ਚੰਡੀਗੜ੍ਹ : ਕਾਂਗਰਸ ਵਿਚ ਚੱਲ ਰਿਹਾ ਅੰਦਰੂਨੀ ਕਲੇਸ਼ ਹਾਈਕਮਾਨ ਦੇ ਦਖ਼ਲ ਤੋਂ ਬਾਅਦ ਭਾਵੇਂ ਕੁਝ ਹੱਦ ਤੱਕ ਠੱਲ੍ਹ ਗਿਆ ਹੈ ਅਤੇ ਇਸ ’ਤੇ ਅਜੇ ਕੋਈ ਫ਼ੈਸਲਾ ਆਉਣਾ ਬਾਕੀ ਹੈ ਪਰ ਇਸ ਦੇ ਬਾਵਜੂਦ ਨਵਜੋਤ ਸਿੱਧੂ ਨੇ ਆਖਿਆ ਹੈ ਕਿ ਉਹ ਕਿਸੇ ਅਹੁਦੇ ਦੇ ਪਿੱਛੇ ਨਹੀਂ ਭੱਜਦੇ ਹਨ ਪਰ ਉਹ ਕੋਈ ਸ਼ੋਪੀਸ (ਦਿਖਾਵੇ ਵਾਲੀ ਚੀਜ਼) ਨਹੀਂ ਹਨ ਜਿਸ ਦੀ ਵਰਤੋਂ ਚੋਣ ਜਿੱਤਣ ਲਈ ਕੀਤੀ ਜਾਵੇ। ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿਕਾਸ ਲਈ ਉਨ੍ਹਾਂ ਦੇ ਏਜੰਡੇ ਦਾ ਪਾਲਣ ਕੀਤਾ ਜਾਂਦਾ ਤਾਂ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣਨ ਨੂੰ ਵੀ ਤਿਆਰ ਹਨ, ਫਿਰ ਉਪ ਮੁੱਖ ਮੰਤਰੀ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦੀ ਤਾਂ ਗੱਲ ਹੀ ਬੜੀ ਦੂਰ ਹੈ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਗੇ ਕੁੰਵਰ ਵਿਜੇ ਪ੍ਰਤਾਪ !
ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕੋਈ ਦਿਖਾਵੇ ਦੀ ਚੀਜ਼ ਨਹੀਂ ਹਨ, ਜਿਸ ਨੂੰ ਚੋਣ ਪ੍ਰਚਾਰ ਲਈ ਕੱਢਿਆ ਅਤੇ ਚੋਣਾਂ ਜਿੱਤਣ ਤੋਂ ਬਾਅਦ ਫਿਰ ਅਲਮਾਰੀ ਵਿਚ ਰੱਖ ਦਿੱਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਹੀ ਸੂਬੇ ਨੂੰ ਚਲਾਉਣ ਵਾਲੇ ਸਿਸਟਮ ਖ਼ਿਲਾਫ਼ ਆਪਣੀ ਲੜਾਈ ਸ਼ੁਰੂ ਕਰ ਦਿੱਤੀ ਸੀ। ਇਹ ਸਿਸਟਮ ਚਾਲਾਕੀ ਨਾਲ ਅਤੇ ਹੇਰਾਫੇਰੀ ਕਰਕੇ ਦੋ ਸ਼ਕਤੀਸ਼ਾਲੀ ਪਰਿਵਾਰਾਂ ਨੂੰ ਤਿਆਰ ਕੀਤਾ ਹੈ ਅਤੇ ਇਹੀ ਲੋਕ ਇਸ ਸਿਸਟਮ ਨੂੰ ਚਲਾ ਰਹੇ ਹਨ। ਉਨ੍ਹਾਂ ਨੇ ਹੀ ਵਿਧਾਇਕਾਂ ਨੂੰ ਬਦਨਾਮ ਕੀਤਾ ਹੈ। ਵਿਧਾਇਕ ਹਮੇਸ਼ਾ ਲੋਕਾਂ ਪ੍ਰਤੀ ਜਵਾਬਦੇਹ ਹੁੰਦੇ ਹਨ। ਲੋਕ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੋਟ ਪਾ ਕੇ ਚੁਣਦੇ ਹਨ ਪਰ ਉਹ ਕਿਸੇ ਵੀ ਅਫ਼ਸਰ ਨੂੰ ਵੋਟ ਪਾ ਕੇ ਨਹੀਂ ਚੁਣਦੇ ਪਰ ਜਦੋਂ ਤੁਸੀਂ ਵਿਵਸਥਾ ਨੂੰ ਇਕ ਅਧਿਕਾਰੀ ਦੇ ਪ੍ਰਤੀ ਜਵਾਬਦੇਹ ਬਣਾਉਂਦੇ ਹੋ ਤਾਂ ਤੁਸੀਂ ਵਿਧਾਇਕਾਂ ਨੂੰ ਹੇਠਾਂ ਕਰ ਦਿੰਦੇ ਹੋ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ
ਸਿੱਧੂ ਨੇ ਕਿਹਾ ਕਿ ਲੋਕਾਂ ਦੀ ਸ਼ਕਤੀ ਲੋਕਾਂ ਤਕ ਵਾਪਸ ਨਾ ਆ ਕੇ ਸਗੋਂ ਸਿਰਫ ਕੁੱਝ ਕੁ ਲੋਕਾਂ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ। ਸਿਸਟਮ ’ਤੇ ਸਵਾਲ ਚੁੱਕਣ ਵਾਲੇ ਨਵਜੋਤ ਸਿੱਧੂ ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਹੋਈ ਮੀਟਿੰਗ ਵਿਚ ਉਨ੍ਹਾਂ ਨੂੰ ਆਲਾਕਮਾਨ ਵਲੋਂ ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਾਈਕਮਾਨ ਨਾਲ ਕਿਸੇ ਤਰ੍ਹਾਂ ਦੀ ਬੈਠਕ ਦਾ ਕੋਈ ਪ੍ਰੋਗਰਾਮ ਨਹੀਂ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਆਫਰ ਆਏ ਪਰ ਉਨ੍ਹਾਂ ਸਾਰਿਆਂ ਦੀ ਪੇਸ਼ਕਸ਼ ਠੁਕਰਾ ਦਿੱਤੀ। ਸਿੱਧੂ ਨੇ ਕਿਹਾ ਕਿ ਮੈਨੂੰ ਕੋਈ ਅਹੁਦੇ, ਕੋਈ ਸ਼ਕਤੀ ਨਹੀਂ ਚਾਹੀਦੀ ਤੁਸੀਂ ਲੋਕਾਂ ਲਈ ਕੰਮ ਕਰੋ ਮੈਂ ਤੁਹਾਡੇ ਪਿੱਛੇ-ਪਿੱਛੇ ਤੁਰਾਂਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਪ੍ਰਤਾਪ ਬਾਜਵਾ ਨੇ ਦਿੱਤਾ ਜਵਾਬ, ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿਧਾਇਕ ਦੇ ਪੁੱਤਰਾਂ ਨੂੰ ਨੌਕਰੀ ਦੇਣ ਨਾਲ ਕਾਂਗਰਸੀ ਭਾਈ-ਭਤੀਜਾਵਾਦ ਸਾਹਮਣੇ ਆਇਆ : ਗੜ੍ਹੀ
NEXT STORY