ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਮੰਤਰੀ ਤੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੇ ਯੂ-ਟਿਊਬ ਚੈਨਲ 'ਜਿੱਤੇਗਾ ਪੰਜਾਬ' 'ਤੇ ਵੀਰਵਾਰ ਨੂੰ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਨੂੰ ਹਰਾਉਣ ਦਾ ਗੁਰੂ ਮੰਤਰੀ ਦੱਸਿਆ ਹੈ। ਨਵਜੋਤ ਸਿੱਧੂ ਨੇ ਕੋਰੀਆ, ਸਿੰਗਾਪੁਰ ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਦੱਸਿਆ ਹੈ ਕਿ ਇਨ੍ਹਾਂ ਦੇਸ਼ਾਂ ਨੇ ਕਿਵੇਂ ਕੋਰੋਨਾ ਵਾਇਰਸ ਨੂੰ ਖਤਮ ਕੀਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚੋਂ ਖਤਮ ਹੋਵੇਗਾ 'ਕੋਰੋਨਾ' ਦਾ ਕਹਿਰ, ਅਗਲੇ 8 ਦਿਨ ਬਹੁਤ ਅਹਿਮ!
ਉਨ੍ਹਾਂ ਨੇ ਕੋਰੀਆ ਦੀ ਮਿਸਾਲ ਦਿੰਦਿਆਂ ਕਿਹਾ ਕਿ ਕੋਰੀਆਂ ਨੇ ਕਰੀਬ ਸਾਢੇ 4 ਲੱਖ ਲੋਕਾਂ ਦੀ ਟੈਸਟਿੰਗ ਕਰਕੇ ਕੋਰੋਨਾ ਵਰਗੇ ਵਾਇਰਸ ਦਾ ਲੱਕ ਭੰਨ ਦਿੱਤਾ ਹੈ ਅਤੇ ਇਸੇ ਤਰ੍ਹਾਂ ਭਾਰਤ 'ਚ ਵੀ ਸਭ ਤੋਂ ਪਹਿਲਾਂ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਆਖਰ ਬੀਮਾਰ ਕੌਣ ਹੈ ਅਤੇ ਉਸ ਤੋਂ ਬਾਅਦ ਉਸ ਦੀ ਟੈਸਟਿੰਗ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਹ ਪਤਾ ਲਾਇਆ ਜਾਵੇ ਕਿ ਵਿਅਕਤੀ ਨੂੰ ਕੋਰੋਨਾ ਹੈ ਜਾਂ ਫਿਰ ਉਂਝ ਹੀ ਜ਼ੁਕਾਮ-ਬੁਖਾਰ ਹੈ ਅਤੇ ਜੇਕਰ ਕੋਰੋਨਾ ਹੈ ਤਾਂ ਉਸ ਵਿਅਕਤੀ ਨੂੰ ਆਈਸੋਲੇਟ ਕਰਕੇ ਅੱਡ ਕਰ ਦਿੱਤਾ ਅਤੇ ਫਿਰ ਉਸ ਨੂੰ ਉਚਿਤ ਇਲਾਜ ਦਿੱਤਾ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਖਿਲਾਫ ਜੰਗ ਲੜਨ ਲਈ ਸਾਬਕਾ ਵਿਧਾਇਕ ਨੇ ਆਪਣੀ ਜ਼ਮੀਨ ਵਰਤਣ ਦੀ ਕੀਤੀ ਪੇਸ਼ਕਸ਼
ਨਵਜੋਤ ਸਿੱਧੂ ਨੇ ਲੋਕਾਂ ਨੂੰ ਸਰਕਾਰਾਂ ਦੇ ਨਿਰਦੇਸ਼ਾਂ ਦਾ ਇਨ-ਬਿਨ ਪਾਲਣ ਕਰਨ ਦੀ ਅਪਲੀ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਇਕਮੁੱਠ ਹੋ ਕੇ ਇਸ ਬੀਮਾਰੀ ਨਾਲ ਲੜਨਾ ਪਵੇਗਾ। ਨਵਜੋਤ ਸਿੰਘ ਸਿੱਧੂ ਨੇ ਇਸ ਵਾਇਰਸ ਦੇ ਨਬੇੜੇ ਲਈ ਪੰਜਾਬੀਆਂ ਦੇ ਜਜ਼ਬੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇਕ ਦਿਸ਼ਾ-ਨਿਰਦੇਸ਼ ਲੈ ਕੇ ਆਇਆ ਹੈ ਅਤੇ ਯਕੀਨਨ ਇਹ ਸਾਨੂੰ ਬਹੁਤ ਕੁਝ ਸਿਖਾ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣਾ ਖਿਆਲ ਰੱਖ ਕੇ ਅਤੇ ਸਰਕਾਰਾਂ ਦੇ ਨਿਰਦੇਸ਼ਾਂ ਮੁਤਾਬਕ ਚੱਲ ਕੇ ਹੀ ਇਸ ਬੀਮਾਰੀ ਤੋਂ ਜਿੱਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : 2 ਮਹੀਨੇ ਪਹਿਲਾਂ ਵਿਆਹੀ ਨਵ-ਵਿਆਹੁਤਾ ਨੇ ਨਹਿਰ 'ਚ ਮਾਰੀ ਛਾਲ
ਅੰਗਰੇਜ਼ਾਂ ਦੇ ਇਸ ਅਫ਼ਸਰ ਨੇ 'ਜਲ੍ਹਿਆਂਵਾਲ਼ੇ ਬਾਗ਼' 'ਚ ਗੋਲ਼ੀ ਚਲਾਉਣ ਤੋਂ ਮਨਾ ਕਰਕੇ ਕੀਤੀ ਸੀ ਬਗਾਵਤ
NEXT STORY