਤ ਦੇ ਇਲਾਜ ਦਾ ਖਰਚਾ ਪੀ. ਜੀ. ਆਈ. ਨੇ ਚੁੱਕਣ ਦਾ ਫੈਸਲਾ ਲਿਆ ਹੈ। ਪੀ. ਜੀ. ਆਈ. ਨੇ ਰਾਸ਼ਟਰੀ ਅਰੋਗਯ ਫੰਡ ਤਹਿਤ 2 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਚਾਹਤ ਦੇ ਮਾਂ-ਬਾਪ 'ਚ ਖੁਸ਼ੀ ਦੀ ਲਹਿਰ ਹੈ।

4 ਮਹੀਨੇ ਦੀ ਉਮਰ 'ਚ ਵੱਧਣ ਲੱਗਾ ਭਾਰ
ਸੂਰਜ ਨਿਵਾਸੀ ਅੰਮ੍ਰਿਤਸਰ ਦੇ ਘਰ 'ਚ 9 ਮਹੀਨੇ ਬਾਅਦ ਚਾਹਤ ਨੇ ਜਨਮ ਲਿਆ। ਜਨਮ ਤੋਂ ਚਾਹਤ ਦੇ ਸਰੀਰਕ ਅੰਗ ਸਧਾਰਨ ਸਨ ਪਰ ਜਦੋਂ ਚਾਹਤ 4 ਮਹੀਨਿਆ ਦੀ ਹੋਈ ਉਸ ਦਾ ਭਾਰ ਲਗਾਤਾਰ ਵੱਧਣਾ ਸ਼ੁਰੂ ਹੋ ਗਿਆ। ਸੂਰਜ ਨੇ ਆਪਣੀ ਬੱਚੀ ਦੇ ਇਲਾਜ ਲਈ ਅੰਮ੍ਰਿਤਸਰ ਦੇ ਕਈ ਮਸ਼ਹੂਰ ਡਾਕਟਰਾਂ ਨਾਲ ਸਪੰਰਕ ਕੀਤਾ ਪਰ ਉਹ ਚਾਹਤ ਦੀ ਬਿਮਾਰੀ ਦਾ ਪਤਾ ਨਹੀ ਲਗਾ ਸਕੇ। ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰਾਂ ਨੇ ਵੀ ਚਾਹਤ ਦੀ ਬੀਮਾਰੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਵੀ ਬੀਮਾਰੀ ਖੋਜ ਨਹੀ ਸਕੇ। ਡਾਕਟਰਾਂ ਨੇ ਬੱਚੀ ਨੂੰ ਪੀ. ਜੀ. ਅਈ. ਚੰਡੀਗੜ੍ਹ ਰੈਫਰ ਕਰ ਦਿੱਤਾ, ਉੱਥੇ ਪੈਸੇ ਦੀ ਕਮੀ ਕਾਰਨ ਉਨ੍ਹਾਂ ਨੂੰ ਵਾਪਸ ਅੰਮ੍ਰਿਤਸਰ ਮੁੜਨਾ ਪਿਆ।

2 ਲੱਖ ਰੁਪਏ ਕੀਤੇ ਪਾਸ
ਥੋੜ੍ਹਾਂ ਸਮਾਂ ਪਹਿਲਾਂ ਹੀ ਪੰਜਾਬ-ਹਰਿਆਣਾ ਹਾਈਕੋਰਟ ਨੇ ਚਾਹਤ ਦੀ ਸਿਹਤ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਹੈਲਥ ਸੈਕੇਟਰੀ ਅਤੇ ਪੀ. ਜੀ. ਆਈ. ਨੂੰ ਨੋਟਿਸ ਦੇ ਕੇ ਜਵਾਬ ਦੀ ਮੰਗ ਕੀਤੀ। ਉਸ ਤੋਂ ਬਾਅਦ ਪੀ. ਜੀ. ਆਈ. ਨੇ 2 ਲੱਖ ਰੁਪਏ ਪਾਸ ਕਰ ਦਿੱਤੇ। ਡਾਕਟਰਾਂ ਨੇ ਚਾਹਤ ਦੇ ਪਿਤਾ ਸੂਰਜ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਇਲਾਜ ਦਾ ਖਰਚ ਹੁਣ ਪੀ. ਜੀ. ਆਈ. ਚੁੱਕੇਗੀ। ਇਹ ਖਬਰ ਸੁਣਦੇ ਹੀ ਸੂਰਜ ਨੇ ਕਿਹਾ ਕਿ ਜਲਦੀ ਹੀ ਮੇਰੀ ਬੱਚੀ ਨੂੰ ਨਵੀਂ ਜ਼ਿੰਦਗੀ ਮਿਲੇਗੀ।
ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹੁਣ ਜਵਾਨ ਪੁੱਤ ਨੂੰ ਅਜਿਹੇ ਹਾਲ 'ਚ ਦੇਖ ਮਾਂ-ਬਾਪ ਰਹਿ ਗਏ ਦੰਗ
NEXT STORY