ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਸੰਘਰਸ਼ 'ਚ ਉਨ੍ਹਾਂ ਦਾ ਡਟ ਕੇ ਸਾਥ ਦੇਣਗੇ ਅਤੇ ਉਨ੍ਹਾਂ ਦੇ ਨਾਲ ਧਰਨਿਆਂ 'ਤੇ ਬੈਠਣਗੇ, ਹਾਲਾਂਕਿ ਇਸ ਬਾਰੇ ਨਵਜੋਤ ਸਿੱਧੂ ਨੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ ਪਰ ਉਨ੍ਹਾਂ ਦੇ ਕਰੀਬੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਿੱਧੂ ਨਾਲ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜਿੱਥੇ ਵੀ ਕਿਸਾਨਾਂ ਦੇ ਧਰਨੇ ਲੱਗਣਗੇ, ਉਹ ਉੱਥੇ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : 'ਰੰਧਾਵਾ' ਨੇ ਬੀਬੀ ਬਾਦਲ ਤੋਂ ਮੰਗੇ 5 ਸਵਾਲਾਂ ਦੇ ਜਵਾਬ, ਦਿੱਤੀ 'ਖੁੱਲ੍ਹੀ ਬਹਿਸ' ਦੀ ਚੁਣੌਤੀ
ਦੱਸਣਯੋਗ ਹੈ ਕਿ 3 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ ਸੀ। ਲੰਬੇ ਸਮੇਂ ਤੋਂ ਬਾਅਦ ਟਵਿੱਟਰ 'ਤੇ ਸਰਗਰਮ ਹੁੰਦੇ ਹੋਏ ਨਵਜੋਤ ਸਿੱਧੂ ਨੇ ਕਿਸਾਨਾਂ ਦੇ ਮੁੱਦੇ 'ਤੇ ਸ਼ਾਇਰਾਨਾ ਅੰਦਾਜ਼ 'ਚ ਟਿੱਪਣੀ ਕੀਤੀ ਸੀ ਕਿ ਜੰਗ ਦੀ ਤੂਤੀ ਬੋਲ ਰਹੀ ਹੈ। ਉਨ੍ਹਾਂ ਲਿਖਿਆ ਸੀ ਕਿ ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਕਿਸਾਨਾਂ ਦੇ ਨਾਲ ਹੈ। ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਟਵਿੱਟਰ 'ਤੇ ਸ਼ਾਂਤ ਸਨ।
ਇਹ ਵੀ ਪੜ੍ਹੋ : ਕਿਸਾਨਾਂ ਦੇ ਬੰਦ ਨੂੰ ‘ਆਪ’ ਨੇ ਕੀਤਾ ਪੂਰਨ ਸਮਰਥਨ ਦੇਣ ਦਾ ਐਲਾਨ
ਬੀਤੇ ਦਿਨੀਂ ਕੀਤੇ ਟਵੀਟ 'ਚ ਉਨ੍ਹਾਂ ਲਿਖਿਆ ਸੀ ਕਿ ਕਿਸਾਨੀ ਪੰਜਾਬ ਦੀ ਰੂਹ ਹੈ, ਸਰੀਰ 'ਤੇ ਜ਼ਖਮ ਭਰ ਜਾਂਦੇ ਹਨ ਪਰ ਆਤਮਾ ਦੇ ਨਹੀਂ। ਸਾਡੀ ਹੋਂਦ 'ਤੇ ਹਮਲਾ ਬਰਦਾਸ਼ਤ ਨਹੀਂ। ਜੰਗ ਦੀ ਤੂਤੀ ਬੋਲ ਰਹੀ ਹੈ-ਇਨਕਲਾਬ ਜ਼ਿੰਦਾਬਾਦ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਲਿਖਿਆ ਕੀ ਸਰਕਾਰਾਂ ਸਾਰੀ ਉਮਰ ਇਹ ਭੁੱਲ ਕਰਦੀਆਂ ਰਹੀਆਂ, ਧੂੜ ਚਿਹਰੇ 'ਤੇ ਸੀ, ਆਈਨਾ ਸਾਫ਼ ਕਰਦੀਆਂ ਰਹੀਆਂ।'
ਇਹ ਵੀ ਪੜ੍ਹੋ : ਜਨਮਦਿਨ ਵਾਲੇ ਦਿਨ ਗੂੰਜੀਆਂ ਮੌਤ ਦੀਆਂ ਚੀਕਾਂ, ਦਰਦਨਾਕ ਹਾਦਸੇ ਦੌਰਾਨ ਕੁੜੀ ਦੀ ਮੌਤ
'ਰੰਧਾਵਾ' ਨੇ ਬੀਬੀ ਬਾਦਲ ਤੋਂ ਮੰਗੇ 5 ਸਵਾਲਾਂ ਦੇ ਜਵਾਬ, ਦਿੱਤੀ 'ਖੁੱਲ੍ਹੀ ਬਹਿਸ' ਦੀ ਚੁਣੌਤੀ
NEXT STORY