ਜਲੰਧਰ (ਚੋਪੜਾ) - ਪੰਜਾਬ ਵਿਚ ਮੰਤਰੀ ਮੰਡਲ ਵਿਸਤਾਰ ਕੀ ਹੋਇਆ ਸਮਝੋ ਕਾਂਗਰਸ ਵਿਚ ਬਵਾਲ ਹੀ ਖੜ੍ਹਾ ਹੋ ਗਿਆ ਹੈ। ਕਈ ਵਿਧਾਇਕ ਮੰਤਰੀ ਮੰਡਲ ਵਿਚ ਜਗ੍ਹਾ ਨਾ ਮਿਲ ਸਕਣ ਕਾਰਨ ਖਫਾ ਅਤੇ ਪਾਰਟੀ ਅਹੁਦਿਆਂ ਤੋਂ ਅਸਤੀਫੇ ਦੇਣ ਵਿਚ ਜੁਟੇ ਹਨ। ਇਸੇ ਕੜੀ ਵਿਚ ਸੀਨੀਆਰਟੀ ਸੂਚੀ ਵਿਚ ਸ਼ਾਮਲ ਕਈ ਅਜਿਹੇ ਵਿਧਾਇਕ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅੰਦਰਖਾਤੇ ਲਾਬਿੰਗ ਕਰਨ ਲਈ ਸਰਗਰਮ ਹੋ ਗਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਸੀਨੀਆਰਟੀ ਦੇ ਬਾਵਜੂਦ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਪਰ ਪਹਿਲਾਂ ਤੋਂ ਬਣੇ ਦੋ ਕੈਬਨਿਟ ਮੰਤਰੀਆਂ ਦੀ ਨਾਰਾਜ਼ਗੀ ਵੀ ਸਾਹਮਣੇ ਆਉਣ ਲੱਗੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਗਲੇ ਦੀ ਹੱਡੀ ਸਾਬਤ ਹੋ ਸਕਦੀ ਹੈ। ਇਸੇ ਕੜੀ ਵਿਚ ਅੱਜ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਵੀ ਰੋਸ ਉਸ ਸਮੇਂ ਸਾਹਮਣੇ ਆਇਆ ਜਦੋਂ ਦੋਵੇਂ ਨੇਤਾ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਰੋਹ ਵਿਚ ਰਾਜ ਭਵਨ ਤਾਂ ਪਹੁੰਚੇ ਪਰ ਪ੍ਰੋਗਰਾਮ ਦੇ ਅਖੀਰ ਵਿਚ ਬਿਨਾਂ ਕੁਝ ਖਾਧੇ-ਪੀਤੇ ਹੀ ਉਥੋਂ ਵਾਪਸ ਪਰਤ ਗਏ। ਸੂਤਰਾਂ ਅਨੁਸਾਰ ਕੁਝ ਵਿਧਾਇਕਾਂ ਨੇ ਉਨ੍ਹਾਂ ਨੂੰ ਉਥੇ ਰੁਕਣ ਦੀ ਅਪੀਲ ਵੀ ਕੀਤੀ ਪਰ ਉਹ ਨਹੀਂ ਮੰਨੇ। ਮੰਨਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਦੇ ਵਿਸਤਾਰ ਵਿਚ ਸਿੱਧੂ ਤੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਵਰਗੇ ਆਪਣੇ ਦੋ ਸਮਰਥਕ ਵਿਧਾਇਕਾਂ ਨੂੰ ਮੰਤਰੀ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਸਿੱਧੂ ਤੇ ਮਨਪ੍ਰੀਤ ਦੋਵਾਂ ਦੇ ਰਾਹੁਲ ਗਾਂਧੀ ਨਾਲ ਚੰਗੇ ਸੰਬੰਧ ਹਨ ਅਤੇ ਦੋਵਾਂ ਨੇਤਾਵਾਂ ਨੂੰ ਰਾਹੁਲ ਨੇ ਹੀ ਕਾਂਗਰਸ ਜੁਆਇਨ ਕਰਵਾਈ ਸੀ ਪਰ ਕੈਪਟਨ ਅਮਰਿੰਦਰ ਨੇ ਰਾਹੁਲ ਦੇ ਸਾਹਮਣੇ ਸਿੱਧੂ ਤੇ ਮਨਪ੍ਰੀਤ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਦੇ ਹੋਏ ਦੋਵਾਂ ਨੇਤਾਵਾਂ ਨੂੰ ਸਿਆਸੀ ਪਟਕਣੀ ਦੇਣ ਦਾ ਯਤਨ ਕੀਤਾ ਹੈ ਕਿਉਂਕਿ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾ ਚੁੱਕੀ ਹੈ ਅਤੇ ਕਲ ਉਨ੍ਹਾਂ ਨੂੰ ਵਿਭਾਗ ਵੀ ਸੌਂਪ ਦਿੱਤੇ ਜਾਣਗੇ ਪਰ ਤੈਅ ਹੈ ਕਿ ਕਾਂਗਰਸ ਅੰਦਰ ਉਠੀ ਬਗਾਵਤ ਦੀ ਅੱਗ ਮਿਸ਼ਨ 2019 ਨੂੰ ਲੈ ਕੇ ਕਾਂਗਰਸ ਹਾਈ ਕਮਾਨ ਵੀ ਬਹੁਤ ਮੁਸ਼ਕਲਾਂ ਖੜ੍ਹੀਆਂ ਕਰੇਗੀ।
20 ਕਿਲੋ ਚੂਰਾ-ਪੋਸਤ ਸਣੇ ਗ੍ਰਿਫਤਾਰ
NEXT STORY