ਅੰਮ੍ਰਿਤਸਰ (ਸੁਮਿਤ) : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਆਖਿਆ ਹੈ ਕਿ ਸਿੱਧੂ ਇਕ ਨਿਮਾਣੇ ਸਿੱਖ ਦੇ ਤੌਰ 'ਤੇ ਪਾਕਿਸਤਾਨ ਜਾਣਗੇ। ਮੈਡਮ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾਣ ਲਈ ਕਿਸੇ ਤਰ੍ਹਾਂ ਦਾ ਵੀਜ਼ਾ ਅਪਲਾਈ ਨਹੀਂ ਕੀਤਾ ਸਗੋਂ ਸਿੱਧੂ ਇਕ ਆਮ ਸਿੱਖ ਬਣ ਕੇ ਕਰਤਾਰਪੁਰ ਲਾਂਘੇ ਰਾਹੀਂ ਹੀ ਪਾਕਿਸਤਾਨ ਜਾਣਾ ਚਾਹੁੰਦੇ ਹਨ। ਬੀਬੀ ਸਿੱਧੂ ਨੇ ਆਖਿਆ ਕਿ ਸੰਗਤ ਕਦੇ ਝੂਠ ਨਹੀਂ ਬੋਲਦੀ ਅਤੇ ਸੰਗਤ ਨੇ ਸਿੱਧੂ ਨੂੰ ਹੀਰੋ ਬਣਾਇਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ 9 ਨਵੰਬਰ ਵਾਲੇ ਦਿਨ ਹੀ ਕੋਰੀਡੋਰ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਹਨ, ਲਿਹਾਜ਼ਾ ਸਰਕਾਰ ਨੂੰ ਇਸ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਮੈਡਮ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਵਿਚ ਅਮਰੀਕਾ ਤੋਂ ਆਇਆ ਸਿੱਖ ਜਥਾ ਨਵਜੋਤ ਸਿੰਘ ਸਿੱਧੂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕਰਨਾ ਚਾਹੁੰਦਾ ਹੈ। ਕੋਰੀਡੋਰ ਖੁੱਲ੍ਹਣ ਵਿਚ ਨਵਜੋਤ ਸਿੱਧੂ ਦੇ ਯੋਗਦਾਨ ਸੰਬੰਧੀ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਕੰਮ ਬਾਬੇ ਨਾਨਕ ਦੀ ਮਰਜ਼ੀ ਨਾਲ ਹੋਇਆ ਹੈ, ਜਿਸ ਲਈ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ।
...ਜਦੋਂ ਮਹਾਰਾਣੀ ਪਰਨੀਤ ਦੇ ਪੈਰੀਂ ਪਏ ਬਿਕਰਮ ਸਿੰਘ ਮਜੀਠੀਆ (ਵੀਡੀਓ)
NEXT STORY